ਮੈਡਮ ਨੇ ਵਿਦਿਆਰਥਣ ਨਾਲ ਅਜਿਹਾ ਕੀ ਕੀਤਾ, ਜੋ ਬੱਚੀ ਨੇ ਦੂਜੀ ਮੰਜਿਲ ਤੋਂ ਮਾਰ ਦਿੱਤੀ ਛਾਲ

ਅੰਮ੍ਰਿਤਸਰ ਦੇ ਸ਼ਿਵਮ ਪਬਲਿਕ ਸਕੂਲ ਵਿੱਚ ਸੱਤਵੀਂ ਕਲਾਸ ਵਿੱਚ ਪੜ੍ਹਨ ਵਾਲੀ ਬੱਚੀ ਹਰਨੂਰ ਦੁਆਰਾ ਆਪਣੇ ਘਰ ਆ ਕੇ ਮਕਾਨ ਦੀ ਦੂਸਰੀ ਮੰਜ਼ਿਲ ਤੋਂ ਛਾਲ ਲਗਾ ਦੇਣ ਦਾ ਮਾਮਲਾ ਮੀਡੀਆ ਦੀ ਸੁਰਖ਼ੀ ਬਣਿਆ ਹੈ। ਬੱਚੀ ਦੀ ਹਾਲਤ ਇਸ ਸਮੇਂ ਠੀਕ ਹੈ। ਪਰਿਵਾਰ ਵਾਲੇ ਸਕੂਲ ਅਧਿਆਪਕਾ ਤੇ ਕਾਰਵਾਈ ਦੀ ਮੰਗ ਕਰ ਰਹੇ ਹਨ। ਬੱਚੀ ਦੇ ਦੱਸਣ ਮੁਤਾਬਕ ਮੈਡਮ ਨੇ ਖ਼ੁਦ ਹੀ ਉਸ ਨੂੰ ਪਰਚੀ ਦੇ ਕੇ ਪੇਪਰ ਕਰਨ ਨੂੰ ਕਿਹਾ ਸੀ ਅਤੇ ਫਿਰ ਖ਼ੁਦ ਹੀ ਪਰਚੀ ਮਿਲਣ ਦੇ ਉਸ ਤੇ ਦੋਸ਼ ਲਗਾ ਦਿੱਤੇ।

ਮੈਡਮ ਨੇ ਸਭ ਦੇ ਸਾਹਮਣੇ ਉਸ ਦੀ ਬੇ-ਇੱ-ਜ਼-ਤੀ ਕੀਤੀ, ਜਿਸ ਕਰਕੇ ਉਸ ਨੇ ਇਹ ਕਦਮ ਚੁੱਕ ਲਿਆ। ਲੜਕੀ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਵੀ ਮੈਡਮ ਨੇ ਉਸ ਤੇ ਝੂਠੇ ਦੋਸ਼ ਲਗਾਏ ਸਨ ਅਤੇ ਫਿਰ ਮੈਡਮ ਨੂੰ ਮਾਫ਼ੀ ਮੰਗਣੀ ਪਈ ਸੀ। ਜਿਸ ਕਰਕੇ ਮੈਡਮ ਨੂੰ ਉਸ ਨਾਲ ਖੁੰਦਕ ਸੀ। ਲੜਕੀ ਹਰਨੂਰ ਦੇ ਪਿਤਾ ਨੂੰ ਸ਼ਿਕਵਾ ਹੈ ਕਿ ਉਹ ਕਈ ਵਾਰ ਥਾਣੇ ਗਏ ਹਨ ਪਰ ਦੂਜੀ ਧਿਰ ਵਾਲੇ ਖ਼ੁਦ ਥਾਣੇ ਪਹੁੰਚਣ ਦੀ ਬਜਾਏ ਕਿਸੇ ਹੋਰ ਨੂੰ ਭੇਜ ਦਿੰਦੇ ਹਨ।

ਲੜਕੀ ਦੀ ਮਾਂ ਅਨੁਰਾਧਾ ਦੇ ਦੱਸਣ ਮੁਤਾਬਕ ਕੁਝ ਦਿਨ ਪਹਿਲਾਂ ਅਧਿਆਪਕਾ ਨੇ ਹਰਨੂਰ ਤੇ ਪੇਪਰ ਵਿੱਚ ਨਕਲ ਕਰਨ ਦੇ ਦੋਸ਼ ਲਗਾਏ ਸਨ ਪਰ ਇਹ ਪਰਚੀ ਕਿਸੇ ਹੋਰ ਕੁੜੀ ਦੀ ਸਾਬਤ ਹੋ ਜਾਣ ਕਾਰਨ ਮੈਡਮ ਨੂੰ ਮਾਫ਼ੀ ਮੰਗਣੀ ਪਈ ਸੀ। ਅਨੁਰਾਧਾ ਦਾ ਕਹਿਣਾ ਹੈ ਕਿ ਦੁਬਾਰਾ ਉਨ੍ਹਾਂ ਪਤੀ ਪਤਨੀ ਨੂੰ ਫਿਰ ਸਕੂਲ ਬੁਲਾਇਆ ਗਿਆ। ਉਹ ਜਾ ਕੇ ਦਫ਼ਤਰ ਵਿੱਚ ਬੈਠ ਗਈ ਅਤੇ ਉਸ ਦੇ ਪਤੀ ਗੇਟ ਤੇ ਖੜ੍ਹੇ ਸੀ। ਕੁਝ ਸਮੇਂ ਬਾਅਦ ਹੀ ਉਨ੍ਹਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਬਾਹਰ ਬੁਲਾਇਆ ਹੈ।

ਜਦੋਂ ਉਹ ਬਾਹਰ ਗਏ ਤਾਂ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਨੂੰ ਦੱਸਿਆ ਕਿ ਹਰਨੂਰ ਨੇ ਛੱਤ ਤੋਂ ਛਾਲ ਲਗਾ ਦਿੱਤੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ 8-10 ਦਿਨ ਪਹਿਲਾਂ ਸਨੀ ਨਾਮ ਦੇ ਵਿਅਕਤੀ ਨੇ ਦੱਸਿਆ ਸੀ ਕਿ 7ਵੀਂ ਕਲਾਸ ਵਿੱਚ ਪੜ੍ਹਨ ਵਾਲੀ ਉਨ੍ਹਾਂ ਦੀ ਬੇਟੀ ਹਰਨੂਰ ਤੇ ਸਕੂਲ ਅਧਿਆਪਕਾਂ ਨੇ ਨਕਲ ਦੇ ਝੂਠੇ ਦੋਸ਼ ਲਗਾਏ ਹਨ। ਜਿਸ ਕਰਕੇ ਲੜਕੀ ਨੇ ਘਰ ਜਾ ਕੇ ਮਕਾਨ ਦੀ ਛੱਤ ਤੋਂ ਛਾਲ ਲਗਾ ਦਿੱਤੀ ਸੀ। ਲੜਕੀ ਗੁਰੂ ਰਾਮਦਾਸ ਹਸਪਤਾਲ ਵਿਚ ਭਰਤੀ ਸੀ।

ਦੋਵੇਂ ਧਿਰਾਂ ਦੀ ਆਪਸ ਵਿੱਚ ਗੱਲ ਚੱਲ ਰਹੀ ਸੀ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਪਰਿਵਾਰ ਤੋਂ ਲਿਖਤੀ ਬਿਆਨ ਮੰਗੇ ਸਨ ਪਰ ਪਰਿਵਾਰ ਨੇ ਕਿਹਾ ਸੀ ਕਿ ਅਜੇ ਕਾਰਵਾਈ ਨਹੀਂ ਕਰਨੀ, ਕਿਉਂਕਿ ਉਨ੍ਹਾਂ ਦੀ ਗੱਲ ਚੱਲ ਰਹੀ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਹੁਣ ਲੜਕੀ ਠੀਕ ਹੈ। ਜਦੋਂ ਵੀ ਪਰਿਵਾਰ ਵੱਲੋਂ ਲਿਖਤੀ ਬਿਆਨ ਦਿੱਤੇ ਜਾਣਗੇ ਤਾਂ ਪੁਲੀਸ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *