ਘਰ ਚ ਹੋਏ ਇੰਨੇ ਵੱਡੇ ਕਾਂਡ ਦੀ ਗੁੱਥੀ ਨੂੰ ਪੁਲਿਸ ਨੇ 24 ਘੰਟੇ ਚ ਸੁਲਝਾਇਆ

ਕਈ ਵਿਅਕਤੀ ਸੋਚਦੇ ਹਨ ਕਿ ਉਹ ਪੁਲੀਸ ਦੀਆਂ ਅੱਖਾਂ ਵਿੱਚ ਘੱਟਾ ਪਾ ਦੇਣਗੇ। ਉਹ ਭੁੱਲ ਜਾਂਦੇ ਹਨ ਕਿ ਪੁਲੀਸ ਨੂੰ ਧੋਖਾ ਦੇਣਾ ਸੌਖਾ ਕੰਮ ਨਹੀਂ ਹੈ। ਪੁਲੀਸ ਦਾ ਹਰ ਰੋਜ਼ ਅਜਿਹੇ ਵਿਅਕਤੀਆਂ ਨਾਲ ਹੀ ਵਾਹ ਪੈਂਦਾ ਹੈ। ਗੁਰਦਾਸਪੁਰ ਪੁਲੀਸ ਨੇ ਪਿਛਲੇ ਦਿਨੀਂ ਸ਼ਹਿਰ ਵਿੱਚ ਪ੍ਰਵੇਸ਼ ਕੁਮਾਰੀ ਨਾਮ ਦੀ ਔਰਤ ਦੀ ਜਾਨ ਜਾਣ ਦਾ ਮਾਮਲਾ ਬਹੁਤ ਜਲਦੀ ਸੁਲਝਾ ਲਿਆ ਹੈ। ਇਸ ਔਰਤ ਦਾ ਪਤੀ ਨਰਿੰਦਰ ਕੁਮਾਰ ਗਾਂਧੀ ਚੌਕ ਵਿਚ ਰੰਗਾਂ ਦਾ ਕਾਰੋਬਾਰ ਕਰਦਾ ਹੈ।

ਜਦੋਂ ਦੁਕਾਨ ਤੋਂ ਲੜਕਾ ਟਿਫਨ ਲੈਣ ਲਈ ਆਇਆ ਤਾਂ ਭਾਣਾ ਵਾਪਰ ਚੁੱਕਾ ਸੀ। ਜਿਸ ਕਰਕੇ ਉਸ ਨੇ ਮ੍ਰਿਤਕਾ ਦੇ ਪਤੀ ਨਰਿੰਦਰ ਕੁਮਾਰ ਨੂੰ ਇਸ ਦੀ ਫੋਨ ਤੇ ਜਾਣਕਾਰੀ ਦਿੱਤੀ। ਸੀਨੀਅਰ ਪੁਲੀਸ ਅਧਿਕਾਰੀ ਨੇ ਇਸ ਮਾਮਲੇ ਦੇ ਸੰਬੰਧ ਵਿਚ ਦੱਸਿਆ ਹੈ ਕਿ ਇਹ ਘਟਨਾ 23 ਤਾਰੀਖ ਦੀ ਦੁਪਹਿਰ ਦੇ ਡੇਢ ਤੋਂ 2 ਵਜੇ ਦੇ ਦਰਮਿਆਨ ਵਾਪਰੀ ਹੈ। ਉਨ੍ਹਾਂ ਦੇ ਦੱਸਣ ਮੁਤਾਬਕ ਕੈਲਾਸ਼ ਸੋਡਾ ਵਾਟਰ ਤੇ ਕੰਮ ਕਰਨ ਵਾਲਾ 25 ਸਾਲਾ ਨੌਜਵਾਨ ਲਵ ਕੁਮਾਰ ਆਪਣੇ ਸਾਥੀ ਨਾਲ ਇਸ ਇਲਾਕੇ ਵਿਚ ਆਇਆ ਸੀ।

ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਉਸ ਨੇ ਪ੍ਰਵੇਸ਼ ਕੁਮਾਰੀ ਨੂੰ ਸੋਡੇ ਦਾ ਕਰੇਟ ਲੈਣ ਬਾਰੇ ਪੁੱਛਿਆ। ਪ੍ਰਵੇਸ਼ ਕੁਮਾਰੀ ਨੇ ਲੜਕੇ ਨੂੰ ਅੰਦਰ ਬੁਲਾ ਲਿਆ। ਇਕ ਲੜਕਾ ਥੱਲੇ ਖੜ੍ਹਾ ਰਿਹਾ ਅਤੇ ਦੂਸਰਾ ਉੱਤੇ ਚਲਾ ਗਿਆ। ਔਰਤ ਨੂੰ ਇਕੱਲੀ ਦੇਖ ਕੇ ਲੜਕਾ ਉਸ ਨਾਲ ਹੱਥੋ ਪਾਈ ਹੋ ਗਿਆ। ਉਸ ਨੇ ਆਪਣੇ ਸਾਥੀ ਨੂੰ ਵੀ ਥੱਲੇ ਤੋਂ ਉਪਰ ਬੁਲਾ ਲਿਆ। ਇਸ ਤੋਂ ਬਾਅਦ ਔਰਤ ਦੇ ਸਿਰ ਵਿਚ ਬੋਤਲ ਦਾ ਵਾਰ ਕਰ ਕੇ ਉਸ ਨੂੰ ਸਦਾ ਦੀ ਨੀਂਦ ਦੇ ਦਿੱਤੀ ਗਈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਜਦੋਂ ਦੁਕਾਨ ਤੋਂ 2:23 ਤੇ ਲੜਕਾ ਟਿਫਨ ਲੈਣ ਆਇਆ ਤਾਂ ਔਰਤ ਦੇ ਪਤੀ ਨੂੰ ਉਸ ਨੇ ਮਾਮਲੇ ਦੀ ਜਾਣਕਾਰੀ ਦਿੱਤੀ।

ਪੁਲੀਸ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਸੋਡੇ ਦੀ ਸਪਲਾਈ ਵਾਲੇ ਉਸ ਸਮੇਂ ਇਸ ਗਲੀ ਵਿੱਚ ਦੇਖੇ ਗਏ ਸਨ। ਜਦੋਂ ਪੁਲੀਸ ਨੇ ਪੁੱਛਗਿੱਛ ਕੀਤੀ ਤਾਂ ਮਾਮਲਾ ਸਾਫ ਹੋ ਗਿਆ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਘਰ ਤੋਂ ਚੋਰੀ ਕੀਤੇ ਗਏ 75,600 ਰੁਪਏ, 2 ਚੇਨੀਆਂ, ਇੱਕ ਮੁੰਦਰੀ, 2 ਕੜੇ ਅਤੇ ਇੱਕ ਮੋਬਾਇਲ ਪੁਲੀਸ ਨੇ ਬਰਾਮਦ ਕਰ ਲਿਆ ਹੈ। ਪੁਲੀਸ ਹੋਰ ਵੀ ਜਾਂਚ ਕਰ ਰਹੀ ਹੈ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਦੋਸ਼ੀਆਂ ਨੇ ਲਾਲਚ ਵੱਸ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *