ਹੋਟਲ ਚ ਰੱਖੀ ਪਾਰਟੀ ਵਿਚ ਹੋ ਗਿਆ ਵੱਡਾ ਕਾਂਡ, ਦੇਖਦੇ ਹੀ ਦੇਖਦੇ ਮਚ ਗਈ ਹਾਹਾਕਾਰ

ਫਿਰੋਜ਼ਪੁਰ ਦੇ ਕਸਬਾ ਗੁਰੂ ਹਰਸਹਾਏ ਸਥਿਤ ਇਕ ਹੋਟਲ ਵਿਚ ਇਕ ਵਿਅਕਤੀ ਦੀ ਜਾਨ ਜਾਣ ਅਤੇ ਇਕ ਔਰਤ ਦੇ ਗੋਲੀ ਲੱਗਣ ਦੀ ਘਟਨਾ ਵਾਪਰੀ ਹੈ। ਪੁਲੀਸ ਨੇ 302, 307, 34 ਆਈ ਪੀ ਸੀ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੋਨੂੰ ਨਾਮ ਦੇ ਜਲਾਲਾਬਾਦ ਦੇ ਰਹਿਣ ਵਾਲੇ ਵਿਅਕਤੀ ਨੇ ਦੱਸਿਆ ਹੈ ਕਿ ਹੋਟਲ ਵਿੱਚ ਰੋਟੀ ਠੰਢੀ ਗਰਮ ਨੂੰ ਲੈ ਕੇ ਹੋਟਲ ਮਾਲਕ ਅਤੇ ਗਾਹਕਾਂ ਵਿਚਕਾਰ ਕਿਹਾ ਸੁਣੀ ਹੋ ਗਈ। ਹੋਟਲ ਮਾਲਕ ਨੇ ਫੋਨ ਕਰਕੇ ਆਪਣੇ ਹਿੱਸੇਦਾਰ ਨੂੰ ਬੁਲਾ ਲਿਆ।

ਜੋ ਪਿ-ਸ-ਤੌ-ਲ ਲੈ ਕੇ ਆ ਗਿਆ। ਉਸ ਨੇ ਰਜੇਸ਼ ਕੁਮਾਰ ਟਿੰਕਾ ਦੀ ਜਾਨ ਲੈ ਲਈ ਹੈ। ਜੋ ਕਿ 2 ਬੱਚਿਆਂ ਦਾ ਪਿਤਾ ਸੀ। ਸੋਨੂੰ ਨੇ ਇਨਸਾਫ ਦੀ ਮੰਗ ਕੀਤੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਬਾਦਸ਼ਾਹ ਹੋਟਲ ਵਿਚ ਇਕ ਕਿੱਟੀ ਪਾਰਟੀ ਚੱਲ ਰਹੀ ਸੀ। ਕਿੱਟੀ ਪਾਰਟੀ ਦੇ ਮੈਂਬਰਾਂ ਅਤੇ ਹੋਟਲ ਮਾਲਕ ਵਿਚਕਾਰ ਠੰਢੀ ਰੋਟੀ ਨੂੰ ਲੈ ਕੇ ਮਾਮਲਾ ਗਰਮਾ ਗਿਆ। ਜਿਸ ਕਰਕੇ ਨੌਬਤ ਪ-ਸ-ਤੌ-ਲ ਚੱਲਣ ਤੱਕ ਆ ਗਈ ਅਤੇ 45 ਸਾਲਾ ਰਜੇਸ਼ ਕੁਮਾਰ ਦੀ ਜਾਨ ਚਲੀ ਗਈ ਹੈ।

ਪੁਲਿਸ ਨੇ 302, 307, 34 ਆਈ ਪੀ ਸੀ ਅਧੀਨ 2 ਬੰਦਿਆਂ ਤੇ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਦੇਹ ਦਾ ਪੋਸ ਟਮਾ ਰਟ ਮ ਕਰਵਾਇਆ ਗਿਆ ਹੈ। ਹਸਪਤਾਲ ਤੋਂ ਜਾਣਕਾਰੀ ਮਿਲੀ ਹੈ ਕਿ ਗੁਰੂ ਹਰਸਹਾਏ ਦੇ ਰਹਿਣ ਵਾਲੇ ਰਾਜੇਸ਼ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਦੀ ਮ੍ਰਿਤਕ ਦੇਹ ਦਾ ਪੋਸ ਟਮਾ ਰਟ ਮ ਕੀਤਾ ਗਿਆ ਹੈ। ਜਿਸ ਦੀ ਰਿਪੋਰਟ 2-3 ਦਿਨ ਵਿੱਚ ਤਿਆਰ ਹੋ ਜਾਵੇਗੀ। ਉਨ੍ਹਾਂ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਪੁਲੀਸ ਨੇ ਜਾਣਕਾਰੀ ਦਿੱਤੀ ਸੀ ਕਿ ਹੋਟਲ ਵਿੱਚ ਚੱਲ ਰਹੀ ਕਿੱਟੀ ਪਾਰਟੀ ਦੌਰਾਨ ਹੋਟਲ ਮਾਲਕ ਨਾਲ ਕਿਹਾ ਸੁਣੀ ਹੋ ਗਈ ਸੀ।

ਇਸ ਵਿਅਕਤੀ ਦੇ ਕੰਨ ਦੇ ਨੇੜੇ ਇਕ ਪਾਸੇ ਗੋ ਲੀ ਲੱਗ ਕੇ ਦੂਜੇ ਪਾਸੇ ਨੂੰ ਨਿਕਲ ਗਈ ਅਤੇ ਅੱਗੇ ਇਕ ਹੋਰ ਔਰਤ ਦੇ ਜਾ ਲੱਗੀ। ਜਿਸ ਕਰਕੇ ਰਜੇਸ਼ ਕੁਮਾਰ ਉੱਥੇ ਹੀ ਅੱਖਾਂ ਮੀਟ ਗਿਆ। ਇੱਥੇ ਦੱਸਣਾ ਬਣਦਾ ਹੈ ਕਿ ਠੰਢੀ ਰੋਟੀ ਨੂੰ ਲੈ ਕੇ ਮਾਮੂਲੀ ਗੱਲ ਪਿੱਛੇ ਵੱਡਾ ਵਿਵਾਦ ਖੜ੍ਹਾ ਹੋ ਗਿਆ। ਜਿਸ ਕਰ ਕੇ ਇਕ ਵਿਅਕਤੀ ਦੀ ਜਾਨ ਚਲੀ ਗਈ ਅਤੇ ਇਕ ਔਰਤ ਹਸਪਤਾਲ ਵਿਚ ਭਰਤੀ ਹੈ। ਪੁਲੀਸ ਵੱਲੋਂ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *