ਟਰਾਲੀ ਪਿੱਛੇ ਕਰਦੇ ਸਮੇਂ ਕੰਧ ਨਾਲ ਦੱਬਤਾ ਨੌਜਵਾਨ, ਦੇਖਣ ਵਾਲਿਆਂ ਦੇ ਵੀ ਕੰਬੇ ਦਿਲ

ਆਦਮੀ ਦਿਨ ਰਾਤ ਭੱਜਿਆ ਫਿਰਦਾ ਹੈ। ਵੱਡੇ ਵੱਡੇ ਸੁਪਨੇ ਸਿਰਜਦਾ ਹੈ। ਹਰ ਵੇਲੇ ਅੱਗੇ ਵਧਣ ਦੀ ਇੱਛਾ ਰੱਖਦਾ ਹੈ। ਉਸ ਦੀ ਇਹੀ ਇੱਛਾ ਉਸ ਨੂੰ ਹਰ ਵੇਲੇ ਕੰਮ ਕਰਦੇ ਰਹਿਣ ਦੀ ਪ੍ਰੇਰਨਾ ਦਿੰਦੀ ਹੈ ਪਰ ਆਦਮੀ ਇਹ ਨਹੀਂ ਜਾਣਦਾ ਕਿ ਕਦੋਂ ਜਿੰਦਗੀ ਦਾ ਸੂਰਜ ਛਿਪ ਜਾਣਾ ਹੈ? ਪਤਾ ਨਹੀਂ ਕਦੋਂ ਹਾਲਾਤਾਂ ਨੇ ਪਾਸਾ ਪਲਟ ਦੇਣਾ ਹੈ? ਤਰਨਤਾਰਨ ਦੇ ਥਾਣਾ ਸਦਰ ਪੱਟੀ ਦਾ ਇੱਕ ਹੋਮ ਗਾਰਡ ਜਵਾਨ ਡਿਊਟੀ ਦੌਰਾਨ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਦੇਖਦੇ ਹੀ ਦੇਖਦੇ ਮੌਕੇ ਤੇ ਹੀ ਦਮ ਤੋੜ ਗਿਆ।

ਪਰਿਵਾਰ ਤਾਂ ਸੋਚ ਰਿਹਾ ਸੀ ਕਿ ਕਰਮਜੀਤ ਸਿੰਘ ਡਿਊਟੀ ਤੇ ਗਿਆ ਹੈ ਪਰ ਕਿਸੇ ਨੂੰ ਕੀ ਪਤਾ ਸੀ ਕਿ ਉਸ ਨਾਲ ਕੀ ਵਾਪਰਿਆ ਹੈ? ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਪੁਲ ਬਣਦਾ ਹੋਣ ਕਰ ਕੇ ਆਵਾਜਾਈ ਇਕ ਪਾਸੇ ਤੋਂ ਲੰਘ ਰਹੀ ਸੀ। ਇੱਥੇ ਇਕ ਟਰੈਕਟਰ ਟਰਾਲਾ ਰਸਤੇ ਵਿੱਚ ਖੜ੍ਹਾ ਹੋਣ ਕਰਕੇ ਰਸਤਾ ਰੁਕ ਗਿਆ ਸੀ। ਜਿਸ ਕਰਕੇ ਕਰਮਜੀਤ ਸਿੰਘ ਟਰੈਕਟਰ ਟਰਾਲੇ ਨੂੰ ਬਾਬਾ ਬਿਧੀ ਚੰਦ ਦੇ ਹਸਪਤਾਲ ਨੇੜੇ ਖਾਲੀ ਜਗ੍ਹਾ ਵਿਚ ਲਗਵਾਉਣ ਲਈ ਚਲਾ ਗਿਆ।

ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਜਦੋਂ ਕਰਮਜੀਤ ਸਿੰਘ ਟਰਾਲਾ ਬੈਕ ਕਰਵਾ ਰਿਹਾ ਸੀ ਤਾਂ ਵਜ਼ਨ ਜ਼ਿਆਦਾ ਹੋਣ ਕਰਕੇ ਟਰਾਲਾ ਪਿੱਛੇ ਨੂੰ ਰੁੜ੍ਹ ਗਿਆ। ਕਰਮਜੀਤ ਸਿੰਘ ਟਰਾਲੇ ਅਤੇ ਹਸਪਤਾਲ ਦੀ ਕੰਧ ਦੇ ਵਿਚਕਾਰ ਆ ਗਿਆ। ਜਿਸ ਕਰਕੇ ਉਹ ਮੌਕੇ ਤੇ ਹੀ ਅੱਖਾਂ ਮੀਟ ਗਿਆ। ਪੁਲੀਸ ਦੁਆਰਾ 174 ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਹੋਮ ਗਾਰਡ ਜਵਾਨ ਨੂੰ ਕੀ ਪਤਾ ਸੀ ਕਿ ਉਸ ਨਾਲ ਅਜਿਹਾ ਭਾਣਾ ਵਾਪਰ ਜਾਵੇਗਾ।

ਉਹ ਆਵਾਜਾਈ ਚਾਲੂ ਕਰਵਾਉਣ ਦੇ ਉਦੇਸ਼ ਨਾਲ ਟਰੈਕਟਰ ਟਰਾਲੇ ਨੂੰ ਪਾਸੇ ਖੜ੍ਹਾ ਕਰਵਾਉਣ ਲਈ ਚਲਾ ਗਿਆ ਸੀ। ਉਸ ਦੇ ਪਰਿਵਾਰ ਵਿਚ ਮਾਤਮ ਛਾ ਗਿਆ ਹੈ। ਹੋਮਗਾਰਡ ਜਵਾਨ ਨੂੰ ਟਰੈਕਟਰ ਟਰਾਲਾ ਸਾਈਡ ਤੇ ਲਗਵਾਉਣਾ ਮਹਿੰਗਾ ਪੈ ਗਿਆ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *