ਹੱਸਦੇ ਵੱਸਦੇ ਪਰਿਵਾਰ ਤੇ ਟੁੱਟਿਆ ਦੁੱਖਾਂ ਦਾ ਪਹਾੜ, ਨਾਨਕੇ ਗਈ ਬੱਚੀ ਨੂੰ ਸੱਪ ਨੇ ਡੰਗੇਆ

ਬਰਸਾਤ ਦੇ ਦਿਨਾਂ ਵਿੱਚ ਅਨੇਕਾਂ ਜੀਵ ਧਰਤੀ ਵਿੱਚੋਂ ਬਾਹਰ ਨਿਕਲਦੇ ਹਨ, ਕਿਉਂਕਿ ਇਨ੍ਹਾਂ ਦੀਆਂ ਖੁੱਡਾਂ ਵਿੱਚ ਪਾਣੀ ਪੈ ਜਾਂਦਾ ਹੈ। ਕੁਝ ਜੀਵ ਪੈਦਾ ਹੀ ਇਸ ਮੌਸਮ ਵਿੱਚ ਹੁੰਦੇ ਹਨ। ਕਈ ਜੀਵ ਗਰਮੀ ਦੇ ਦਿਨਾਂ ਵਿੱਚ ਹੀ ਬਾਹਰ ਨਿਕਲਦੇ ਹਨ ਅਤੇ ਸਰਦੀ ਵਿੱਚ ਧਰਤੀ ਦੇ ਅੰਦਰ ਚਲੇ ਜਾਂਦੇ ਹਨ। ਜਿਨ੍ਹਾਂ ਵਿਚ ਸੱਪ ਤੇ ਡੱਡੂ ਆਮ ਹਨ। ਕਈ ਵਾਰ ਇਹ ਸੱਪ ਇਨਸਾਨ ਤੇ ਵਾਰ ਕਰ ਦਿੰਦੇ ਹਨ। ਇਨ੍ਹਾਂ ਵਿੱਚੋਂ ਕਈਆਂ ਦੇ ਡੱਸਣ ਕਾਰਨ ਆਦਮੀ ਦੀ ਜਾਨ ਵੀ ਚਲੀ ਜਾਂਦੀ ਹੈ।

ਪਿਛਲੇ ਦਿਨੀਂ ਪਟਿਆਲਾ ਦੇ ਇੱਕ ਨੌਜਵਾਨ ਅਤੇ ਜ਼ਿਲ੍ਹਾ ਮੁਹਾਲੀ ਦੇ ਪਿੰਡ ਕਮਾਲੀ ਦੀ ਇਕ ਲੜਕੀ ਦੀ ਸੱਪ ਦੇ ਡੰਗਣ ਕਾਰਨ ਜਾਨ ਚਲੀ ਗਈ ਸੀ। ਹੁਣ ਇਸ ਤਰ੍ਹਾਂ ਦੀ ਹੀ ਇੱਕ ਘਟਨਾ ਬਟਾਲਾ ਦੇ ਪਿੰਡ ਮੀਰਪੁਰ ਵਿੱਚ ਵਾਪਰੀ ਹੈ। ਜਿੱਥੇ 12 ਸਾਲ ਦੀ ਇਕ ਲੜਕੀ ਮਹਿਕਪ੍ਰੀਤ ਕੌਰ ਦੀ ਸੱਪ ਦੇ ਡੰਗਣ ਕਾਰਨ ਜਾਨ ਚਲੀ ਗਈ ਹੈ। ਇਹ ਲੜਕੀ ਪਿੰਡ ਸੇਖਵਾਂ ਦੀ ਰਹਿਣ ਵਾਲੀ ਸੀ ਅਤੇ ਆਪਣੇ ਮਾਤਾ ਪਿਤਾ ਨਾਲ ਆਪਣੇ ਨਾਨਕੇ ਪਿੰਡ ਮੀਰਪੁਰ ਆਈ ਸੀ।

ਮਿਲੀ ਜਾਣਕਾਰੀ ਮੁਤਾਬਕ ਜਦੋਂ ਸਾਰਾ ਪਰਿਵਾਰ ਖਾਣਾ ਖਾ ਕੇ ਇਕ ਕਮਰੇ ਵਿਚ ਸੁੱਤਾ ਪਿਆ ਸੀ ਤਾਂ ਇਹ ਮੰਦਭਾਗੀ ਘਟਨਾ ਵਾਪਰ ਗਈ। ਉਸ ਸਮੇਂ ਕਮਰੇ ਵਿੱਚ ਪਰਿਵਾਰ ਦੇ 8 ਜੀਅ ਸੌੰ ਰਹੇ ਸਨ। ਕਮਰੇ ਵਿੱਚ ਉਸ ਸਮੇਂ ਖਲਬਲੀ ਮਚ ਗਈ, ਜਦੋਂ ਬੱਚੀ ਮਹਿਕਪ੍ਰੀਤ ਚੀਕਾਂ ਮਾਰਨ ਲੱਗੀ। ਮਾਮਲੇ ਦਾ ਪਤਾ ਲੱਗਣ ਤੇ ਪਰਿਵਾਰ ਬੱਚੀ ਨੂੰ ਬਟਾਲਾ ਦੇ ਸਿਵਲ ਹਸਪਤਾਲ ਲੈ ਗਿਆ। ਜਿੱਥੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ।

ਰਸਤੇ ਵਿਚ ਉਸ ਦੀ ਹਾਲਤ ਹੋਰ ਵਿਗੜ ਗਈ ਅਤੇ ਅੰਮ੍ਰਿਤਸਰ ਪਹੁੰਚਣ ਤੋਂ ਪਹਿਲਾਂ ਹੀ ਉਹ ਅੱਖਾਂ ਮੀਟ ਗਈ। ਬੱਚੀ ਦੇ ਮਾਤਾ ਪਿਤਾ ਨੂੰ ਕੀ ਪਤਾ ਸੀ ਕਿ ਰਿਸ਼ਤੇਦਾਰੀ ਵਿੱਚ ਉਨ੍ਹਾਂ ਦੀ ਬੱਚੀ ਨਾਲ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਵੇਗੀ। ਦੋਵੇਂ ਪਰਿਵਾਰਾਂ ਵਿਚ ਸੋਗ ਦੀ ਲਹਿਰ ਹੈ। ਹਰ ਕੋਈ ਇਸ ਮਾਮਲੇ ਦੀ ਹੀ ਚਰਚਾ ਕਰ ਰਿਹਾ ਹੈ। ਇਸ ਮੌਸਮ ਵਿਚ ਅਕਸਰ ਸੱਪ ਦਿਖਾਈ ਦੇ ਜਾਂਦੇ ਹਨ। ਸਭ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ।

Leave a Reply

Your email address will not be published. Required fields are marked *