ਕਲਯੁੱਗੀ ਪਤੀ ਨੇ ਘਰਵਾਲੀ ਨਾਲ ਕੀਤਾ ਦਿਲ ਕਮਬਾਊ ਕਾਂਡ, ਡਰਦੇ ਮੁਹੱਲੇ ਵਾਲੇ ਭੱਜੇ ਘਰਾਂ ਅੰਦਰ

ਘਰਾਂ ਦੇ ਕਲੇਸ਼ ਕਾਰਨ ਅਕਸਰ ਘਰ ਉੱਜੜ ਜਾਂਦੇ ਹਨ। ਆਪਸੀ ਕਲੇਸ਼ ਦੇ ਚੱਲਦੇ ਜ਼ੀਰਾ ਦੇ ਪਿੰਡ ਮੱਲੂਵਾਲ ਦੇ ਰਹਿਣ ਵਾਲੇ ਮਨਜਿੰਦਰ ਸਿੰਘ ਵੱਲੋਂ ਆਪਣੇ ਸਹੁਰੇ ਘਰ ਮਾਡਲ ਟਾਊਨ ਮੁਕਤਸਰ ਸਾਹਿਬ ਪਹੁੰਚ ਕੇ ਆਪਣੀ ਪਤਨੀ ਸੰਦੀਪ ਕੌਰ ਦੀ ਕਿਰਚ ਨਾਲ ਵਾਰ ਕਰ ਕੇ ਜਾਨ ਲੈ ਲੈਣ ਦੀ ਜਾਣਕਾਰੀ ਮਿਲੀ ਹੈ। ਪੁਲੀਸ ਵੱਲੋਂ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਮਨਜਿੰਦਰ ਸਿੰਘ ਮੌਕੇ ਤੋਂ ਦੌੜ ਗਿਆ ਹੈ। ਜਸਪ੍ਰੀਤ ਕੌਰ ਨਾਮ ਦੀ ਔਰਤ ਨੇ ਦੱਸਿਆ ਹੈ ਕਿ ਪਤੀ ਪਤਨੀ ਵਿਚਕਾਰ ਕਲੇਸ਼ ਹੋਣ ਕਾਰਨ ਸੰਦੀਪ ਕੌਰ 6 ਮਹੀਨੇ ਤੋਂ ਪੇਕੇ ਘਰ ਰਹਿ ਰਹੀ ਸੀ।

ਇਸ ਤੋਂ ਪਹਿਲਾਂ ਵੀ ਕਈ ਵਾਰ ਉਸ ਦੇ ਸਹੁਰੇ ਉਸ ਨੂੰ ਪੰਚਾਇਤ ਰਾਹੀਂ ਲੈ ਕੇ ਗਏ ਸਨ। ਹੁਣ ਵੀ ਸੰਦੀਪ ਕੌਰ ਦੇ ਪਤੀ ਮਨਜਿੰਦਰ ਸਿੰਘ ਨੂੰ ਉਸ ਦੇ ਸਹੁਰੇ ਪਰਿਵਾਰ ਨੇ ਸ਼ੁੱਕਰਵਾਰ ਨੂੰ ਬੁਲਾਇਆ ਸੀ। ਜਸਪ੍ਰੀਤ ਕੌਰ ਦੇ ਦੱਸਣ ਮੁਤਾਬਕ ਸੰਦੀਪ ਕੌਰ ਦੇ ਮਾਸੜ ਦੇ ਗੁਜ਼ਰ ਜਾਣ ਕਰਕੇ ਉਸ ਦਾ ਬੁੱਧਵਾਰ ਨੂੰ ਭੋਗ ਪੈਣਾ ਸੀ। ਜਿਸ ਕਰਕੇ ਸੰਦੀਪ ਦਾ ਪਰਿਵਾਰ ਸੋਚਦਾ ਸੀ ਕਿ ਭੋਗ ਤੋਂ ਬਾਅਦ ਦੋਵੇਂ ਧਿਰਾਂ ਨੂੰ ਸਮਝਾ ਕੇ ਸੰਦੀਪ ਨੂੰ ਸਹੁਰੇ ਤੋਰ ਦਿੱਤਾ ਜਾਵੇਗਾ ਪਰ ਉਸ ਤੋਂ ਪਹਿਲਾਂ ਹੀ ਮਨਜਿੰਦਰ ਆਪਣੇ ਸਹੁਰੇ ਆ ਵਡ਼ਿਆ।

ਉਸ ਨੇ ਕਿਰਚ ਦੇ ਵਾਰ ਕਰ ਕੇ ਸੰਦੀਪ ਕੌਰ ਨੂੰ ਥਾਂ ਤੇ ਹੀ ਢੇਰੀ ਕਰ ਦਿੱਤਾ। ਉਸ ਨੂੰ ਬਚਾ ਰਹੀ ਚਰਨਜੀਤ ਕੌਰ ਤੇ ਵੀ ਸੱਟ ਲੱਗੀ ਹੈ। ਮ੍ਰਿਤਕ ਸੰਦੀਪ ਕੌਰ ਦੀ ਮਾਂ ਪਰਵਿੰਦਰ ਕੌਰ ਦੇ ਦੱਸਣ ਮੁਤਾਬਕ ਉਨ੍ਹਾਂ ਦੀ ਧੀ ਦੀ ਉਮਰ 23 ਸਾਲ ਸੀ ਜੋ 3 ਸਾਲ ਪਹਿਲਾਂ ਮਨਜਿੰਦਰ ਸਿੰਘ ਨਾਲ ਵਿਆਹੀ ਸੀ। ਇਨ੍ਹਾਂ ਦਾ 2 ਸਾਲ ਦਾ ਇੱਕ ਪੁੱਤਰ ਵੀ ਹੈ। ਸੰਦੀਪ ਕੌਰ ਕਲੇਸ਼ ਦੇ ਚੱਲਦੇ 6 ਮਹੀਨੇ ਤੋਂ ਆਪਣੇ ਪੇਕੇ ਘਰ ਰਹਿ ਰਹੀ ਸੀ। ਪਰਵਿੰਦਰ ਕੌਰ ਦਾ ਕਹਿਣਾ ਹੈ ਕਿ ਮਨਜਿੰਦਰ ਸਿੰਘ ਨੇ ਉਨ੍ਹਾਂ ਦੇ ਘਰ ਆ ਕੇ ਸੰਦੀਪ ਕੌਰ ਦੀ ਜਾਨ ਲੈ ਲਈ ਹੈ। ਉਨ੍ਹਾਂ ਨੇ ਇਨਸਾਫ ਦੀ ਮੰਗ ਕੀਤੀ ਹੈ।

ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮਾਡਲ ਟਾਊਨ ਦੀ ਰਹਿਣ ਵਾਲੀ ਸੰਦੀਪ ਕੌਰ ਦੀ ਉਸ ਦੇ ਪਤੀ ਮਨਜਿੰਦਰ ਸਿੰਘ ਨੇ ਕਿਰਚ ਦਾ ਵਾਰ ਕਰ ਕੇ ਜਾਨ ਲੈ ਲਈ ਹੈ। ਪੁਲੀਸ ਨੂੰ ਮੌਕੇ ਤੋਂ ਕਿਰਚ ਅਤੇ ਮੋਬਾਇਲ ਬਰਾਮਦ ਹੋਇਆ ਹੈ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਇਨ੍ਹਾਂ ਦੀ ਆਪਸ ਵਿਚ ਕੁਝ ਦਿਨ ਪਹਿਲਾਂ ਵੀ ਕਿਹਾ ਸੁਣੀ ਹੋਈ ਸੀ। ਸੰਦੀਪ ਕੌਰ ਜ਼ੀਰਾ ਦੇ ਪਿੰਡ ਮੱਲੂਵਾਲ ਵਿਆਹੀ ਹੋਈ ਸੀ। ਉਨ੍ਹਾਂ ਨੇ ਦੱਸਿਆ ਹੈ ਕਿ ਇਹ ਥਾਂ ਰੇਲਵੇ ਦੇ ਅਧੀਨ ਆਉਂਦੀ ਹੈ। ਪੁਲੀਸ ਵੱਲੋਂ 302 ਦਾ ਮਾਮਲਾ ਦਰਜ ਕੀਤਾ ਜਾਵੇਗਾ।ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *