ਇਸ ਜਨਾਨੀ ਨੇ ਕਰਵਾਏ 8 ਵਿਆਹ, ਇਸ ਔਰਤ ਦੇ ਧੱਕੇ ਨਾ ਚੜ ਜਾਇਓ ਕੋਈ

ਨੌਸਰਬਾਜ਼ਾਂ ਨੇ ਭੋਲੀ ਭਾਲੀ ਜਨਤਾ ਤੋਂ ਪੈਸੇ ਹਥਿਆਉਣ ਲਈ ਅਜਿਹੇ ਢੰਗ ਅਪਣਾ ਲਏ ਹਨ ਕਿ ਉਨ੍ਹਾਂ ਨੂੰ ਕੋਈ ਸਮਝ ਹੀ ਨਹੀਂ ਲੱਗਦੀ। ਉਨ੍ਹਾਂ ਦੀ ਹਾਲਤ ਅਜਿਹੀ ਹੋ ਜਾਂਦੀ ਹੈ ਕਿ ਜਦੋਂ ਉਹ ਕਿਸੇ ਨੂੰ ਆਪ ਬੀਤੀ ਸੁਣਾਉਂਦੇ ਹਨ ਤਾਂ ਲੋਕ ਹੱਸਦੇ ਹਨ। ਕਈ ਲੋਕ ਤਾਂ ਦੜ ਵੱਟ ਕੇ ਗੁਜ਼ਾਰਾ ਕਰਨ ਵਿੱਚ ਹੀ ਭਲਾਈ ਸਮਝਦੇ ਹਨ। ਜਿਵੇਂ ਕਹਿੰਦੇ ਹਨ 100 ਦਿਨ ਚੋਰ ਦਾ ਅਤੇ ਇਕ ਦਿਨ ਸਾਧ ਦਾ। ਇਸ ਤਰ੍ਹਾਂ ਇਹ ਨੌਸਰਬਾਜ਼ ਇੱਕ ਦਿਨ ਪੁਲੀਸ ਦੇ ਧੱਕੇ ਚੜ੍ਹ ਹੀ ਜਾਂਦੇ ਹਨ।

ਪਟਿਆਲਾ ਪੁਲੀਸ ਨੇ 4 ਮੈਂਬਰਾਂ ਦੇ ਇਕ ਗਰੋਹ ਨੂੰ ਕਾਬੂ ਕੀਤਾ ਹੈ। ਜਿਨ੍ਹਾਂ ਵਿੱਚ 3 ਔਰਤਾਂ ਅਤੇ ਇਕ ਮਰਦ ਹੈ। ਇਨ੍ਹਾਂ ਵਿੱਚ 30 ਸਾਲ ਦੀ ਔਰਤ ਵੀਰਪਾਲ ਕੌਰ, ਉਸ ਦੀ ਮਾਂ ਪਰਮਜੀਤ ਕੌਰ, ਇਨ੍ਹਾਂ ਦੀ ਦੂਰ ਦੇ ਇਕ ਰਿਸ਼ਤੇਦਾਰ ਔਰਤ ਓਮਾ ਅਤੇ ਦੂਰ ਦਾ ਇੱਕ ਰਿਸ਼ਤੇਦਾਰ ਵਿਅਕਤੀ ਰਾਣਾ ਸ਼ਾਮਲ ਹਨ। ਸੀਨੀਅਰ ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਵੀਰਪਾਲ ਕੌਰ ਦੇ ਪਹਿਲੇ ਵਿਆਹ ਤੋਂ 3 ਬੱਚੇ ਹਨ। ਇਸ ਤੋਂ ਬਾਅਦ ਉਹ ਹੁਣ ਤੱਕ 8 ਵਿਆਹ ਕਰਵਾ ਕੇ ਆਪਣੇ ਪਤੀਆਂ ਅਤੇ ਸਹੁਰਾ ਪਰਿਵਾਰਾਂ ਨੂੰ ਚੂਨਾ ਲਾ ਚੁੱਕੀ ਹੈ।

ਉੱਚ ਅਫ਼ਸਰ ਦੇ ਦੱਸਣ ਮੁਤਾਬਕ ਵੀਰਪਾਲ ਕੌਰ ਵਿਆਹ ਕਰਵਾ ਕੇ ਸਹੁਰੇ ਘਰ 5-7 ਰਹਿੰਦੀ ਸੀ। ਉਹ ਆਪਣੇ ਪਤੀ ਅਤੇ ਸਹੁਰਾ ਪਰਿਵਾਰ ਨੂੰ ਬਲੈਕਮੇਲ ਕਰਕੇ ਸੋਨਾ ਅਤੇ ਨਕਦੀ ਲੈ ਕੇ ਨਿਕਲ ਜਾਂਦੀ ਸੀ। ਉਸ ਨੇ ਕਈ ਆਧਾਰ ਕਾਰਡ ਅਤੇ ਵੋਟਰ ਕਾਰਡ ਬਣਵਾਏ ਹੋਏ ਹਨ। ਜਿਨ੍ਹਾਂ ਵਿੱਚ ਉਸ ਦਾ ਆਪਣਾ ਨਾਮ ਅਤੇ ਪਿਤਾ ਦਾ ਨਾਮ ਵੱਖਰੇ ਵੱਖਰੇ ਹਨ। ਇਸ ਤਰ੍ਹਾਂ ਹੀ ਉਸ ਨੇ ਵੋਟਰ ਕਾਰਡ ਬਣਾਏ ਹਨ। ਉਸ ਕੋਲ ਨਾਭਾ ਅਤੇ ਸਮਾਣਾ ਦੇ ਵੱਖਰੇ ਵੱਖਰੇ ਐਡਰੈੱਸ ਪਰੂਫ ਹਨ।

ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਵੀਰਪਾਲ ਕੌਰ ਤੋਂ ਬਿਨਾਂ ਗੈਂਗ ਦੇ ਬਾਕੀ ਮੈਂਬਰ ਪਿੰਡਾਂ ਵਿਚ ਅਜਿਹੇ ਮੁੰਡੇ ਭਾਲਦੇ ਸਨ, ਜਿਨ੍ਹਾਂ ਦਾ ਵਿਆਹ ਨਹੀਂ ਹੁੰਦਾ ਜਾਂ ਉਮਰ ਕੁਝ ਜ਼ਿਆਦਾ ਹੋ ਚੁੱਕੀ ਹੈ। ਇਹ ਉਨ੍ਹਾਂ ਨੂੰ ਵਿਆਹ ਦਾ ਲਾਲਚ ਦਿੰਦੇ ਸਨ ਅਤੇ ਕੁਝ ਪੈਸੇ ਲੈ ਕੇ ਵੀਰਪਾਲ ਕੌਰ ਨਾਲ ਵਿਆਹ ਕਰਵਾ ਦਿੰਦੇ ਸਨ। ਇਸ ਤੋਂ ਬਾਅਦ ਇਨ੍ਹਾਂ ਨੂੰ ਵੀਰਪਾਲ ਕੌਰ ਚੂਨਾ ਲਾ ਜਾਂਦੀ ਸੀ। ਉੱਚ ਪੁਲੀਸ ਅਫਸਰ ਦੇ ਦੱਸਣ ਮੁਤਾਬਕ ਇਹ ਲੋਕ ਗੁਰੂ ਘਰ ਵਿੱਚ ਰਿਸ਼ਤਾ ਤਾਂ ਕਰਦੇ ਸਨ ਪਰ ਵਿਆਹ ਕਿਸੇ ਪ੍ਰਾਈਵੇਟ ਥਾਂ ਤੇ ਕਰਦੇ ਸਨ।

ਇਸ ਤਰ੍ਹਾਂ ਉਹ ਧਾਰਮਕ ਸੰਸਥਾਵਾਂ ਦੇ ਕਾਬੂ ਆਉਣ ਤੋਂ ਵੀ ਬਚੇ ਰਹਿੰਦੇ ਸਨ। ਪੁਲੀਸ ਨੇ ਗਰੋਹ ਦੇ ਚਾਰੇ ਮੈਂਬਰਾਂ ਨੂੰ ਕਾਬੂ ਕਰ ਲਿਆ ਹੈ। ਜਾਂਚ ਦੌਰਾਨ ਇਨ੍ਹਾਂ 8 ਵਿਆਹਾਂ ਤੋਂ ਬਿਨਾਂ ਹੋਰ ਵੀ ਮਾਮਲੇ ਸਾਹਮਣੇ ਆ ਸਕਦੇ ਹਨ। ਉੱਚ ਪੁਲੀਸ ਅਧਿਕਾਰੀ ਨੇ ਆਮ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਜਦੋਂ ਰਿਸ਼ਤਾ ਕੀਤਾ ਜਾਂਦਾ ਹੈ ਤਾਂ ਇੱਕ ਦੂਜੇ ਪਰਿਵਾਰ ਦੇ ਪਿਛੋਕੜ ਬਾਰੇ ਜਾਣਕਾਰੀ ਹਾਸਲ ਕਰ ਲੈਣੀ ਚਾਹੀਦੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *