ਉੱਜੜ ਗਿਆ ਹੱਸਦਾ ਵੱਸਦਾ ਪਰਿਵਾਰ, ਮੋਟਰਸਾਈਕਲ ਤੇ ਆ ਰਹੇ ਨੌਜਵਾਨ ਲਈ ਕਾਲ ਬਣਿਆ ਟਰੱਕ

ਵਾਹਨ ਚਾਲਕਾਂ ਦੀ ਅਣਗਹਿਲੀ ਕਾਰਨ ਹਰ ਰੋਜ਼ ਹੀ ਅਨੇਕਾਂ ਹਾਦਸੇ ਦੇਖਣ ਨੂੰ ਮਿਲਦੇ ਹਨ। ਕਈ ਵਾਰ ਵਾਹਨਾਂ ਦੀ ਠੀਕ ਥਾਂ ਤੇ ਪਾਰਕਿੰਗ ਨਹੀਂ ਕੀਤੀ ਜਾਂਦੀ। ਜੋ ਹਾਦਸੇ ਦਾ ਕਾਰਨ ਬਣਦੀ ਹੈ। ਇਸ ਕਰਕੇ ਹੀ ਟ੍ਰੈਫਿਕ ਪੁਲੀਸ ਦੁਆਰਾ ਵਾਰ ਵਾਰ ਲੋਕਾਂ ਨੂੰ ਇਸ ਸੰਬੰਧ ਵਿਚ ਜਾਗਰੂਕ ਕੀਤਾ ਜਾਂਦਾ ਹੈ। ਸਰਹਿੰਦ ਰਾਜਪੁਰਾ ਰੋਡ ਤੇ ਪੁਲੀਸ ਚੌਕੀ ਨਬੀਪੁਰ ਅਧੀਨ ਪਿੰਡ ਜਲਵੇੜਾ ਨੇਡ਼ੇ ਇਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਪਰਮਿੰਦਰ ਸਿੰਘ ਦਮ ਤੋੜ ਗਿਆ।

ਸਿਵਲ ਹਸਪਤਾਲ ਫਤਿਹਗਡ਼੍ਹ ਸਾਹਿਬ ਤੋਂ ਪੋਸਟਮਾਰਟਮ ਕਰਵਾ ਕੇ ਉਸ ਦੀ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਮੁਲਤਾਨੀ ਢਾਬੇ ਨੇੜੇ ਇਕ ਟਰੱਕ ਚਾਲਕ ਟਰੱਕ ਖੜ੍ਹਾ ਕਰਕੇ ਟਰੱਕ ਚ ਹੀ ਬੈਠ ਕੇ ਖਾਣਾ ਬਣਾ ਰਿਹਾ ਸੀ। ਇੰਨੇ ਵਿਚ ਲੁਧਿਆਣੇ ਵਾਲੇ ਪਾਸੇ ਤੋਂ ਇਕ ਮੋਟਰਸਾਈਕਲ ਸਵਾਰ ਆਇਆ। ਉਸ ਦਾ ਮੋਟਰਸਾਈਕਲ ਟਰੱਕ ਦੇ ਪਿੱਛੇ ਆ ਕੇ ਜ਼ੋਰ ਨਾਲ ਵੱਜਿਆ। ਜਿਸ ਕਰਕੇ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਹੀ ਜਾਨ ਚਲੀ ਗਈ।

ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਮ੍ਰਿਤਕ ਦੀ ਪਛਾਣ ਜ਼ਿਲ੍ਹਾ ਲੁਧਿਆਣਾ ਦੇ ਖੰਨਾ ਨੇੜਲੇ ਪਿੰਡ ਹਰਿਓਂ ਦੇ ਰਹਿਣ ਵਾਲੇ ਪਰਮਿੰਦਰ ਸਿੰਘ ਵਜੋਂ ਹੋਈ ਹੈ। ਪੁਲੀਸ ਨੇ ਮੌਕੇ ਤੇ ਪਹੁੰਚ ਕੇ ਫਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਤੋਂ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ ਹੈ। ਟਰੱਕ ਚਾਲਕ ਨੱਥਾ ਸਿੰਘ ਮੌਕੇ ਤੋਂ ਦੌੜ ਗਿਆ ਹੈ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਟਰੱਕ ਚਾਲਕ ਤੇ ਥਾਣਾ ਸਰਹਿੰਦ ਵਿੱਚ 304 ਏ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਸਾਡੇ ਵੱਲੋਂ ਕੀਤੀ ਗਈ ਮਾਮੂਲੀ ਲਾਪਰਵਾਹੀ ਕਈ ਵਾਰ ਵੱਡੇ ਨੁਕਸਾਨ ਦਾ ਕਾਰਨ ਬਣ ਜਾਂਦੀ ਹੈ। ਟਰੱਕ ਚਾਲਕ ਦੁਆਰਾ ਸੜਕ ਤੇ ਗੱਡੀ ਖੜਾਉਣ ਅਤੇ ਮੋਟਰਸਾਈਕਲ ਚਾਲਕ ਦੁਆਰਾ ਧਿਆਨ ਨਾ ਦੇਣ ਕਰਕੇ ਇਹ ਹਾਦਸਾ ਵਾਪਰ ਗਿਆ ਅਤੇ ਇਸ ਲਈ ਵਾਹਨ ਚਲਾਉਂਦੇ ਸਮੇਂ ਪੂਰੀ ਤਰ੍ਹਾਂ ਚੌਕਸ ਰਹਿਣਾ ਚਾਹੀਦਾ ਹੈ। ਪੁਲੀਸ ਵੱਲੋਂ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *