ਪੁਲਿਸ ਵਾਲੇ ਨੇ ਆਪਣੀ ਕੋਠੀ ਚ ਸ਼ੁਰੂ ਕਰਤਾ ਆਹ ਕੰਮ, ਮੁੰਡਿਆਂ ਦੀਆਂ ਲੱਗੀਆਂ ਲਾਈਨਾਂ, ਸਾਰਾ ਪੰਜਾਬ ਹੈਰਾਨ

ਅੱਜ ਕੱਲ੍ਹ ਹਰ ਕਿਸੇ ਨੂੰ ਆਪੋ ਧਾਪੀ ਪਈ ਹੋਈ ਹੈ। ਕਿਸੇ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ। ਹਰ ਕੋਈ ਖ਼ੁਦ ਬਾਰੇ ਸੋਚਦਾ ਹੈ। ਦੂਜੇ ਪਾਸੇ ਅਜੇ ਵੀ ਕੁਝ ਅਜਿਹੇ ਲੋਕ ਹਨ, ਜੋ ਸਮੁੱਚੀ ਮਾਨਵਤਾ ਵਾਸਤੇ ਸੋਚਦੇ ਹਨ। ਜੋ ਗੱਲ ਅਸੀਂ ਸਾਂਝੀ ਕਰਨ ਜਾ ਰਹੇ ਹਾਂ, ਉਹ ਜ਼ਿਲ੍ਹਾ ਮੁਕਤਸਰ ਸਾਹਿਬ ਨਾਲ ਸਬੰਧਤ ਹੈ। ਇੱਥੋਂ ਦਾ ਇੱਕ ਪੁਲੀਸ ਮੁਲਾਜ਼ਮ ਸੁਖਚੈਨ ਸਿੰਘ ਚਰਚਾ ਵਿੱਚ ਹੈ। ਜਿਸ ਦੀ ਹਰ ਪਾਸੇ ਸਿਫਤ ਹੋ ਰਹੀ ਹੈ। ਸੁਖਚੈਨ ਸਿੰਘ ਨੇ ਆਪਣੀ ਜੇਬ ਵਿੱਚੋਂ ਖਰਚਾ ਕਰਕੇ ਨੌਜਵਾਨਾਂ ਲਈ ਜਿੰਮ ਦਾ ਪ੍ਰਬੰਧ ਕੀਤਾ ਹੈ।

ਉਨ੍ਹਾਂ ਦੇ ਆਪਣੇ ਪਿੰਡ ਦੇ 25-30 ਨੌਜਵਾਨਾਂ ਤੋਂ ਬਿਨਾਂ ਮਲੋਟ ਸ਼ਹਿਰ ਤੋਂ ਅਤੇ ਨਾਲ ਦੇ ਪਿੰਡਾਂ ਤੋਂ ਵੀ ਕੁਝ ਨੌਜਵਾਨ ਉਨ੍ਹਾਂ ਕੋਲ ਆਉਂਦੇ ਹਨ। ਸੁਖਚੈਨ ਸਿੰਘ ਦੁਆਰਾ ਇਨ੍ਹਾਂ ਸਾਰੇ ਮੁੰਡਿਆਂ ਨੂੰ ਜਿੰਮ ਦੇ ਨਾਲ ਨਾਲ ਗਰਾਊਂਡ ਵਿੱਚ ਵੀ ਸਿਖਲਾਈ ਦਿੱਤੀ ਜਾਂਦੀ ਹੈ। ਇਨ੍ਹਾਂ ਵਿੱਚੋਂ ਕੁਝ ਮੁੰਡੇ ਪੁਲੀਸ ਵਿੱਚ ਭਰਤੀ ਹੋਣ ਲਈ ਅਤੇ ਕੁਝ ਮੁੰਡੇ ਫ਼ੌਜ ਵਿੱਚ ਭਰਤੀ ਹੋਣ ਲਈ ਤਿਆਰੀ ਕਰ ਰਹੇ ਹਨ। ਸੁਖਚੈਨ ਸਿੰਘ ਦੁਆਰਾ ਇਨ੍ਹਾਂ ਮੁੰਡਿਆਂ ਤੋਂ ਕੋਈ ਫ਼ੀਸ ਨਹੀਂ ਲਈ ਜਾਂਦੀ, ਸਗੋਂ ਉਨ੍ਹਾਂ ਨੇ ਜਿੰਮ ਦਾ ਸਾਮਾਨ ਵੀ ਆਪਣੇ ਕੋਲੋਂ ਖ਼ਰਚਾ ਕਰਕੇ ਲਿਆਂਦਾ ਹੈ।

ਇਸ ਤੋਂ ਬਿਨਾਂ ਸੁਖਚੈਨ ਸਿੰਘ ਵਾਤਾਵਰਣ ਪ੍ਰਤੀ ਬਹੁਤ ਪ੍ਰੇਮ ਰੱਖਦੇ ਹਨ। ਇਨ੍ਹਾਂ ਮੁੰਡਿਆਂ ਦੀ ਮਦਦ ਸਦਕਾ ਉਨ੍ਹਾਂ ਵੱਲੋਂ ਹਰ ਰੋਜ਼ 100 ਤੋਂ ਜ਼ਿਆਦਾ ਰੁੱਖ ਲਗਾਏ ਜਾਂਦੇ ਹਨ। ਕਈ ਵਾਰ ਸੁਖਚੈਨ ਸਿੰਘ ਨੂੰ ਨਿਰਾਸ਼ਾ ਵੀ ਹੁੰਦੀ ਹੈ, ਜਦੋਂ ਕੋਈ ਵਿਅਕਤੀ ਇਨ੍ਹਾਂ ਰੁੱਖਾਂ ਦਾ ਨੁਕਸਾਨ ਕਰ ਰਹੇ ਪਸ਼ੂਆਂ ਨੂੰ ਨਹੀਂ ਰੋਕਦਾ ਜਾਂ ਰੁੱਖਾਂ ਵਿੱਚ ਪਾਣੀ ਪਾਉਣ ਦੀ ਵੀ ਹਿੰਮਤ ਨਹੀਂ ਕਰਦਾ। ਸੁਖਚੈਨ ਸਿੰਘ ਖ਼ੁਦ ਕਬੱਡੀ ਦੀ ਖੇਡ ਨਾਲ ਜੁੜੇ ਰਹੇ ਹਨ। ਉਨ੍ਹਾਂ ਦੀ ਇੱਛਾ ਹੈ ਕਿ ਨੌਜਵਾਨ ਅਮਲ ਪਦਾਰਥਾਂ ਤੋਂ ਬਚੇ ਰਹਿਣ। ਇਸ ਕਰਕੇ ਹੀ ਉਹ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰ ਰਹੇ ਹਨ।

ਉਹ ਨੌਜਵਾਨਾਂ ਨੂੰ ਚੰਗੀ ਖੁਰਾਕ ਲੈਣ ਦੀ ਸਲਾਹ ਵੀ ਦਿੰਦੇ ਹਨ। ਸੁਖਚੈਨ ਸਿੰਘ ਕੋਲੋਂ ਸਿਖਲਾਈ ਲੈਣ ਵਾਲੇ ਨੌਜਵਾਨ ਬਹੁਤ ਖੁਸ਼ ਹਨ, ਕਿਉਂਕਿ ਨੌਜਵਾਨਾਂ ਤੋਂ ਕੋਈ ਫੀਸ ਨਹੀਂ ਲਈ ਜਾਂਦੀ। ਆਮ ਤੌਰ ਤੇ ਕਿਸੇ ਜਿੰਮ ਵਿੱਚ 1000 ਤੋਂ 1500 ਰੁਪਏ ਤਕ ਫੀਸ ਆਮ ਵਸੂਲੀ ਜਾਂਦੀ ਹੈ। ਇਸ ਤੋਂ ਬਿਨਾਂ ਜਿੰਮ ਲਈ ਨੌਜਵਾਨਾਂ ਨੂੰ ਸ਼ਹਿਰ ਜਾਣਾ ਪੈਂਦਾ ਹੈ। ਇਸ ਤਰ੍ਹਾਂ ਉਨ੍ਹਾਂ ਦਾ ਆਉਣ ਜਾਣ ਦਾ ਸਮਾਂ ਵੀ ਬਚ ਰਿਹਾ ਹੈ। ਜਿਸ ਕਰਕੇ ਸੁਖਚੈਨ ਸਿੰਘ ਦੇ ਇਸ ਉਪਰਾਲੇ ਤੋਂ ਨੌਜਵਾਨ ਬਹੁਤ ਖੁਸ਼ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *