ਚੰਗਾ ਭਲਾ ਮੁੰਡਾ ਕਿੰਨਰ ਬਣਕੇ ਮੰਗਦਾ ਸੀ ਲੋਕਾਂ ਤੋਂ ਪੈਸੇ, ਜਦ ਮਾਪਿਆਂ ਨੇ ਦੇਖੀ ਮੁੰਡੇ ਦੀ ਵਾਇਰਲ ਵੀਡੀਓ ਤਾਂ ਦੇਖੋ

ਕਈ ਨੌਜਵਾਨ ਪੈਸੇ ਇਕੱਠੇ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਇਨ੍ਹਾਂ ਦੀਆਂ ਬੁਰੀਆਂ ਆਦਤਾਂ ਇਨ੍ਹਾਂ ਨੂੰ ਇਸ ਪਾਸੇ ਤੋਰਦੀਆਂ ਹਨ। ਕਈ ਤਾਂ ਅਮਲ ਦੀ ਪੂਰਤੀ ਲਈ ਇਸ ਰਸਤੇ ਪੈ ਜਾਂਦੇ ਹਨ। ਫ਼ਾਜ਼ਿਲਕਾ ਦੇ ਬੰਨ੍ਹ ਬਾਜ਼ਾਰ ਵਿੱਚ ਦੁਕਾਨਦਾਰਾਂ ਨੇ ਇਕ ਨੌਜਵਾਨ ਨੂੰ ਪੁਲੀਸ ਦੇ ਹਵਾਲੇ ਕੀਤਾ ਹੈ। ਇਸ ਨੌਜਵਾਨ ਤੇ ਦੋਸ਼ ਹੈ ਕਿ ਉਹ ਆਪਣੇ ਆਪ ਨੂੰ ਕਿੰਨਰ ਦੱਸ ਕੇ ਦੁਕਾਨਦਾਰਾਂ ਤੋਂ ਧੱਕੇ ਨਾਲ ਪੈਸੇ ਵਸੂਲ ਕਰਦਾ ਸੀ। ਉਹ ਦਾਰੂ ਦੀ ਲੋਰ ਵਿਚ ਦੁਕਾਨਦਾਰਾਂ ਕੋਲ ਜਾਂਦਾ ਸੀ।

ਜੇਕਰ ਕੋਈ ਦੁਕਾਨਦਾਰ ਪੈਸੇ ਦੇਣ ਤੋਂ ਨਾਂਹ ਕਰਦਾ ਸੀ ਤਾਂ ਇਹ ਨਕਲੀ ਕਿੰਨਰ ਦੁਕਾਨ ਨੂੰ ਅੱਗ ਲਾਉਣ ਤੱਕ ਦੀਆਂ ਧਮਕੀਆਂ ਦਿੰਦਾ ਸੀ। ਜਿਸ ਕਰਕੇ ਉਸ ਨੂੰ ਪੁਲੀਸ ਦੇ ਹਵਾਲੇ ਕੀਤਾ ਗਿਆ ਹੈ। ਇਕ ਦੁਕਾਨਦਾਰ ਨੇ ਦੱਸਿਆ ਹੈ ਕਿ ਇਹ ਕਿੰਨਰ ਬਣਿਆ ਨੌਜਵਾਨ ਉਨ੍ਹਾਂ ਦੀ ਦੁਕਾਨ ਤੋਂ ਪੈਸੇ ਲੈ ਗਿਆ। ਫਿਰ ਨਾਲ ਦੀ ਦੁਕਾਨ ਵਿਚ ਗਿਆ। ਉੱਥੋਂ ਵੀ ਪੈਸੇ ਲਏ। ਕੁਝ ਦਿਨਾਂ ਬਾਅਦ ਫੇਰ ਆ ਗਿਆ। ਉਹ ਦਾਰੂ ਦੀ ਲੋਰ ਵਿੱਚ ਹੁੰਦਾ ਹੈ।

ਦੁਕਾਨਦਾਰ ਤੇ ਦੱਸਣ ਮੁਤਾਬਕ ਉਨ੍ਹਾਂ ਨੇ ਇਕੱਠੇ ਹੋ ਕੇ ਉਸ ਨੂੰ ਰੋਕ ਲਿਆ। ਪੁਲੀਸ ਅਤੇ ਪੱਤਰਕਾਰਾਂ ਨੂੰ ਬੁਲਾਇਆ ਗਿਆ। ਦੁਕਾਨਦਾਰਾਂ ਨੇ ਅਸਲੀ ਮਹੰਤ ਵੀ ਬੁਲਾ ਲਏ। ਮਹੰਤਾਂ ਦਾ ਕਹਿਣਾ ਸੀ ਕਿ ਇਹ ਉਨ੍ਹਾਂ ਦਾ ਮੈਂਬਰ ਨਹੀਂ ਹੈ। ਦੁਕਾਨਦਾਰਾਂ ਨੇ ਉਸ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ ਹੈ। ਫੜੇ ਗਏ ਰਿੰਕੂ ਨਾਮ ਦੇ ਇਸ ਨੌਜਵਾਨ ਦਾ ਕਹਿਣਾ ਹੈ ਕਿ ਉਹ ਹੋਸ਼ ਵਿੱਚ ਨਹੀਂ ਸੀ। ਉਸ ਨੇ ਮੁਆਫੀ ਮੰਗਦੇ ਹੋਏ ਮੁੜ ਤੋਂ ਅਜਿਹਾ ਨਾ ਕਰਨ ਦਾ ਵਾਅਦਾ ਕੀਤਾ ਹੈ।

ਉਸ ਦੇ ਦੱਸਣ ਮੁਤਾਬਕ ਜੇਕਰ ਉਹ ਅੱਗੇ ਤੋਂ ਅਜਿਹਾ ਕਰਦਾ ਹੈ ਤਾਂ ਇਸ ਦਾ ਖ਼ੁਦ ਜ਼ਿੰਮੇਵਾਰ ਹੋਵੇਗਾ। ਰਾਧੇ ਸ਼ਾਮ ਨਾਮ ਦੇ ਵਿਅਕਤੀ ਨੇ ਇਸ ਨੂੰ ਨੌਜਵਾਨ ਦੀ ਵੱਡੀ ਗ਼ਲ਼ਤੀ ਮੰਨਿਆ ਹੈ। ਉਨ੍ਹਾਂ ਦੀ ਰਾਏ ਹੈ ਕਿ ਉਹ ਕਿਸੇ ਦੀ ਸ਼ਹਿ ਤੇ ਅਜਿਹਾ ਕਰ ਰਿਹਾ ਹੈ। ਉਹ ਅਮਲ ਦੀ ਲੋਰ ਵਿੱਚ ਅਜਿਹਾ ਕਰਦਾ ਹੈ। ਰਾਧੇ ਸ਼ਾਮ ਦੀ ਮੰਗ ਹੈ ਕਿ ਉਸ ਤੇ ਕਾਰਵਾਈ ਹੋਣੀ ਚਾਹੀਦੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *