ਪਹਿਲਾਂ ਦਿੱਤੀ ਧੀ ਨੂੰ ਮੋਤ, ਫੇਰ ਦਿੱਤੀ ਆਪਣੀ ਜਾਨ, ਪਿਓ ਨੇ ਖਤਮ ਕਰਕੇ ਰੱਖਤਾ ਸਭ ਕੁੱਝ

ਸੂਬਾ ਸਰਕਾਰ ਨੂੰ ਹੋਂਦ ਵਿੱਚ ਆਏ ਸਾਢੇ 4 ਸਾਲ ਬੀਤ ਚੁੱਕੇ ਹਨ। ਸਰਕਾਰ ਨੇ ਕੁਝ ਹਫ਼ਤਿਆਂ ਵਿੱਚ ਹੀ ਅਮਲ ਦਾ ਲੱਕ ਤੋੜ ਦੇਣ ਦੀ ਗੱਲ ਆਖੀ ਸੀ ਪਰ ਸੂਬੇ ਵਿਚੋਂ ਅਮਲ ਮੁਕੰਮਲ ਤੌਰ ਤੇ ਬੰਦ ਨਹੀਂ ਹੋਇਆ। ਇਸ ਅਮਲ ਨੇ ਸੂਬੇ ਵਿੱਚ ਬਹੁਤ ਜਾਨੀ ਅਤੇ ਮਾਲੀ ਨੁਕਸਾਨ ਕੀਤਾ ਹੈ। ਇਸ ਸਮੇਂ ਜਗਰਾਓਂ ਦੇ ਰਾਏਕੋਟ ਰੋਡ ਤੇ 7 ਨੰਬਰ ਚੁੰਗੀ ਹਲਕੇ ਵਿੱਚ ਪ੍ਰਦੀਪ ਸਿੰਘ ਪੁੱਤਰ ਸੱਜਣ ਸਿੰਘ ਦੁਆਰਾ ਆਪਣੀ 5-6 ਸਾਲ ਦੀ ਧੀ ਜਪਜੀਤ ਕੌਰ ਸਮੇਤ ਘਰ ਦੇ ਅੰਦਰ ਪੱਖੇ ਨਾਲ ਲਟਕ ਕੇ ਜਾਨ ਦੇ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।

ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦੋਂ ਮ੍ਰਿਤਕ ਪ੍ਰਦੀਪ ਸਿੰਘ ਦੀ ਮਾਸੀ ਉਸ ਨੂੰ ਮਿਲਣ ਲਈ ਆਈ। ਗੇਟ ਨਾ ਖੋਲ੍ਹਣ ਤੇ ਉਸ ਨੇ ਗੁਆਂਢੀਆਂ ਨੂੰ ਬੁਲਾਇਆ। ਜਦੋਂ ਅੰਦਰ ਜਾ ਕੇ ਦੇਖਿਆ ਗਿਆ ਤਾਂ ਪਿਤਾ ਅਤੇ ਬੇਟੀ ਦੀਆਂ ਮ੍ਰਿਤਕ ਦੇਹਾਂ ਲਟਕ ਰਹੀਆਂ ਸਨ। ਮੌਕੇ ਤੋਂ ਇਕ ਪੱਤਰ ਵੀ ਮਿਲਿਆ ਹੈ। ਜਿਸ ਵਿੱਚ ਪ੍ਰਦੀਪ ਸਿੰਘ ਨੇ ਲਿਖਿਆ ਹੈ ਕਿ ਇਸ ਘਟਨਾ ਲਈ ਉਹ ਖ਼ੁਦ ਜ਼ਿੰਮੇਵਾਰ ਹੈ। ਉਹ ਨਹੀਂ ਚਾਹੁੰਦਾ ਕਿ ਉਸ ਦੀ ਧੀ ਕਿਸੇ ਤੇ ਨਿਰਭਰ ਰਹੇ। ਇਸ ਲਈ ਉਹ ਆਪਣੀ ਬੇਟੀ ਨੂੰ ਵੀ ਨਾਲ ਹੀ ਲੈ ਕੇ ਜਾ ਰਿਹਾ ਹੈ।

ਪੱਤਰ ਵਿੱਚ ਉਸ ਨੇ ਆਪਣੇ ਸਹੁਰੇ ਪਰਿਵਾਰ ਨਾਲ ਸ਼ਿਕਵਾ ਕੀਤਾ ਹੈ ਪਰ ਆਪਣੀ ਜਾਇਦਾਦ ਬਾਰੇ ਫ਼ੈਸਲਾ ਲੈਣ ਦਾ ਹੱਕ ਆਪਣੇ ਮਾਮੇ ਤੇ ਛੱਡ ਦਿੱਤਾ ਹੈ। ਮ੍ਰਿਤਕ ਦੇ ਦੋਸਤ ਸੁੱਖ ਨੇ ਦੱਸਿਆ ਹੈ ਕਿ ਪ੍ਰਦੀਪ ਦੀ ਉਮਰ 35 ਸਾਲ ਸੀ। ਉਸ ਦੀ ਪਤਨੀ, ਮਾਤਾ, ਪਿਤਾ ਅਤੇ ਛੋਟੇ ਭਰਾ ਦੇ ਦੇਹਾਂਤ ਤੋਂ ਬਾਅਦ ਉਹ ਅਮਲ ਦਾ ਆਦੀ ਹੋ ਗਿਆ ਸੀ। ਸੁੱਖ ਦਾ ਕਹਿਣਾ ਹੈ ਕਿ ਪ੍ਰਦੀਪ ਅਤੇ ਉਸ ਦੀ ਧੀ ਜਪਜੀਤ ਦੀ ਜਾਨ ਜਾਣ ਲਈ ਸੂਬਾ ਸਰਕਾਰ ਤੇ ਪੁਲੀਸ ਜ਼ਿੰਮੇਵਾਰ ਹੈ। ਉਸ ਨੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਅਤੇ ਪੁਲੀਸ ਤੇ ਮਾਮਲਾ ਦਰਜ ਹੋਣਾ ਚਾਹੀਦਾ ਹੈ।

ਜੇਕਰ ਸੂਬੇ ਵਿੱਚੋਂ ਅਮਲ ਨੂੰ ਬੰਦ ਕੀਤਾ ਜਾਂਦਾ ਤਾਂ ਇਹ ਘਟਨਾ ਨਾ ਵਾਪਰਦੀ। ਪ੍ਰਦੀਪ ਦੇ ਚਚੇਰੇ ਭਰਾ ਨੇ ਵੀ ਦੱਸਿਆ ਹੈ ਕਿ ਪ੍ਰਦੀਪ ਅਮਲ ਕਰਦਾ ਸੀ। ਜਿਸ ਕਰਕੇ ਇਹ ਘਟਨਾ ਵਾਪਰੀ ਹੈ। ਦੋਵੇਂ ਮ੍ਰਿਤਕ ਦੇਹਾਂ ਸਿਵਲ ਹਸਪਤਾਲ ਜਗਰਾਓਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਮੌਕੇ ਤੋਂ ਮਿਲੇ ਪੱਤਰ ਵਿੱਚ ਮਿ੍ਤਕ ਨੇ ਆਪਣੀ ਜਾਨ ਜਾਣ ਲਈ ਖ਼ੁਦ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਲਈ ਪੁਲੀਸ ਵੱਲੋਂ ਪ੍ਰਦੀਪ ਸਿੰਘ ਦੇ ਮਾਮੇ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *