ਕੋਠੀ ਲੁੱਟਣ ਆਏ ਚੋਰਾਂ ਨਾਲ ਹੋਈ ਕਲੋਲ, ਮਾਲਕ ਨਾਲ ਕਰ ਗਏ ਵੱਡਾ ਕਾਂਡ

ਮਹਿੰਗਾਈ ਇੰਨੀ ਜ਼ਿਆਦਾ ਹੈ ਕਿ ਜਨਤਾ ਦਾ ਸਖ਼ਤ ਮਿਹਨਤ ਕਰਨ ਦੇ ਬਾਵਜੂਦ ਵੀ ਚੰਗੀ ਤਰ੍ਹਾਂ ਗੁਜ਼ਾਰਾ ਨਹੀਂ ਹੁੰਦਾ ਪਰ ਇੱਥੇ ਕੁਝ ਅਜਿਹੇ ਲੋਕ ਵੀ ਹਨ ਜੋ ਕੰਮ ਵੀ ਨਹੀਂ ਕਰਦੇ ਪਰ ਅਮਲ ਵੀ ਕਰਦੇ ਹਨ। ਅਜਿਹੇ ਲੋਕ ਚੋਰੀ ਦਾ ਸਹਾਰਾ ਲੈਂਦੇ ਹਨ। ਫ਼ਰੀਦਕੋਟ ਤੋਂ ਇਕ ਚੋਰ ਦੁਆਰਾ ਫੜੇ ਜਾਣ ਤੇ ਘਰ ਦੇ ਮਾਲਕ ਦੇ ਸਿਰ ਵਿੱਚ ਕਾਪੇ ਦਾ ਵਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਰ ਦੇ ਮਾਲਕ ਨੌਜਵਾਨ ਦੇ ਦੱਸਣ ਮੁਤਾਬਕ ਉਸ ਨੂੰ ਘਰ ਦੇ ਅੰਦਰੋਂ ਗੇਟ ਦੇ ਉਤੇ ਚੜ੍ਹਿਆ ਇੱਕ ਵਿਅਕਤੀ ਦਿਖਾਈ ਦਿੱਤਾ।

ਉਸ ਨੇ ਬਾਹਰ ਆ ਕੇ ਲਲਕਾਰਾ ਮਾਰਿਆ ਅਤੇ ਇਸ ਇਸ ਵਿਅਕਤੀ ਨੂੰ ਧੱਕਾ ਦੇ ਦਿੱਤਾ। ਚੋਰ ਦੇ 2 ਸਾਥੀ ਤਾਂ ਦੌੜ ਗਏ ਪਰ ਕੰਧ ਤੇ ਚੜ੍ਹਿਆ ਚੋਰ ਥੱਲੇ ਡਿੱਗ ਪਿਆ। ਘਰ ਦੇ ਮਾਲਕ ਨੇ ਦੱਸਿਆ ਹੈ ਕਿ ਜਦੋਂ ਉਸ ਨੇ ਚੋਰ ਦੇ ਦੋ ਚਾਰ ਲਾਈਆਂ ਤਾਂ ਚੋਰ ਨੇ ਉਸ ਦੇ ਸਿਰ ਵਿੱਚ ਕਾਪੇ ਦਾ ਵਾਰ ਕਰ ਦਿੱਤਾ ਅਤੇ ਦੌੜ ਗਿਆ। ਇਸ ਪਰਿਵਾਰ ਦੇ ਗੁਆਂਢੀ ਨੌਜਵਾਨ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਮੁਹੱਲੇ ਵਿੱਚ ਕਈ ਦਿਨ ਤੋਂ ਚੋਰ ਆ ਰਹੇ ਹਨ।

ਉਹ ਸੀ.ਸੀ.ਟੀ.ਵੀ ਵਿੱਚ ਵੀ ਦੇਖੇ ਗਏ ਹਨ। ਇੱਕ ਵਿਅਕਤੀ ਦੇ ਸਿਰ ਵਿੱਚ ਕਾਪੇ ਦਾ ਵਾਰ ਵੀ ਕਰ ਗਏ ਹਨ। ਉਸ ਦਾ ਕਹਿਣਾ ਹੈ ਕਿ ਪੁਲੀਸ ਵੀ ਖਾਨਾਪੂਰਤੀ ਦੇ ਤੌਰ ਤੇ ਚੱਕਰ ਲਗਾ ਗਈ ਹੈ। ਪੁਲੀਸ ਨੇ ਗਸ਼ਤ ਵਧਾ ਦਿੱਤੀ ਹੈ। ਜੇਕਰ ਪੁਲੀਸ ਚੋਰਾਂ ਨੂੰ ਫੜ ਲੈਂਦੀ ਹੈ ਤਾਂ ਉਹ ਅਦਾਲਤ ਵਿੱਚ ਜ਼ਮਾਨਤ ਕਰਵਾ ਲੈਂਦੇ ਹਨ। ਉਸ ਦਾ ਕਹਿਣਾ ਹੈ ਕਿ ਇਹ ਅਮਲ ਕਰਨ ਵਾਲੇ ਚੋਰ ਹਨ। ਇਹ ਵਿਅਕਤੀ ਕਿਸੇ ਦਾ ਨੁਕਸਾਨ ਵੀ ਕਰ ਸਕਦੇ ਹਨ।

ਲੋਕਾਂ ਨੂੰ ਦਿਨ ਵਿੱਚ ਵੀ ਦਰਵਾਜੇ ਬੰਦ ਰੱਖਣੇ ਪੈ ਰਹੇ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ 2 ਨੰਬਰ ਗਲੀ ਵਿੱਚ ਚੋਰ ਇਕ ਮੁੰਡੇ ਦੇ ਸਿਰ ਤੇ ਕਾਪੇ ਦਾ ਵਾਰ ਕਰ ਕੇ ਦੌੜ ਗਏ ਹਨ। ਉਹ ਗਿਣਤੀ ਵਿੱਚ 3 ਸਨ। ਪੁਲੀਸ ਸੀ.ਸੀ.ਟੀ.ਵੀ ਚੈੱਕ ਕਰ ਰਹੀ ਹੈ। ਇਹ ਚੋਰ ਗੇਟ ਟੱਪ ਕੇ ਘਰ ਅੰਦਰ ਦਾਖਲ ਹੋਣ ਲੱਗਾ ਸੀ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *