ਸਿੱਖ ਜੱਥੇਬੰਦੀਆਂ ਦੇ ਰੋਸ ਪ੍ਰਦਰਸ਼ਨ ਤੋਂ ਬਾਅਦ ਗੁਰਦਾਸ ਮਾਨ ਤੇ ਹੋਈ ਵੱਡੀ ਕਾਰਵਾਈ

ਕੁਝ ਸਮੇਂ ਤੋਂ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਵਾਰ ਵਾਰ ਵਿਵਾਦਾਂ ਵਿੱਚ ਘਿਰ ਰਹੇ ਹਨ। ਇਹ ਸਿਲਸਿਲਾ ਉਸ ਸਮੇਂ ਸ਼ੁਰੂ ਹੋਇਆ ਸੀ, ਜਦੋਂ ਉਨ੍ਹਾਂ ਨੇ ਹਿੰਦੀ ਭਾਸ਼ਾ ਪ੍ਰਤੀ ਕੁਝ ਪ੍ਰੇਮ ਦਿਖਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਪ੍ਰਦਰਸ਼ਨ ਕਰ ਰਹੇ ਇੱਕ ਸਿੰਘ ਨੂੰ ਵਿਵਾਦਤ ਸ਼ਬਦ ਕਹੇ ਸਨ। ਇਹ ਮਾਮਲਾ ਵੀ ਬਹੁਤ ਗਰਮਾ ਗਿਆ ਸੀ। ਹੁਣ ਬੀਤੇ ਦਿਨੀਂ ਨਕੋਦਰ ਵਿਖੇ ਡੇਰੇ ਦੀ ਸਟੇਜ ਤੋਂ ਗੁਰਦਾਸ ਮਾਨ ਨੇ ਗੱਦੀ ਨਸ਼ੀਨ ਲਾਡੀ ਸ਼ਾਹ ਨੂੰ ਸਿੱਖਾਂ ਦੇ ਤੀਸਰੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਵੰਸ਼ ਵਿੱਚੋਂ ਦੱਸਿਆ ਸੀ।

ਜਿਸ ਕਰਕੇ ਸਿੱਖ ਸੰਗਤਾਂ ਭੜਕ ਗਈਆਂ ਸਨ। ਜਥੇਬੰਦੀਆਂ ਨੇ ਇਕੱਠੇ ਹੋ ਕੇ ਐਸ ਪੀ ਦਿਹਾਤੀ ਦੇ ਦਫ਼ਤਰ ਦਾ ਘਿਰਾਓ ਕੀਤਾ ਸੀ। ਇਸ ਤੋਂ ਇਲਾਵਾ ਥਾਣਾ ਸਿਟੀ ਨਕੋਦਰ ਦਾ ਵੀ ਘਿਰਾਓ ਕੀਤਾ ਗਿਆ। ਸਿੱਖ ਸੰਗਤਾਂ ਨੇ ਨੈਸ਼ਨਲ ਹਾਈਵੇ ਜਾਮ ਕਰਨ ਦੀ ਗੱਲ ਵੀ ਆਖੀ ਸੀ। ਜਿਸ ਕਰਕੇ ਪੁਲੀਸ ਪ੍ਰਸ਼ਾਸਨ ਨੂੰ ਕਾਰਵਾਈ ਕਰਨੀ ਪਈ। ਸਿੱਖ ਸੰਗਤਾਂ ਗੁਰਦਾਸ ਮਾਨ ਤੇ ਕਾਰਵਾਈ ਦੀ ਮੰਗ ਕਰ ਰਹੀਆਂ ਸਨ।

ਹੁਣ ਗੁਰਦਾਸ ਮਾਨ ਤੇ ਧਾਰਾ 295 ਏ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਦੋਸ਼ ਲੱਗਾ ਹੈ। ਮਾਮਲਾ ਦਰਜ ਹੋ ਜਾਣ ਤੋਂ ਬਾਅਦ ਸਿੱਖ ਸੰਗਤਾਂ ਵੱਲੋਂ ਧਰਨਿਆਂ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਗੁਰਦਾਸ ਮਾਨ ਨੂੰ ਪੰਜਾਬੀ ਗਾਇਕੀ ਦੇ ਜ਼ਰੀਏ ਹੀ ਦੇਸ਼ ਵਿਦੇਸ਼ ਵਿੱਚ ਪ੍ਰਸਿੱਧੀ ਮਿਲੀ ਹੈ।

ਪਹਿਲਾਂ ਜਦੋਂ ਬੀਤੇ ਸਮੇਂ ਦੌਰਾਨ ਗੁਰਦਾਸ ਮਾਨ ਨੇ ਵਿਵਾਦਤ ਬਿਆਨ ਦਿੱਤਾ ਸੀ ਤਾਂ ਉਨ੍ਹਾਂ ਨੂੰ ਥਾਂ ਥਾਂ ਤੇ ਜਨਤਾ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ ਸੀ। ਇਸ ਵਾਰ ਤਾਂ ਗੁਰਦਾਸ ਮਾਨ ਨੇ ਮਾਫੀ ਮੰਗ ਕੇ ਮਸਲੇ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਸਿੱਖ ਸੰਗਤਾਂ ਆਪਣੇ ਸਟੈਂਡ ਤੇ ਕਾਇਮ ਰਹੀਆਂ। ਜਿਸ ਕਰਕੇ ਪੁਲੀਸ ਪ੍ਰਸ਼ਾਸਨ ਨੂੰ ਮਾਮਲਾ ਦਰਜ ਕਰਨਾ ਹੀ ਪਿਆ।

Leave a Reply

Your email address will not be published. Required fields are marked *