ਸਵੇਰੇ ਸਵੇਰੇ ਉਠੇ ਲੋਕ ਤਾਂ ਪੈਰਾਂ ਹੇਠੋ ਨਿਕਲੀ ਜਮੀਨ, ਰਾਤੋ ਰਾਤ ਪਿੰਡ ਚ ਇੰਨਾ ਵੱਡਾ ਕਾਂਡ ਕੌਣ ਕਰ ਗਿਆ

ਖੰਨਾ ਨੇੜਲੇ ਪਿੰਡ ਨਸਰਾਲੀ ਵਿਚ ਰੋਡ ਤੇ ਸਥਿਤ ਮੋਹਣ ਸਿੰਘ ਮਕੈਨੀਕਲ ਵਰਕਸ ਨਾਮ ਦੀ ਵਰਕਸ਼ਾਪ ਵਿਚ 5 ਮਹੀਨਿਆਂ ਦੌਰਾਨ 5 ਵਾਰੀ ਚੋਰੀ ਹੋਣ ਦੀ ਜਾਣਕਾਰੀ ਮਿਲੀ ਹੈ। ਇਸ ਪਰਿਵਾਰ ਨੂੰ ਸ਼ਿਕਵਾ ਹੈ ਕਿ ਵਾਰ ਵਾਰ ਚੋਰੀ ਹੋਣ ਦੇ ਬਾਵਜੂਦ ਵੀ ਪੁਲੀਸ ਨੇ ਹੁਣ ਤੱਕ ਚੋਰਾਂ ਦਾ ਪਤਾ ਨਹੀਂ ਲਗਾਇਆ। ਮੇਹਰ ਸਿੰਘ ਦੇ ਦੱਸਣ ਮੁਤਾਬਕ 6 ਅਪਰੈਲ ਤੋਂ ਹੁਣ ਤੱਕ ਉਨ੍ਹਾਂ ਦੀ ਵਰਕਸ਼ਾਪ ਵਿੱਚ 5 ਵਾਰੀ ਚੋਰੀ ਹੋ ਚੁੱਕੀ ਹੈ। ਉਨ੍ਹਾਂ ਦਾ ਹੁਣ ਤੱਕ ਲਗਭਗ 7 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ।

ਅੱਡੇ ਵਿੱਚ ਹੁਣ ਤਕ 6 ਵਾਰ ਚੋਰੀ ਹੋਈ ਹੈ। ਉਨ੍ਹਾਂ ਦੀ ਵਰਕਸ਼ਾਪ ਦੇ ਨਾਲ ਇਕ ਹੋਰ ਵਰਕਸ਼ਾਪ ਹੈ। ਜਿਸ ਵਿੱਚ ਇੱਕ ਵਾਰ ਚੋਰੀ ਹੋਈ ਹੈ। ਉਸ ਵਰਕਸ਼ਾਪ ਦਾ 3 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਇਕੱਲੇ ਅਪ੍ਰੈਲ ਮਹੀਨੇ ਵਿਚ ਹੀ 3 ਵਾਰ ਚੋਰੀ ਹੋਈ ਹੈ। ਮੇਹਰ ਸਿੰਘ ਦਾ ਕਹਿਣਾ ਹੈ ਕਿ ਵਰਕਸ਼ਾਪ ਵਿੱਚ ਕੈਮਰੇ ਲੱਗੇ ਹੋਏ ਹਨ। ਜੋ ਉਨ੍ਹਾਂ ਦੇ ਮੋਬਾਈਲਾਂ ਨਾਲ ਅਟੈਚ ਹਨ। ਜਦੋਂ ਉਨ੍ਹਾਂ ਨੂੰ ਵਰਕਸ਼ਾਪ ਵਿੱਚ ਬੰਦੇ ਵੜਨ ਬਾਰੇ ਪਤਾ ਲੱਗਾ ਤਾਂ ਉਹ ਤੁਰੰਤ ਵਰਕਸ਼ਾਪ ਵੱਲ ਨੂੰ ਦੌੜੇ ਪਰ ਉਨ੍ਹਾਂ ਦੇ ਵਰਕਸ਼ਾਪ ਪਹੁੰਚਣ ਤੋਂ ਸਿਰਫ਼ 20-25 ਸਕਿੰਟ ਪਹਿਲਾਂ ਚੋਰ ਦੌੜ ਗਏ।

ਚੋਰ ਇਕ ਟਾਟਾ ਗੱਡੀ ਛੱਡ ਗਏ ਹਨ। ਉਨ੍ਹਾਂ ਨੇ ਗੱਡੀ ਪੁਲੀਸ ਦੇ ਹਵਾਲੇ ਕਰ ਦਿੱਤੀ ਹੈ। ਉਨ੍ਹਾਂ ਦੀ ਮੰਗ ਹੈ ਕਿ ਚੋਰਾਂ ਨੂੰ ਜਲਦੀ ਕਾਬੂ ਕੀਤਾ ਜਾਵੇ। ਨਰੈਣ ਸਿੰਘ ਨੇ ਦੱਸਿਆ ਹੈ ਕਿ ਚੋਰ ਰਾਤ ਨੂੰ 11-30 ਵਜੇ ਵਰਕਸ਼ਾਪ ਅੰਦਰ ਦਾਖ਼ਲ ਹੋਏ ਅਤੇ ਲਗਪਗ ਸਵਾ ਇਕ ਵਜੇ ਤੱਕ ਵਰਕਸ਼ਾਪ ਦੇ ਅੰਦਰ ਰਹੇ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਅਜੇ ਵੀ ਪੁਲੀਸ ਨੇ ਚੋਰਾਂ ਨੂੰ ਕਾਬੂ ਨਾ ਕੀਤਾ ਤਾਂ ਉਹ ਧਰਨਾ ਲਗਾ ਕੇ ਰੋਡ ਜਾਮ ਕਰਨਗੇ। ਜਦੋਂ ਵੀ ਚੋਰੀ ਹੁੰਦੀ ਹੈ ਉਹ ਹਰ ਵਾਰ ਮਾਮਲਾ ਪੁਲੀਸ ਦੇ ਧਿਆਨ ਵਿੱਚ ਲਿਆਉਂਦੇ ਹਨ।

ਪੁਲੀਸ ਨੇ ਹੁਣ ਤੱਕ ਕੋਈ ਚੋਰ ਕਾਬੂ ਨਹੀਂ ਕੀਤਾ। ਪਿੰਡ ਨਸਰਾਲੀ ਦੇ ਸਰਪੰਚ ਗੁਰਜੰਟ ਸਿੰਘ ਦਾ ਕਹਿਣਾ ਹੈ ਕਿ ਪਿੰਡ ਵਾਸੀਆਂ ਵੱਲੋਂ ਪਿੰਡ ਵਿੱਚ ਠੀਕਰੀ ਪਹਿਰਾ ਵੀ ਲਗਾਇਆ ਜਾਂਦਾ ਹੈ। ਇਹ ਵਰਕਸ਼ਾਪ ਰੋਡ ਉੱਤੇ ਹੈ। ਇੱਥੇ ਹੁਣ ਤਕ ਕਈ ਵਾਰ ਚੋਰੀ ਹੋ ਚੁੱਕੀ ਹੈ। ਉਹ ਹਰ ਵਾਰ ਪੁਲੀਸ ਤੱਕ ਪਹੁੰਚ ਕਰਦੇ ਹਨ ਅਤੇ ਪੁਲੀਸ ਉਨ੍ਹਾਂ ਨੂੰ ਗਸ਼ਤ ਵਧਾਉਣ ਦਾ ਭਰੋਸਾ ਵੀ ਦਿੰਦੀ ਹੈ। ਸਰਪੰਚ ਨੇ ਵੀ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦੀ ਕਾਬੂ ਕੀਤਾ ਜਾਵੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *