ਪੁਲਿਸ ਨੇ ਏਅਰਪੋਰਟ ਤੋਂ ਚੱਕ ਲਿਆ ਮੁੰਡਾ, ਪੰਜਾਬ ਚ ਕਾਂਡ ਕਰਕੇ ਭੱਜ ਚੱਲਿਆ ਸੀ ਕਨੇਡਾ

ਮੋਗਾ ਪੁਲਿਸ ਨੇ ਬਲਦੀਪ ਸਿੰਘ ਨਾਮ ਦੇ ਇਕ ਵਿਅਕਤੀ ਨੂੰ ਦਿੱਲੀ ਏਅਰਪੋਰਟ ਤੋਂ ਕਾਬੂ ਕੀਤਾ ਹੈ। ਉਸ ਤੇ ਦੋਸ਼ ਹਨ ਕਿ ਉਹ ਇਕ ਸਾਲ ਤੋਂ ਭਗੌੜਾ ਸੀ ਅਤੇ ਕੈਨੇਡਾ ਵਿਚ ਬੈਠੇ ਏ ਕਲਾਸ ਗੈਂਗਸਟਰ ਅਰਸ਼ਦੀਪ ਡਾਲਾ ਦਾ ਭਰਾ ਹੈ। ਪ੍ਰੈੱਸ ਕਾਨਫਰੰਸ ਦੌਰਾਨ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਅਰਸ਼ਦੀਪ ਮੂਲ ਰੂਪ ਵਿੱਚ ਜ਼ਿਲ੍ਹਾ ਮੋਗਾ ਦੇ ਇਕ ਪਿੰਡ ਦਾ ਰਹਿਣ ਵਾਲਾ ਹੈ। ਉਹ ਕੈਨੇਡਾ ਵਿੱਚ ਰਹਿ ਕੇ ਹੀ ਆਪਣਾ ਪੰਜਾਬ ਵਿਚ ਰੈਕੇਟ ਚਲਾ ਰਿਹਾ ਹੈ।

ਜਿਸ ਦੀ ਦੇਖ ਰੇਖ ਉਸ ਦਾ ਭਰਾ ਬਲਦੀਪ ਕਰ ਰਿਹਾ ਹੈ। ਸੀਨੀਅਰ ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਅਰਸ਼ਦੀਪ ਤੇ ਫਿਰੌਤੀ, 302 ਅਤੇ 307 ਆਦਿ ਦੇ 11 ਮਾਮਲੇ ਦਰਜ ਹਨ। ਪਿਛਲੇ ਦਿਨੀਂ ਪੁਲੀਸ ਦੁਆਰਾ ਫੜੇ ਗਏ ਇਕ ਵਿਅਕਤੀ ਨੇ ਦੱਸਿਆ ਸੀ ਕਿ ਬਲਦੀਪ ਆਪਣੇ ਭਰਾ ਕੋਲ ਕੈਨੇਡਾ ਭੱਜਣ ਦੀ ਤਾਕ ਵਿੱਚ ਹੈ। ਜਿਸ ਕਰਕੇ ਪੁਲੀਸ ਨੇ ਚੌਕਸ ਹੁੰਦਿਆਂ ਉਸ ਨੂੰ ਦਿੱਲੀ ਏਅਰਪੋਰਟ ਤੋਂ ਕਾਬੂ ਕਰ ਲਿਆ। ਇਨ੍ਹਾਂ ਲੋਕਾਂ ਦੁਆਰਾ ਨੇਡ਼ੇ ਨੇਡ਼ੇ ਦੇ ਜ਼ਿਲ੍ਹਿਆਂ ਵਿੱਚੋਂ ਵੀ ਫਿਰੌਤੀਆਂ ਮੰਗੀਆਂ ਜਾਂਦੀਆਂ ਸਨ।

ਪਹਿਲਾਂ ਇਹ ਲੋਕ ਉੱਤਰ ਪ੍ਰਦੇਸ਼ ਜਾਂ ਬਿਹਾਰ ਤੋਂ ਹਥਿਆਰ ਮੰਗਾਉਂਦੇ ਸਨ ਪਰ ਉਨ੍ਹਾਂ ਲੋਕਾਂ ਦੇ ਫੜੇ ਜਾਣ ਕਾਰਨ ਇਨ੍ਹਾਂ ਨੇ ਪਾਕਿਸਤਾਨ ਵੱਲ ਸੰਪਰਕ ਵਧਾਉਣਾ ਸ਼ੁਰੂ ਕਰ ਦਿੱਤਾ। ਜਿਸ ਕਰਕੇ ਇਨ੍ਹਾਂ ਤੇ ਸਿਟੀ ਪੁਲੀਸ ਵਿਚ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਨੇ ਦੱਸਿਆ ਹੈ ਕਿ ਪੁਲੀਸ ਨੇ ਬੀ ਐਸ ਐਫ ਨਾਲ ਮਿਲਕੇ ਸਾਢੇ ਤਿੰਨ ਘੰਟੇ ਦੀ ਜੱਦੋ ਜਹਿਦ ਮਗਰੋਂ ਧਰਤੀ ਵਿਚ ਦਬਾਇਆ ਹੋਇਆ, ਇਕ ਪਿੱਠੂ ਬੈਗ ਬਰਾਮਦ ਕੀਤਾ ਹੈ। ਇਸ ਬੈਗ ਵਿਚੋਂ ਵੱਡੀ ਮਾਤਰਾ ਵਿੱਚ ਹ-ਥਿ-ਆ-ਰ ਬਰਾਮਦ ਹੋਏ ਹਨ।

ਜੋ ਪਾਕਿਸਤਾਨ ਤੋਂ ਆਏ ਹਨ। ਉਨ੍ਹਾਂ ਦੇ ਦੱਸਣ ਮੁਤਾਬਕ ਇਹ ਸਾਮਾਨ ਲਾਈਨ ਆਫ ਕੰਟਰੋਲ ਤੋਂ 50 ਮੀਟਰ ਅੰਦਰ ਭਾਰਤ ਵਾਲੇ ਪਾਸੇ ਬਰਾਮਦ ਹੋਇਆ ਹੈ। ਬਲਦੀਪ ਨੇ ਇਹ ਗੱਲ ਸਵੀਕਾਰ ਕੀਤੀ ਹੈ ਕਿ ਉਸ ਨੇ ਹੀ ਇਹ ਖੇਪ ਮੰਗਵਾਈ ਸੀ। ਪੁਲੀਸ ਵੱਲੋਂ ਇਸ ਮਾਮਲੇ ਵਿੱਚ ਹੋਰ ਜਾਂਚ ਕੀਤੀ ਜਾ ਰਹੀ ਹੈ। ਫੜੇ ਗਏ ਵਿਅਕਤੀ ਦਾ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਨੂੰ ਉਮੀਦ ਹੈ ਕਿ ਇਸ ਮਾਮਲੇ ਵਿਚ ਹੋਰ ਵੀ ਖੁਲਾਸੇ ਹੋ ਸਕਣਗੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *