ਚੋਣ ਰੈਲੀ ਚ ਟਰੂਡੋ ਨਾਲ ਹੋਈ ਮਾੜੀ, ਕਨੇਡਾ ਚ ਪੰਜਾਬ ਵਾਲਾ ਕੰਮ ਸ਼ੁਰੂ

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੁਲਕ ਵਿੱਚ ਚੋਣਾਂ ਕਰਵਾਉਣ ਦਾ ਫ਼ੈਸਲਾ ਤਾਂ ਲੈ ਲਿਆ ਪਰ ਉਨ੍ਹਾਂ ਨੇ ਇਹ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਧਮਕੀਆਂ ਦਿੱਤੀਆਂ ਜਾਣਗੀਆਂ। ਚੋਣ ਰੈਲੀ ਵਿੱਚ ਉਨ੍ਹਾਂ ਦੇ ਪ੍ਰਚਾਰ ਵਿੱਚ ਵਿਘਨ ਪਾਇਆ ਜਾਵੇਗਾ। ਉੱਚੀ ਆਵਾਜ਼ ਵਿਚ ਹਾਰਨ ਵਜਾਏ ਜਾਣਗੇ, ਨਾਅਰੇਬਾਜ਼ੀ ਕੀਤੀ ਜਾਵੇਗੀ। ਅਜਿਹਾ ਜਸਟਿਨ ਟਰੂਡੋ ਨਾਲ 2 ਵਾਰ ਹੋ ਚੁੱਕਾ ਹੈ, ਜਦੋਂ ਉਨ੍ਹਾਂ ਦੇ ਚੋਣ ਪ੍ਰਚਾਰ ਵਿੱਚ ਗੜਬੜ ਕੀਤੀ ਗਈ। ਲਿਬਰਲ ਪਾਰਟੀ ਤੇ ਮੁਜ਼ਾਹਰਾਕਾਰੀਆਂ ਵੱਲੋਂ ਮੁਲਕ ਨੂੰ ਤਬਾਹ ਕਰਨ ਅਤੇ ਹਕੀਕਤ ਵਿੱਚ ਲਾਕਡਾਉਨ ਦਾ ਲਾਭ ਉਠਾਏ ਜਾਣ ਦੇ ਦੋਸ਼ ਲਗਾਏ ਜਾ ਰਹੇ ਹਨ।

ਇਹ ਘਟਨਾ ਓਂਟਾਰੀਓ ਦੇ ਕੈਂਬਰਿਜ ਦੀ ਦੱਸੀ ਜਾ ਰਹੀ ਹੈ, ਜਿੱਥੇ ਜਸਟਿਨ ਟਰੂਡੋ ਦੇ ਭਾਸ਼ਨ ਦੌਰਾਨ ਕੁਝ ਲੋਕਾਂ ਨੇ ਅਜਿਹੀ ਕਾਵਾਂ ਰੌਲੀ ਪਾਈ ਕਿ ਜਸਟਿਨ ਟਰੂਡੋ ਆਪਣੀ ਗੱਲ ਨਾ ਕਹਿ ਸਕੇ। ਮੁਜ਼ਾਹਰਾਕਾਰੀਆਂ ਨੇ ਉੱਚੀ ਆਵਾਜ਼ ਵਿੱਚ ਹਾਰਨ ਵਜਾ ਦਿੱਤੇ। ਜਸਟਿਨ ਟਰੂਡੋ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇੱਥੋਂ ਤੱਕ ਕਿ ਕੋਈ ਵਿਅਕਤੀ ਤਾਂ ਇਸ ਤੋਂ ਵੀ 2 ਕਦਮ ਅੱਗੇ ਪਹੁੰਚ ਗਿਆ। ਜਿਸ ਨੇ ਗੈਰ ਕੈਨੇਡੀਅਨ ਪੁਲੀਸ ਅਧਿਕਾਰੀ ਤੇ ਨਸਲੀ ਟਿੱਪਣੀ ਤੱਕ ਕਰ ਦਿੱਤੀ।

ਇਸ ਹਾਲਾਤ ਨੂੰ ਦੇਖਦੇ ਹੋਏ ਲਿਬਰਲ ਪਾਰਟੀ ਦੇ ਮੁਖੀ ਨੂੰ ਆਪਣੇ ਭਾਸ਼ਣ ਨੂੰ ਇਕ ਘੰਟੇ ਲਈ ਰੋਕਣਾ ਪਿਆ। ਦੂਜੇ ਪਾਸੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਸਟੈਂਡ ਤੇ ਕਾਇਮ ਨਜ਼ਰ ਆਏ ਅਤੇ ਉਹਨਾਂ ਨੇ ਸਪਸ਼ਟ ਕੀਤਾ ਕਿ ਉਹ ਵਾਤਾਵਰਨ ਤਬਦੀਲੀਆਂ ਅਤੇ ਵੈਕਸੀਨੇਸ਼ਨ ਦੇ ਸੰਬੰਧ ਵਿਚ ਪਿੱਛੇ ਨਹੀਂ ਹਟਣਗੇ। ਉਨ੍ਹਾਂ ਨੇ ਡਿਊਟੀ ਨਿਭਾ ਰਹੇ ਪੁਲੀਸ ਅਧਿਕਾਰੀਆਂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਨੇ ਦਲੀਲ ਦਿੱਤੀ ਕਿ ਚੋਣਾਂ ਦੌਰਾਨ ਹਰ ਕਿਸੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ।

ਕੋਈ ਕਿਸੇ ਦੀ ਆਵਾਜ਼ ਨੂੰ ਦਬਾ ਨਹੀਂ ਸਕਦਾ। ਕਿਸੇ ਨੂੰ ਆਪਣੀ ਗੱਲ ਕਹਿਣ ਤੋਂ ਰੋਕ ਨਹੀਂ ਸਕਦਾ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜਿਹੜੇ ਲੋਕ ਮੁਜ਼ਾਹਰਾ ਕਰ ਰਹੇ ਸਨ, ਉਨ੍ਹਾ ਵਿੱਚ ਅਜਿਹੇ ਲੋਕ ਵੀ ਸ਼ਾਮਲ ਸਨ, ਜਿਨ੍ਹਾਂ ਨੇ ਕੰਜ਼ਰਵੇਟਿਵ ਪਾਰਟੀ ਦੇ ਨਿਸ਼ਾਨ ਵਾਲੀਆਂ ਨੀਲੀਆਂ ਟੀ ਸ਼ਰਟਾਂ ਪਹਿਨੀਆਂ ਹੋਈਆਂ ਸਨ। ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਦੇ ਨੇਤਾਵਾਂ ਨੇ ਜਸਟਿਨ ਟਰੂਡੋ ਦੇ ਚੋਣ ਪ੍ਰਚਾਰ ਵਿੱਚ ਵਾਪਰੀਆਂ ਇਨ੍ਹਾਂ ਘਟਨਾਵਾਂ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਆਪਣੀ ਪਾਰਟੀ ਦੇ ਉਨ੍ਹਾਂ ਵਰਕਰਾਂ ਨੂੰ ਵੀ ਝਾੜ ਪਾਈ, ਜੋ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ।

Leave a Reply

Your email address will not be published. Required fields are marked *