ਇਸ ਪਿੰਡ ਚ ਵਾਪਰਿਆ ਅੱਤ ਦਾ ਭਾਣਾ, ਦੇਖੋ ਕਿਵੇਂ ਖੰਬੇ ਨਾਲ ਚਿਪਕੇ ਜਿਉਂਦੇ ਡੰਗਰ

ਬਿਜਲੀ ਸਾਡੀ ਜ਼ਿੰਦਗੀ ਦੀ ਅਹਿਮ ਜ਼ਰੂਰਤ ਬਣ ਗਈ ਹੈ। ਬਿਜਲੀ ਬਿਨਾਂ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਬਹੁਤ ਸਾਰੇ ਅਜਿਹੇ ਕੰਮ ਹਨ, ਜੋ ਬਿਜਲੀ ਬਿਨਾਂ ਸੰਭਵ ਨਹੀਂ ਹਨ। ਇਸ ਦੇ ਨਾਲ ਹੀ ਕਈ ਵਾਰ ਬਿਜਲੀ ਨੁਕਸਾਨ ਦਾ ਕਾਰਨ ਵੀ ਬਣ ਜਾਂਦੀ ਹੈ। ਤਰਨਤਾਰਨ ਦੇ ਪਿੰਡ ਰੱਤੋਕੇ ਵਿੱਚ ਇਕ ਪਰਿਵਾਰ ਦੀਆਂ 2 ਮੱਝਾਂ ਨੂੰ ਬਿਜਲੀ ਦਾ ਕਰੰਟ ਲੱਗਣ ਕਾਰਨ ਇਨ੍ਹਾਂ ਦੀ ਜਾਨ ਚਲੀ ਗਈ। ਦੋਵੇਂ ਮੱਝਾਂ ਦੀ ਕੀਮਤ ਢਾਈ ਲੱਖ ਰੁਪਏ ਦੱਸੀ ਜਾਂਦੀ ਹੈ।

ਮੱਝਾਂ ਦੇ ਮਾਲਕ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ। ਮੱਝਾਂ ਦੇ ਮਾਲਕ ਫਿਰੋਜ਼ਦੀਨ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਬੱਚੇ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਮੱਝਾਂ ਨੂੰ ਚਰਾਉਣ ਲਈ ਲੈ ਕੇ ਜਾ ਰਹੇ ਸਨ। ਬਿਜਲੀ ਦੇ ਖੰਭੇ ਦੀ ਖਿੱਚ ਤੋਂ ਪਹਿਲਾਂ ਇੱਕ ਮੱਝ ਨੂੰ ਕਰੰਟ ਲੱਗ ਗਿਆ। ਫਿਰ ਉਸ ਨੂੰ ਦੂਜੀ ਮੱਝ ਛੂਹ ਗਈ। ਇਸ ਤਰ੍ਹਾਂ ਦੋਵੇਂ ਮੱਝਾਂ ਦਮ ਤੋੜ ਗਈਆਂ। ਫ਼ਿਰੋਜ਼ਦੀਨ ਦਾ ਕਹਿਣਾ ਹੈ ਕਿ ਉਸ ਨੇ ਇੱਕ ਮੱਝ ਡੇਢ ਲੱਖ ਰੁਪਏ ਵਿਚ ਅਤੇ ਦੂਸਰੀ ਇਕ ਲੱਖ ਰੁਪਏ ਵਿੱਚ ਖਰੀਦੀ ਸੀ। ਇਸ ਤਰ੍ਹਾਂ ਉਸ ਦਾ ਢਾਈ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ।

ਉਹ ਪਿੰਡ ਦੇ ਸਰਪੰਚ ਕੋਲ ਵੀ ਗਿਆ ਸੀ। ਹੁਣ ਤੱਕ ਪਿੰਡ ਦਾ ਸਰਪੰਚ, ਪਾਵਰਕਾਮ ਦਾ ਕੋਈ ਅਧਿਕਾਰੀ ਜਾਂ ਕੋਈ ਪੁਲੀਸ ਅਧਿਕਾਰੀ ਘਟਨਾ ਸਥਾਨ ਤੱਕ ਨਹੀਂ ਪਹੁੰਚਿਆ। ਫਿਰੋਜ਼ਦੀਨ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ। ਪਿੰਡ ਦੇ ਇਕ ਹੋਰ ਵਿਅਕਤੀ ਦਾ ਵੀ ਕਹਿਣਾ ਹੈ ਕਿ ਇਸ ਪਰਿਵਾਰ ਦਾ ਢਾਈ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਹਾਦਸਾ ਖੰਭੇ ਦੀ ਖਿੱਚ ਵਿਚ ਕਰੰਟ ਆਉਣ ਕਾਰਨ ਵਾਪਰਿਆ ਹੈ। ਇਸ ਵਿਅਕਤੀ ਨੇ ਵੀ ਪਰਿਵਾਰ ਨੂੰ ਯੋਗ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ।

ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਖੰਭੇ ਦੀ ਖਿੱਚ ਵਿੱਚ ਕਰੰਟ ਆ ਗਿਆ ਸੀ। ਮੱਝਾਂ ਭਾਰੀ ਹੋਣ ਕਾਰਨ ਲੰਘਦੇ ਸਮੇਂ ਖਿੱਚ ਨਾਲ ਛੂਹ ਗਈਆਂ। ਜਿਸ ਕਰਕੇ ਕਰੰਟ ਲੱਗਣ ਨਾਲ ਦੋਵੇਂ ਮੱਝਾਂ ਦਮ ਤੋੜ ਗਈਆਂ ਹਨ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਇਕ ਪੁਲੀਸ ਮੁਲਾਜ਼ਮ ਘਟਨਾ ਸਥਾਨ ਤੇ ਗਿਆ ਹੈ। ਇਸ ਮਾਮਲੇ ਵਿਚ ਬਣਦੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *