ਦਰਬਾਰ ਸਾਹਿਬ ਤੋਂ ਵਾਪਿਸ ਆਉਂਦੇ ਮੁੰਡੇ ਨੂੰ ਰਸਤੇ ਚ ਘੇਰਕੇ ਕੁੜੀਆਂ ਸਾਹਮਣੇ ਕਰ ਦਿੱਤਾ ਐਨਾ ਵੱਡਾ ਕਾਂਡ

ਅੱਜ ਕੱਲ੍ਹ ਨੌਜਵਾਨ ਆਪਸ ਵਿਚ ਮਾਮੂਲੀ ਗੱਲਾਂ ਪਿੱਛੇ ਟਕਰਾਉਂਦੇ ਦੇਖੇ ਜਾਂਦੇ ਹਨ। ਜਿਨ੍ਹਾਂ ਨੌਜਵਾਨਾਂ ਤੇ ਮੁਲਕ ਮਾਣ ਕਰਦਾ ਹੈ, ਉਹ ਕਿਸੇ ਹੋਰ ਹੀ ਰਸਤੇ ਤੁਰ ਪਏ ਹਨ। ਗੁਰਦਾਸਪੁਰ ਤੋਂ ਰਾਹੁਲ ਉਰਫ ਲਾਲਾ ਨਾਮ ਦੇ ਲੜਕੇ ਦੇ ਛਾਤੀ ਵਿੱਚ ਗੋਲੀ ਮਾਰੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਖ਼ਬਰ ਲਿਖੇ ਜਾਣ ਤੱਕ ਰਾਹੁਲ ਦੀ ਹਾਲਤ ਬੇਹੱਦ ਖ਼ਰਾਬ ਦੱਸੀ ਜਾ ਰਹੀ ਹੈ। ਨੌਜਵਾਨਾਂ ਦੇ ਦੱਸਣ ਮੁਤਾਬਕ ਉਹ ਦਰਬਾਰ ਸਾਹਿਬ ਆਏ ਸਨ।

ਉਨ੍ਹਾਂ ਦੇ ਨਾਲ ਉਨ੍ਹਾਂ ਦਾ ਸਾਥੀ ਗੁਰਦਾਸਪੁਰ ਦਾ ਰਾਹੁਲ ਵੀ ਸੀ। ਮੂਲੇਵਾਲ ਦੇ ਬੁੱਟਰ ਅਤੇ ਰਾਹੁਲ ਵਿਚਕਾਰ ਖੁੰਦਕ ਸੀ। ਬੁੱਟਰ ਨਾਲ ਇੱਕ ਲੜਕਾ ਅਤੇ 2 ਲੜਕੀਆਂ ਸਨ। ਇਨ੍ਹਾਂ ਦੇ ਦੱਸਣ ਮੁਤਾਬਕ ਬੁੱਟਰ ਨੇ ਕੁੜੀਆਂ ਦੇ ਸਾਹਮਣੇ ਕਈ ਗੋਲੀਆਂ ਚਲਾਈਆਂ। ਜਿਨ੍ਹਾਂ ਵਿੱਚੋਂ ਇਕ ਰਾਹੁਲ ਦੀ ਛਾਤੀ ਵਿੱਚ ਲੱਗ ਗਈ। ਜਦ ਕਿ ਉਸ ਦੇ ਸਾਥੀਆਂ ਦਾ ਬਚਾਅ ਹੋ ਗਿਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਪੀਸੀਆਰ ਨੇ ਜਾਣਕਾਰੀ ਦਿੱਤੀ ਸੀ ਕਿ ਪਾਰਕ ਨੇੜੇ ਇਕ ਨੌਜਵਾਨ ਨੇ ਦੂਜੇ ਤੇ ਪਿਸਤੌਲ ਨਾਲ ਵਾਰ ਕੀਤਾ ਹੈ।

ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਜਿਸ ਤੇ ਵਾਰ ਕੀਤਾ ਗਿਆ ਹੈ, ਉਸ ਦਾ ਨਾਮ ਰਾਹੁਲ ਉਰਫ ਲਾਲਾ ਹੈ। ਉਹ ਪਹਿਲਾਂ ਬਟਾਲਾ ਵਿੱਚ ਰਹਿੰਦਾ ਸੀ ਪਰ ਹੁਣ ਉਸ ਦੀ ਰਿਹਾਇਸ਼ ਗੁਰਦਾਸਪੁਰ ਵਿਖੇ ਹੈ। ਉਹ ਦੋਸਤ ਮਿਲ ਕੇ ਦਰਬਾਰ ਸਾਹਿਬ ਗਏ ਸਨ। ਜਦੋਂ ਉਹ ਵਾਪਸ ਇੱਥੇ ਆਏ ਤਾਂ ਇਹ ਘਟਨਾ ਵਾਪਰ ਗਈ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਰਾਹੁਲ ਦੀ ਮੂਲੇਵਾਲ ਦੇ ਬੁੱਟਰ ਨਾਲ ਲਾਗਡਾਟ ਸੀ।

ਇਹ ਆਪਸ ਵਿੱਚ ਖਹਿਬੜ ਪਏ ਅਤੇ ਮਾਮਲਾ ਇੱਥੋਂ ਤਕ ਵਧ ਗਿਆ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਾਮਲਾ ਕੁੜੀਆਂ ਨਾਲ ਸਬੰਧਤ ਵੀ ਹੋ ਸਕਦਾ ਹੈ। ਉਨ੍ਹਾਂ ਨੂੰ ਮੁੰਡਿਆਂ ਨੇ ਦੱਸਿਆ ਹੈ ਕਿ ਬੁੱਟਰ ਨੇ 3 ਵਾਰ ਕੀਤੇ ਹਨ। ਜਿਨ੍ਹਾਂ ਵਿੱਚੋਂ ਇਕ ਰਾਹੁਲ ਦੀ ਛਾਤੀ ਵਿੱਚ ਜਾ ਲੱਗਾ ਅਤੇ 2 ਹਵਾਈ ਨਿਕਲ ਗਏ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *