IELTS ਵਾਲੀ ਨੂੰਹ ਕਰ ਗਈ ਵੱਡਾ ਕਾਂਡ, ਮੁੰਡਾ ਮਾਰਦਾ ਮੱਥੇ ਤੇ ਹੱਥ, ਆਹ ਕੀ ਹੋ ਗਿਆ

ਨੌਜਵਾਨ ਪੰਜਾਬੀ ਮੁੰਡੇ ਕੁੜੀਆਂ ਦਾ ਅੱਜ ਕੱਲ੍ਹ ਇਕੋ ਹੀ ਸੁਪਨਾ ਬਣ ਗਿਆ ਹੈ ਕਿ ਉਹ ਕਿਸੇ ਤਰ੍ਹਾਂ ਕੈਨੇਡਾ ਜਾ ਕੇ ਸੈੱਟ ਹੋ ਜਾਣ। ਕੈਨੇਡਾ ਜਾਣ ਲਈ ਪੰਜਾਬੀ ਮੁੰਡੇ ਕੁੜੀਆਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਤਰੀਕੇ ਅਪਣਾਏ ਜਾਂਦੇ ਹਨ। ਕੁਝ ਨੌਜਵਾਨ ਮੁੰਡੇ ਕੁੜੀਆਂ ਤਾਂ ਸਟੱਡੀ ਵੀਜ਼ੇ ਤੇ ਕੈਨੇਡਾ ਜਾਂਦੇ ਹਨ ਜਾਂ ਫੇਰ ਆਈਲੈੱਟਸ ਪਾਸ ਕੁੜੀ ਨਾਲ ਵਿਆਹ ਕਰਵਾ ਕੇ ਵਿਦੇਸ਼ ਜਾਇਆ ਜਾਂਦਾ ਹੈ। ਪਿਛਲੇ ਕੁਝ ਸਮੇਂ ਤੋਂ ਇਨ੍ਹਾਂ ਆਈਲੈੱਟਸ ਪਾਸ ਕੁੜੀਆਂ ਵੱਲੋਂ ਨੌਜਵਾਨ ਮੁੰਡਿਆਂ ਨਾਲ ਧੋਖਾ ਕਰਨ ਦੇ ਮਾਮਲੇ ਵੱਡੀ ਗਿਣਤੀ ਵਿੱਚ ਸਾਹਮਣੇ ਆ ਰਹੇ ਹਨ।

ਇਨ੍ਹਾਂ ਮਾਮਲਿਆਂ ਵਿੱਚ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਕੁੜੀਆਂ ਵਿਆਹ ਤਕ ਮੁੰਡੇ ਵਾਲਿਆਂ ਨਾਲ ਸਹੀ ਰਹਿੰਦੀਆਂ ਹਨ। ਜਦੋਂ ਉਹ ਕੈਨੇਡਾ ਚਲੀਆਂ ਜਾਂਦੀਆਂ ਹਨ ਤਾਂ ਉਨ੍ਹਾਂ ਦੇ ਰੰਗ ਢੰਗ ਬਦਲ ਜਾਂਦੇ ਹਨ ਅਤੇ ਲੱਖਾਂ ਖਰਚ ਕੇ ਕੈਨੇਡਾ ਭੇਜਣ ਵਾਲੇ ਮੁੰਡੇ ਨੂੰ ਇਨਸਾਫ਼ ਲਈ ਦਰ ਦਰ ਦੀਆਂ ਠੋਕਰਾਂ ਖਾਣੀਆਂ ਪੈਂਦੀਆਂ ਹਨ। ਕੁਝ ਅਜਿਹਾ ਹੀ ਮਿਲਦਾ ਜੁਲਦਾ ਮਾਮਲਾ ਨਵਾਂ ਸ਼ਹਿਰ ਤੋਂ ਸਾਹਮਣੇ ਆਇਆ ਹੈ। ਜਿੱਥੇ ਵਿਆਹ ਤੋਂ ਬਾਅਦ ਇਕ ਲੜਕੀ ਨੇ ਕੈਨੇਡਾ ਜਾ ਕੇ ਆਪਣੇ ਪਤੀ ਅਤੇ ਸਹੁਰਾ ਪਰਿਵਾਰ ਨਾਲ ਤਾਲਮੇਲ ਹੀ ਬੰਦ ਕਰ ਲਿਆ।

ਇਸ ਪਰਿਵਾਰ ਵੱਲੋਂ ਲੱਖਾਂ ਰੁਪਏ ਖ਼ਰਚ ਕੇ ਆਪਣੀ ਨੂੰਹ ਨੂੰ ਕੈਨੇਡਾ ਭੇਜਿਆ ਗਿਆ ਸੀ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਨਾਲ ਧੋਖਾ ਹੋਣਾ ਹੈ। ਲੜਕੇ ਦਾ ਕਹਿਣਾ ਹੈ ਕਿ ਵਿਆਹ ਕਰਵਾ ਕੇ ਉਸ ਦੀ ਪਤਨੀ ਕੈਨੇਡਾ ਚਲੀ ਗਈ ਅਤੇ ਉਸ ਨਾਲ ਸੰਪਰਕ ਬੰਦ ਕਰ ਦਿੱਤਾ। ਕੈਨੇਡਾ ਰਹਿੰਦੀ ਪਤਨੀ ਵੱਲੋਂ ਉਸ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ। ਲੜਕੇ ਦੇ ਦੱਸਣ ਮੁਤਾਬਿਕ ਉਸ ਦੀ ਪਤਨੀ ਦਾ ਮੁੱਖ ਮਕਸਦ ਕੈਨੇਡਾ ਪਹੁੰਚਣਾ ਸੀ। ਇਨ੍ਹਾਂ ਦਾ ਵਿਆਹ 10 ਜਨਵਰੀ 2020 ਨੂੰ ਹੋਇਆ ਸੀ।

ਵਿਆਹ ਤੋਂ ਹਫ਼ਤਾ ਬਾਅਦ ਕੋਰਟ ਮੈਰਿਜ ਕਰਵਾ ਕੇ ਲੜਕੀ ਕੈਨੇਡਾ ਚਲੀ ਗਈ। ਲੜਕੇ ਦੇ ਪਿਤਾ ਦੇ ਦੱਸਣ ਮੁਤਾਬਿਕ ਉਨ੍ਹਾਂ ਦਾ ਹੁਣ ਤੱਕ 31 ਲੱਖ ਰੁਪਏ ਦੇ ਲਗਪਗ ਖਰਚਾ ਆ ਚੁੱਕਾ ਹੈ ਅਤੇ ਉਹ ਸੀਨੀਅਰ ਪੁਲੀਸ ਅਧਿਕਾਰੀਆਂ ਤੱਕ ਪਹੁੰਚ ਕਰ ਚੁੱਕੇ ਹਨ। ਉਨ੍ਹਾਂ ਕੋਲ ਸਬੂਤ ਦੇ ਤੌਰ ਤੇ ਕੁਝ ਵੀਡੀਓ ਰਿਕਾਰਡਿੰਗਜ਼ ਅਤੇ ਚੈਟਾਂ ਵੀ ਮੌਜੂਦ ਹਨ। ਲੜਕੇ ਦੇ ਪਿਤਾ ਮੁਤਾਬਕ ਪੁਲਿਸ ਨੇ ਹੁਣ 420 ਅਤੇ 120 ਬੀ ਦਾ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਜੋ ਪੈਸਾ ਲੱਗਾ ਹੈ, ਉਹ ਉਨ੍ਹਾਂ ਨੂੰ ਵਾਪਸ ਦਿਵਾਇਆ ਜਾਵੇ ਅਤੇ ਕਾਰਵਾਈ ਕੀਤੀ ਜਾਵੇ।

ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਪਿੰਡ ਮਹਿੰਦੀਪੁਰ ਵਲੋਂ ਦਰਖਾਸਤ ਦਿੱਤੀ ਗਈ ਸੀ। ਜਿਸ ਲਈ ਐੱਸ ਐੱਸ ਪੀ ਖੰਨਾ ਤੋਂ ਇਨਕੁਆਇਰੀ ਆਈ ਸੀ। ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋਸ਼ੀਆਂ ਤੇ 420 ਅਤੇ 120 ਬੀ ਦਾ ਮਾਮਲਾ ਦਰਜ ਕਰ ਲਿਆ ਹੈ। ਸੁਖਵਿੰਦਰ ਸਿੰਘ ਵੱਲੋਂ ਆਪਣੀ ਨੂੰਹ ਕਿਰਨਦੀਪ ਕੌਰ ਅਤੇ ਉਸ ਦੇ ਮਾਤਾ ਪਿਤਾ ਖ਼ਿਲਾਫ਼ ਪਰਚਾ ਦਰਜ ਕਰਵਾਇਆ ਗਿਆ ਹੈ। ਪੁਲੀਸ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਇਸ ਮਾਮਲੇ ਦਾ ਚਲਾਨ ਪੇਸ਼ ਕੀਤਾ ਜਾਵੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *