ਸੜਕ ਤੇ ਸ਼ਰੇਆਮ ਹੁੰਦਾ ਕਾਂਡ ਦੇਖ ਕੰਬੇ ਲੋਕ, ਦੇਖੋ ਕਿਵੇਂ ਚਕਨਾਚੂਰ ਕਰ ਦਿੱਤੀ ਵੱਡੀ ਮਹਿੰਗੀ ਕਾਰ

ਪੰਜਾਬ ਦੀ ਨੌਜਵਾਨੀ ਕਿਹੜੇ ਰਾਹ ਪੈ ਗਈ ਹੈ? ਜਿਨ੍ਹਾਂ ਨੌਜਵਾਨਾਂ ਤੇ ਮੁਲਕ ਨੂੰ ਮਾਣ ਹੈ, ਉਹ ਨੌਜਵਾਨ ਅੱਜ ਕੱਲ੍ਹ ਜਿਸ ਰਸਤੇ ਤੇ ਤੁਰ ਰਹੇ ਹਨ, ਉਹ ਕਿਸ ਪਾਸੇ ਵੱਲ ਨੂੰ ਜਾਂਦਾ ਹੈ? ਸਕੂਲਾਂ, ਕਾਲਜਾਂ ਵਿੱਚ ਵਿਦਿਆਰਥੀਆਂ ਦੇ ਕਈ ਕਈ ਗਰੁੱਪ ਬਣੇ ਹੋਏ ਹਨ। ਜਿਨ੍ਹਾਂ ਦਾ ਆਪਸ ਵਿੱਚ ਟਕਰਾ ਰਹਿੰਦਾ ਹੈ। ਇਹ ਇਕ ਦੂਜੇ ਗਰੁੱਪ ਨੂੰ ਨੁਕਸਾਨ ਪੁਚਾਉਣ ਦੀ ਤਾਕ ਵਿੱਚ ਰਹਿੰਦੇ ਹਨ। ਇਨ੍ਹਾਂ ਦਾ ਮਾਮੂਲੀ ਗੱਲ ਪਿੱਛੇ ਟਾਕਰਾ ਹੋ ਜਾਂਦਾ ਹੈ। ਹਾਲਾਂਕਿ ਸਕੂਲਾਂ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿੱਚ ਰਹਿਣਾ ਸਿਖਾਇਆ ਜਾਂਦਾ ਹੈ।

ਪਟਿਆਲਾ ਦੇ ਇਕ ਚੌਕ ਵਿੱਚ ਮੁੰਡਿਆਂ ਦੇ 2 ਗਰੁੱਪ ਆਪਸ ਵਿੱਚ ਆਹਮੋ ਸਾਹਮਣੇ ਹੋ ਗਏ। ਮੌਕੇ ਤੇ ਇਕ ਕਾਰ ਖੜ੍ਹੀ ਦੇਖੀ ਗਈ, ਜਿਸ ਦੀ ਭੰਨ ਤੋੜ ਕੀਤੀ ਹੋਈ ਹੈ। ਇੱਥੇ ਇੱਟਾਂ ਵੱਟੇ ਖਿੱਲਰੇ ਪਏ ਹਨ। ਜਿਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇੱਥੇ ਕੀ ਵਾਪਰਿਆ ਹੋਵੇਗਾ? ਪੁਲੀਸ ਅਧਿਕਾਰੀ ਨੇ ਉਪਰੋਕਤ ਮਾਮਲੇ ਦੇ ਸਬੰਧ ਵਿਚ ਦੱਸਿਆ ਹੈ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਬਡੂੰਗਰ ਚੌਕ ਵਿੱਚ ਕੋਈ ਘਟਨਾ ਵਾਪਰੀ ਹੈ। ਉਹ ਮੌਕੇ ਤੇ ਪਹੁੰਚੇ ਹਨ। ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਇੱਥੇ ਵਿਦਿਆਰਥੀਆਂ ਦੇ 2 ਗਰੁੱਪ ਆਪਸ ਵਿਚ ਭਿੜੇ ਹਨ।

ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਲੋਕ ਤਾਂ ਗੰਨ ਚੱਲਣ ਦੀਆਂ ਵੀ ਗੱਲਾਂ ਕਰ ਰਹੇ ਹਨ ਪਰ ਇਸ ਬਾਰੇ ਕੋਈ ਸਪੱਸ਼ਟ ਨਹੀਂ ਕਿਹਾ ਜਾ ਸਕਦਾ। ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਹੀ ਸੱਚਾਈ ਸਾਹਮਣੇ ਆਵੇਗੀ। ਇੱਥੇ ਖੜ੍ਹੀ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਹੋਈ ਹੈ। ਉਨ੍ਹਾਂ ਨੂੰ ਮੌਕੇ ਤੇ ਕੋਈ ਨਹੀਂ ਮਿਲਿਆ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਆਲੇ ਦੁਆਲੇ ਦੇ ਇਲਾਕੇ ਵਿੱਚ ਸੀ ਸੀ ਟੀ ਵੀ ਵੀ ਖੰਗਾਲੇ ਜਾ ਰਹੇ ਹਨ ਤਾਂ ਕਿ ਸੱਚਾਈ ਸਾਹਮਣੇ ਆ ਸਕੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *