10 ਰੁਪਏ ਨਾਲ ਅੜਿੱਕੇ ਲੈ ਲਿਆ ਸਰਪੰਚ, ਕਿਤੇ ਤੁਹਾਡੇ ਪਿੰਡ ਚ ਵੀ ਆਹ ਕੰਮ ਤਾਂ ਨਹੀਂ ਚੱਲ ਰਿਹਾ

ਜ਼ਿਲ੍ਹਾ ਪਟਿਆਲਾ ਦੇ ਬਲਾਕ ਨਾਭਾ ਦੇ ਪਿੰਡ ਧਾਰੋਕੀ ਦੇ ਲੋਕਾਂ ਨੇ ਮਿਲ ਕੇ ਮੌਜੂਦਾ ਸਰਪੰਚ ਤੇ ਗ਼ਰੀਬ ਲੋਕਾਂ ਦੇ ਨਾਮ ਤੇ ਧੋਖਾ ਕਰਨ ਦੇ ਦੋਸ਼ ਲਗਾਏ ਹਨ। ਪਿੰਡ ਵਾਸੀਆਂ ਨੂੰ ਸ਼ਿਕਵਾ ਹੈ ਕਿ ਕੋਰੋਨਾ ਦੌਰਾਨ ਕਿਸੇ ਵੀ ਪਿੰਡ ਵਾਸੀ ਨੂੰ ਰਾਸ਼ਨ ਨਹੀਂ ਵੰਡਿਆ ਗਿਆ ਪਰ ਉਨ੍ਹਾਂ ਨੂੰ ਆਰ ਟੀ ਆਈ ਰਾਹੀਂ ਜਾਣਕਾਰੀ ਮਿਲੀ ਹੈ ਕਿ ਪੰਚਾਇਤ ਨੇ ਪਿੰਡ ਵਿਚ ਰਾਸ਼ਨ ਵੰਡਣ ਦੇ ਨਾਮ ਤੇ ਸਰਕਾਰੀ ਪੈਸੇ ਦੀ ਵਰਤੋਂ ਕੀਤੀ ਹੈ। ਇੱਕ ਪੰਚਾਇਤ ਮੈਂਬਰ ਦਾ ਕਹਿਣਾ ਹੈ ਕਿ ਪਿੰਡ ਵਿੱਚ ਕਿਸੇ ਨੂੰ ਨਮਕ ਦਾ ਪੈਕੇਟ ਤੱਕ ਨਹੀਂ ਦਿੱਤਾ ਗਿਆ।

ਸਗੋਂ ਸਮਾਜ ਸੇਵਕ ਜਸਪਾਲ ਨੇ ਨਿੱਜੀ ਤੌਰ ਤੇ ਰਾਸ਼ਨ ਵੰਡਿਆ ਹੈ ਜਾਂ ਐਨ ਆਰ ਆਈ ਖਾਤੇ ਵਿਚੋਂ ਰਾਸ਼ਨ ਦਿੱਤਾ ਗਿਆ ਹੈ। ਇਸ ਦੇ ਬਾਵਜੂਦ ਵੀ ਪੰਚਾਇਤ ਨੇ 19,200 ਰੁਪਏ ਦਾ ਆਟੇ ਦਾ ਬਿੱਲ ਪਾਇਆ ਹੋਇਆ ਹੈ। ਇਸ ਪੰਚਾਇਤ ਮੈਂਬਰ ਦਾ ਇਹ ਵੀ ਦੋਸ਼ ਹੈ ਕਿ 100 ਫੁੱਟ ਗਲੀ ਬਣਾਉਣ ਦੇ ਨਾਮ ਤੇ 4 ਲੱਖ ਰੁਪਏ ਦਾ ਘਪਲਾ ਕੀਤਾ ਗਿਆ ਹੈ। ਪਿੰਡ ਵਿੱਚ ਨਾਲੀਆਂ ਦੀ ਸਫ਼ਾਈ ਕਰਨ ਦੇ ਨਾਮ ਤੇ 20-20 ਹਜ਼ਾਰ ਰੁਪਏ ਦੇ ਚੈੱਕਾਂ ਰਾਹੀਂ ਰਕਮ ਕਢਵਾਈ ਗਈ ਹੈ ਪਰ ਹਕੀਕਤ ਵਿਚ ਸਫ਼ਾਈ ਕੀਤੀ ਹੀ ਨਹੀਂ ਗਈ।

ਮਹਿਲਾ ਪੰਚਾਇਤ ਮੈਂਬਰ ਸਰਾਜ ਬੇਗਮ ਦਾ ਕਹਿਣਾ ਹੈ ਕਿ ਉਹ ਅਨਪੜ੍ਹ ਹੈ। ਸਰਪੰਚ ਨੇ ਕਣਕ ਵੰਡਣ ਦੇ ਨਾਮ ਤੇ ਉਸਤੋਂ ਅੰਗੂਠਾ ਲਗਵਾਇਆ ਸੀ ਅਤੇ 40-40 ਕਿੱਲੋ ਕਣਕ ਵੰਡੀ ਸੀ। ਮਹਿਲਾ ਸਰਪੰਚ ਦੇ ਦੱਸਣ ਮੁਤਾਬਕ ਉਨ੍ਹਾਂ ਵੱਲੋਂ 40-40 ਕਿਲੋ ਕਣਕ ਅਤੇ 2-2 ਕਿੱਲੋ ਦਾਲ ਵੰਡੀ ਗਈ ਹੈ। ਉਨ੍ਹਾਂ ਵੱਲੋਂ ਵਿਕਾਸ ਕਾਰਜ ਵੀ ਕਰਵਾਏ ਜਾ ਰਹੇ ਹਨ। ਸਰਕਾਰੀ ਅਧਿਕਾਰੀ ਦਾ ਕਹਿਣਾ ਹੈ ਕਿ ਅਜੇ ਤੱਕ ਉਨ੍ਹਾਂ ਕੋਲ ਕੋਈ ਲਿਖਤੀ ਦਰਖਾਸਤ ਨਹੀਂ ਆਈ।

ਜੇਕਰ ਕੋਈ ਦਰਖਾਸਤ ਆਵੇਗੀ ਤਾਂ ਉਹ ਜਾਂਚ ਕਰਵਾ ਦੇਣਗੇ। ਇੱਕ ਪੰਚਾਇਤ ਨੂੰ ਕੋਵਿਡ ਦੌਰਾਨ 50 ਹਜਾਰ ਰੁਪਏ ਖ਼ਰਚ ਕਰਨ ਦੀ ਇਜਾਜ਼ਤ ਸੀ। ਜੇਕਰ ਕੋਈ ਘਪਲਾ ਹੋਇਆ ਹੈ ਅਤੇ ਪੰਚਾਇਤ ਵੱਲ ਪੈਸੇ ਨਿਕਲਦੇ ਹਨ ਤਾਂ ਵਸੂਲੇ ਜਾ ਸਕਦੇ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *