ਜਿਸ ਭਰਾ ਦੀ ਲੰਬੀ ਉਮਰ ਲਈ ਦਿਨ ਕਰਦੀ ਸੀ ਦੁਆਵਾਂ, ਉਸੇ ਭਰਾ ਦੀ ਨਿੱਕੀ ਭੈਣ ਦੀਆਂ ਅੱਖਾਂ ਸਾਹਮਣੇ ਹੋਈ ਮੋਤ

ਪੰਜਾਬ ਵਿਚੋਂ ਅਮਲ ਦੀ ਵਿਕਰੀ ਅਤੇ ਵਰਤੋਂ ਰੁਕ ਨਹੀਂ ਰਹੀ। ਹੁਣ ਤਕ ਕਿੰਨੇ ਹੀ ਮਾਵਾਂ ਦੇ ਪੁੱਤ ਸਦਾ ਦੀ ਨੀਂਦ ਸੌਂ ਚੁੱਕੇ ਹਨ। ਸਰਕਾਰ ਦਾਅਵੇ ਕਰਦੀ ਹੈ ਕਿ ਅਮਲ ਦਾ ਲੱਕ ਤੋੜ ਦਿੱਤਾ ਹੈ। ਅਮਲ ਦੇ ਸੁਦਾਗਰ ਦਿਨ ਪ੍ਰਤੀ ਦਿਨ ਅਮੀਰ ਹੋਈ ਜਾ ਰਹੇ ਹਨ ਪਰ ਅਮਲ ਕਰਨ ਵਾਲਿਆਂ ਦਾ ਵਜੂਦ ਹੀ ਮਿਟਦਾ ਜਾ ਰਿਹਾ ਹੈ। ਫ਼ਿਰੋਜ਼ਪੁਰ ਤੋਂ 18 ਸਾਲ ਦੇ ਲੜਕੇ ਜਗਦੀਪ ਦੀ ਅਮਲ ਦੀ ਵਰਤੋਂ ਕਰਨ ਕਰਕੇ ਜਾਨ ਜਾਣ ਕਰਕੇ ਮਾਤਮ ਛਾਇਆ ਹੋਇਆ ਹੈ।

ਮ੍ਰਿਤਕ ਦੀ ਛੋਟੀ ਭੈਣ ਗੀਤਾ ਨੇ ਦੱਸਿਆ ਹੈ ਕਿ ਉਸ ਦਾ ਭਰਾ ਅਮਲ ਕਰਦਾ ਸੀ। ਰੱਖੜੀ ਤੋਂ ਕੁਝ ਦਿਨ ਪਹਿਲਾਂ ਹੀ ਉਸ ਨੂੰ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਘਰ ਆ ਕੇ ਉਹ 2 ਦਿਨਾਂ ਬਾਅਦ ਦਮ ਤੋੜ ਗਿਆ। ਉਸ ਦੀ ਮਾਂ ਖਾਣਾ ਲੋਕਾਂ ਤੋਂ ਮੰਗ ਕੇ ਲਿਆਉਂਦੀ ਹੈ। ਬੱਚੀ ਨੇ ਮੰਗ ਕੀਤੀ ਹੈ ਕਿ ਅਮਲ ਦੀ ਵਿਕਰੀ ਬੰਦ ਹੋਣੀ ਚਾਹੀਦੀ ਹੈ। ਸ਼ਿੰਦਰ ਨਾਂਅ ਦੀ ਔਰਤ ਨੇ ਦੱਸਿਆ ਹੈ ਕਿ ਉਸ ਦਾ ਭਤੀਜਾ 7 ਸਾਲ ਤੋਂ ਅਮਲ ਕਰਦਾ ਸੀ।

ਘਰ ਵਿਚ ਉਹ ਹੀ ਕੰਮ ਕਰਨ ਵਾਲਾ ਸੀ। ਉਹ ਕੁਝ ਪੈਸੇ ਘਰ ਦੇ ਦਿੰਦਾ ਸੀ। ਬਾਕੀ ਪੈਸੇ ਦਾ ਅਮਲ ਖ਼ਰੀਦ ਲੈਂਦਾ ਸੀ। ਉਸ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਜੋ 2 ਦਿਨ ਬਾਅਦ ਸਦਾ ਦੀ ਨੀਂਦ ਸੌਂ ਗਿਆ। ਸ਼ਿੰਦਰ ਨੇ ਮੰਗ ਕੀਤੀ ਹੈ ਕਿ ਪੰਜਾਬ ਵਿੱਚੋਂ ਅਮਲ ਦੀ ਵਰਤੋਂ ਬੰਦ ਹੋਣੀ ਚਾਹੀਦੀ ਹੈ ਅਤੇ ਗ਼ਰੀਬ ਪਰਿਵਾਰ ਦੀ ਮਾਲੀ ਮੱਦਦ ਕੀਤੀ ਜਾਵੇ। ਇਕ ਹੋਰ ਵਿਅਕਤੀ ਨੇ ਦੱਸਿਆ ਹੈ ਕਿ ਮ੍ਰਿਤਕ ਦੀ ਉਮਰ 18 ਸਾਲ ਸੀ।

ਉਸ ਦੀ ਇੱਕ ਛੋਟੀ ਭੈਣ, ਇੱਕ ਛੋਟਾ ਭਰਾ ਅਤੇ ਮਾਂ ਬਾਪ ਹਨ। ਬਾਪ ਰਿਕਸ਼ਾ ਚਲਾਉਂਦਾ ਹੈ। ਅਮਲ ਨੇ ਪੰਜਾਬ ਦੀ ਜਵਾਨੀ ਤਬਾਹ ਕਰ ਦਿੱਤੀ ਹੈ। ਉਹ ਚਾਹੁੰਦੇ ਹਨ ਕਿ ਸੂਬੇ ਵਿੱਚੋਂ ਅਮਲ ਨੂੰ ਬੰਦ ਕੀਤਾ ਜਾਵੇ ਤਾਂ ਕਿ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ। ਜਗਦੀਪ 5 ਦਿਨ ਸਿਵਲ ਹਸਪਤਾਲ ਰਹਿ ਕੇ ਘਰ ਆਇਆ ਤਾਂ 2 ਦਿਨ ਘਰ ਰਹਿ ਕੇ ਤੀਜੇ ਦਿਨ ਦਮ ਤੋੜ ਗਿਆ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *