ਇਸ ਘਟਨਾ ਨਾਲ ਕੰਬ ਗਿਆ ਸਾਰਾ ਜਲੰਧਰ, ਦੇਖੋ ਬੰਦੇ ਨੇ ਕਿਵੇਂ ਸੁਟਿਆ ਔਰਤ ਤੇ ਤੇਜਾਬ

ਇਨਸਾਨਾਂ ਵਿੱਚ ਸਹਿਣਸ਼ੀਲਤਾ ਘਟਦੀ ਜਾ ਰਹੀ ਹੈ। ਕੋਈ ਕਿਸੇ ਦੀ ਗੱਲ ਸੁਣਨ ਲਈ ਤਿਆਰ ਨਹੀਂ। ਮਾਮੂਲੀ ਗੱਲ ਪਿੱਛੇ ਇੱਕ ਦੂਜੇ ਦੇ ਗਲ ਪੈ ਜਾਂਦੇ ਹਨ। ਤੂੰ ਤੂੰ ਮੈਂ ਮੈਂ ਤੋਂ ਸ਼ੁਰੂ ਹੋਈ ਕਹਾਣੀ ਹੱਥੋਪਾਈ ਤੋਂ ਹੁੰਦੀ ਹੋਈ ਇਕ ਦੂਜੇ ਦੀ ਜਾਨ ਲੈਣ ਤੱਕ ਵੀ ਪਹੁੰਚ ਜਾਂਦੀ ਹੈ। ਇਸ ਤੋਂ ਬਾਅਦ ਸ਼ੁਰੂ ਹੁੰਦਾ ਹੈ। ਪੁਲੀਸ ਅਤੇ ਅਦਾਲਤਾਂ ਦਾ ਚੱਕਰ। ਜਦੋਂ ਇਸ ਦੌਰ ਵਿੱਚੋਂ ਲੰਘਣਾ ਪੈਂਦਾ ਹੈ ਤਾਂ ਆਦਮੀ ਆਪਣੇ ਕੀਤੇ ਤੇ ਪਛਤਾਉਂਦਾ ਹੈ।

ਜਲੰਧਰ ਸ਼ਹਿਰ ਦੇ ਫੋਕਲ ਪੁਆਇੰਟ ਵਿਚ ਸਥਿਤ ਇਕ ਫੈਕਟਰੀ ਵਿਚ ਰਾਜ ਰਾਣੀ ਨਾਮ ਦੀ ਔਰਤ ਉੱਤੇ ਕਿਸੇ ਵਿਅਕਤੀ ਦੁਆਰਾ ਤੇਜ਼ਾਬ ਪਾ ਦੇਣ ਦੀ ਘਟਨਾ ਵਾਪਰੀ ਹੈ। ਦੋਵੇਂ ਹੀ ਫੈਕਟਰੀ ਵਿੱਚ ਕੰਮ ਕਰਦੇ ਹਨ। ਰਾਜ ਰਾਣੀ ਦੀ ਉਮਰ 47 ਸਾਲ ਦੱਸੀ ਜਾ ਰਹੀ ਹੈ। ਇਨ੍ਹਾਂ ਦੀ ਆਪਸ ਵਿੱਚ ਕਿਸੇ ਗੱਲੋਂ ਕਿਹਾ ਸੁਣੀ ਹੋ ਗਈ। ਇਕ ਔਰਤ ਦੇ ਦੱਸਣ ਮੁਤਾਬਕ ਰਾਜ ਰਾਣੀ ਫੋਕਲ ਪੁਆਇੰਟ ਤੋਂ ਅੱਗੇ ਕਿਸੇ ਫੈਕਟਰੀ ਵਿੱਚ ਕੰਮ ਕਰਦੀ ਹੈ।

ਫੈਕਟਰੀ ਵਿੱਚ ਕੰਮ ਕਰਦੇ ਕਿਸੇ ਬੰਦੇ ਨਾਲ ਰਾਜ ਰਾਣੀ ਦੀ ਬਹਿਸ ਹੋ ਗਈ। ਉਸ ਵਿਅਕਤੀ ਨੇ ਰਾਜ ਰਾਣੀ ਤੇ ਤੇਜ਼ਾਬ ਪਾ ਦਿੱਤਾ। ਇਸ ਔਰਤ ਦਾ ਕਹਿਣਾ ਹੈ ਕਿ ਮਾਮਲਾ ਪੁਲੀਸ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ। ਸਿਵਲ ਹਸਪਤਾਲ ਦੇ ਡਾਕਟਰ ਦੇ ਦੱਸਣ ਮੁਤਾਬਕ ਉਨ੍ਹਾਂ ਕੋਲ ਇਕ ਔਰਤ ਨੂੰ ਭਰਤੀ ਕਰਵਾਇਆ ਗਿਆ ਹੈ। ਜਿਸ ਦੇ ਸਿਰ ਅਤੇ ਮੋਢਿਆਂ ਉੱਤੇ ਤੇਜ਼ਾਬ ਪਿਆ ਹੈ। ਉਨ੍ਹਾਂ ਨੇ ਸਭ ਤੋਂ ਪਹਿਲਾਂ ਤੇਜ਼ਾਬ ਨੂੰ ਧੋ ਦਿੱਤਾ ਹੈ। ਔਰਤ ਨੂੰ ਇੰਜੈਕਸ਼ਨ ਦਿੱਤਾ ਗਿਆ ਹੈ।

ਪੁਲੀਸ ਨੂੰ ਵੀ ਮਾਮਲੇ ਦੀ ਇਤਲਾਹ ਦਿੱਤੀ ਜਾ ਰਹੀ ਹੈ। ਅਜੇ ਤਾਂ ਉਨ੍ਹਾਂ ਨੂੰ ਔਰਤ ਦੀ ਹਾਲਤ ਠੀਕ ਲੱਗ ਰਹੀ ਹੈ। ਡਾਕਟਰ ਦਾ ਕਹਿਣਾ ਹੈ ਕਿ ਇਸ ਬਾਰੇ ਤਾਂ ਸਰਜਨ ਹੀ ਦੱਸ ਸਕਦੇ ਹਨ ਕਿ ਰਾਜ ਰਾਣੀ ਨੂੰ ਇੱਥੇ ਰੱਖਣਾ ਹੈ ਜਾਂ ਹੋਰ ਪਾਸੇ ਰੈਫਰ ਕਰਨਾ ਹੈ। ਮਿਲੀ ਜਾਣਕਾਰੀ ਮੁਤਾਬਕ ਮਾਮੂਲੀ ਗੱਲ ਪਿੱਛੇ ਛਿੜੇ ਵਿਵਾਦ ਨੇ ਵੱਡੀ ਘਟਨਾ ਨੂੰ ਜਨਮ ਦੇ ਦਿੱਤਾ। ਮੌਕੇ ਤੇ ਹਾਜ਼ਰ ਫੈਕਟਰੀ ਵਰਕਰਾਂ ਵੱਲੋਂ ਹੀ ਔਰਤ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

Leave a Reply

Your email address will not be published. Required fields are marked *