ਪੁੱਤ ਲਈ ਕਮਰੇ ਚ ਚਾਹ ਲੈ ਕੇ ਗਈ ਸੀ ਮਾਂ, ਦਰਵਾਜਾ ਖੋਲਦੇ ਹੀ ਖਤਮ ਹੋ ਗਿਆ ਸਭ ਕੁਝ

ਪਤੀ ਪਤਨੀ ਵਿਚਕਾਰ ਅਣਬਣ ਹੋਣੀ ਵੱਡੇ ਕਲੇਸ਼ ਨੂੰ ਜਨਮ ਦਿੰਦੀ ਹੈ। ਕਈ ਵਾਰ ਇਸ ਕਲੇਸ਼ ਕਾਰਨ ਘਰ ਵਿੱਚ ਕੋਈ ਵੱਡੀ ਮੰਦਭਾਗੀ ਘਟਨਾ ਵਾਪਰ ਜਾਂਦੀ ਹੈ। ਜਿਸ ਤੋਂ ਬਾਅਦ ਪਰਿਵਾਰ ਕੋਰਟ ਕਚਹਿਰੀ ਦੇ ਰਸਤੇ ਤੁਰ ਪੈਂਦਾ ਹੈ। ਇਹ ਮੰਦਭਾਗੀ ਘਟਨਾ ਪਠਾਨਕੋਟ ਨਾਲ ਸਬੰਧਤ ਹੈ। ਜਿੱਥੇ ਇਕ ਨੌਜਵਾਨ ਨੇ ਪੱਖੇ ਨਾਲ ਲਟਕ ਕੇ ਜਾਨ ਦੇ ਦਿੱਤੀ ਹੈ। ਉਸ ਨੇ ਇਕ ਪੱਤਰ ਵੀ ਲਿਖ ਕੇ ਛੱਡਿਆ ਹੈ। ਪੱਤਰ ਵਿੱਚ ਮ੍ਰਿਤਕ ਨੇ ਆਪਣੀ ਪਤਨੀ, ਪਤਨੀ ਦੇ ਭਰਾ ਅਤੇ ਇਕ ਹੋਰ ਵਿਅਕਤੀ ਤੇ ਦੋਸ਼ ਲਗਾਏ ਹਨ।

ਪੁਲੀਸ ਨੇ 306 ਆਈ ਪੀ ਸੀ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਦੀ ਇਕ ਬਜ਼ੁਰਗ ਔਰਤ ਨੇ ਦੱਸਿਆ ਹੈ ਕਿ ਮ੍ਰਿਤਕ ਦੀ ਪਤਨੀ ਨੇ ਆਪਣੇ ਪੇਕੇ ਘਰ ਫੋਨ ਕਰ ਦਿੱਤਾ ਕਿ ਉਸ ਦਾ ਪਤੀ ਉਸ ਨਾਲ ਖਿੱਚ ਧੂਹ ਕਰਦਾ ਹੈ। ਇਸ ਲਈ ਉਸ ਨੂੰ ਸਹੁਰੇ ਘਰ ਤੋਂ ਪੇਕੇ ਘਰ ਲੈ ਜਾਓ। ਇਸ ਤੋਂ ਬਾਅਦ ਵਿਆਹੁਤਾ ਦਾ ਭਰਾ ਅਤੇ ਪਿਤਾ ਆ ਗਏ। ਉਹ ਪਰਿਵਾਰ ਨੂੰ ਧਮਕੀਆਂ ਦੇ ਗਏ ਕਿ ਜਿਥੇ ਵੀ ਉਨ੍ਹਾਂ ਨੂੰ ਮੁੰਡਾ ਮਿਲਿਆ, ਉਸ ਦੀ ਜਾਨ ਲੈ ਲੈਣਗੇ।

ਉਸ ਨੂੰ ਛੱਡਣਗੇ ਨਹੀਂ। ਇਸ ਤੋਂ ਬਾਅਦ ਮ੍ਰਿਤਕ ਦੇ ਸਹੁਰਿਆਂ ਨੇ ਥਾਣੇ ਦਰਖਾਸਤ ਦੇ ਦਿੱਤੀ। ਜਿਸ ਕਰਕੇ ਪੁਲੀਸ ਘਰ ਆਈ। ਬਜ਼ੁਰਗ ਔਰਤ ਦਾ ਕਹਿਣਾ ਹੈ ਕਿ ਮੁੰਡਾ ਪੁਲੀਸ ਦੇ ਕਾਰਨ ਘਰ ਤੋਂ ਬਾਹਰ ਰਹਿਣ ਲੱਗਾ। ਉਸ ਨੇ ਇਸੇ ਚੱਕਰ ਵਿੱਚ ਰਾਤ ਨੂੰ ਪੱਖੇ ਨਾਲ ਲਟਕ ਕੇ ਜਾਨ ਦੇ ਦਿੱਤੀ। ਸੀਨੀਅਰ ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਘਰ ਵਿਚ ਕਲੇਸ਼ ਦੇ ਚੱਲਦੇ ਨੌਜਵਾਨ ਨੇ ਪੱਖੇ ਨਾਲ ਲਟਕ ਕੇ ਆਪਣੀ ਜਾਨ ਦੇ ਦਿੱਤੀ ਹੈ। ਪੁਲੀਸ ਨੂੰ ਇਕ ਪੱਤਰ ਵੀ ਮਿਲਿਆ ਹੈ।

ਜਿਸ ਵਿੱਚ ਮ੍ਰਿਤਕ ਨੇ ਆਪਣੀ ਪਤਨੀ, ਪਤਨੀ ਦੇ ਭਰਾ ਅਤੇ ਇਕ ਹੋਰ ਵਿਅਕਤੀ ਤੇ ਦੋਸ਼ ਲਗਾਏ ਹਨ। ਪੁਲੀਸ ਨੇ 306 ਆਈ ਪੀ ਸੀ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਨੀਅਰ ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਿਤਕ ਦੇਹ ਦਾ ਪੋਸ ਟਮਾ ਰਟ ਮ ਕਰਵਾਇਆ ਜਾ ਰਿਹਾ ਹੈ। ਇਸ ਮਾਮਲੇ ਵਿੱਚ ਪੁਲੀਸ ਵੱਲੋਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *