ਘਰਵਾਲੀ ਦੇ ਪੇਕੇ ਜਾਣ ਪਿੱਛੋਂ ਫੌਜੀ ਨੇ ਕਰ ਦਿੱਤਾ ਵੱਡਾ ਕਾਂਡ, ਫੌਜੀ ਦੀ ਕਰਤੂਤ ਦੇਖ ਉੱਡ ਜਾਣਗੇ ਹੋਸ਼

ਦਾਜ ਦਾ ਲੋਭੀ ਵਿਅਕਤੀ ਆਪਣੀ ਪਤਨੀ ਨੂੰ ਧੋਖਾ ਦੇਣ ਲਈ ਕਿੱਥੋਂ ਤੱਕ ਪਹੁੰਚ ਸਕਦਾ ਹੈ। ਇਸ ਦੀ ਉਦਾਹਰਣ ਸਾਨੂੰ ਪੁਲੀਸ ਥਾਣਾ ਦੋਰਾਂਗਲਾ ਤੋਂ ਦੇਖਣ ਨੂੰ ਮਿਲੀ ਹੈ। ਜਿੱਥੇ ਹਰਵਿੰਦਰ ਕੌਰ ਪੁੱਤਰੀ ਨਿਰਮਲ ਸਿੰਘ ਪਿੰਡ ਗੰਜਾ ਥਾਣਾ ਦੋਰਾਂਗਲਾ ਨੇ ਆਪਣੇ ਪਤੀ ਹਰਪ੍ਰੀਤ ਸਿੰਘ ਪੁੱਤਰ ਜਸਬੀਰ ਸਿੰਘ ਪਿੰਡ ਚੌੜਾ ਕਲਾਂ ਤੇ ਦੋਸ਼ ਲਗਾਏ ਹਨ ਕਿ ਹਰਪ੍ਰੀਤ ਸਿੰਘ ਨੇ ਉਸ ਨੂੰ ਬਿਨਾਂ ਤਲਾਕ ਦਿੱਤੇ ਕਿਰਨਦੀਪ ਕੌਰ ਪੁੱਤਰੀ ਸੁਖਵਿੰਦਰ ਸਿੰਘ ਵਾਸੀ ਮਿਰਜ਼ਾ ਜਾਨਪੁਰ ਤਹਿਸੀਲ ਬਟਾਲਾ ਨਾਲ ਦੂਜਾ ਵਿਆਹ ਕਰਵਾ ਲਿਆ ਹੈ।

ਦੋਰਾਂਗਲਾ ਪੁਲਿਸ ਨੇ ਹਰਪ੍ਰੀਤ ਸਿੰਘ ਤੇ ਮਾਮਲਾ ਦਰਜ ਕੀਤਾ ਹੈ। ਅਰਵਿੰਦਰ ਕੌਰ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਦਾ ਵਿਆਹ ਅਕਤੂਬਰ 2018 ਵਿੱਚ ਹਰਪ੍ਰੀਤ ਸਿੰਘ ਨਾਲ ਹੋਇਆ ਸੀ। ਦਾਜ ਵਿੱਚ ਉਸ ਦੇ ਪੇਕੇ ਪਰਿਵਾਰ ਨੇ ਹਰਪ੍ਰੀਤ ਸਿੰਘ ਨੂੰ ਆਲਟੋ ਕਾਰ ਦਿੱਤੀ ਸੀ ਪਰ ਹਰਪ੍ਰੀਤ ਸਿੰਘ ਦੀ ਮੰਗ ਸਵਿਫਟ ਕਾਰ ਸੀ। ਜਿਸ ਕਰਕੇ ਹਰਪ੍ਰੀਤ ਸਿੰਘ ਵਿਆਹ ਤੋਂ ਕੁਝ ਦੇਰ ਬਾਅਦ ਹੀ ਉਸ ਨਾਲ ਖਿੱਚ ਧੂਹ ਕਰਨ ਲੱਗਾ। ਹਰਵਿੰਦਰ ਕੌਰ ਦੇ ਦੱਸਣ ਮੁਤਾਬਕ ਕਲੇਸ਼ ਦੇ ਚੱਲਦੇ ਉਹ 25 ਅਗਸਤ 2019 ਤੋਂ ਆਪਣੇ ਪੇਕੇ ਘਰ ਰਹਿ ਰਹੀ ਹੈ।

ਉਹ ਆਪਣੇ ਨਾਲ ਹੁੰਦੇ ਧੱਕੇ ਕਾਰਨ ਥਾਣੇ ਵੀ ਗਈ ਪਰ ਉਸਦੀ ਕੋਈ ਸੁਣਵਾਈ ਨਹੀਂ ਹੋਈ। ਇਸ ਤੋਂ ਬਾਅਦ ਉਨ੍ਹਾਂ ਦਾ ਮਾਮਲਾ ਅਦਾਲਤ ਪਹੁੰਚ ਗਿਆ। ਇਸ ਦੇ ਚਲਦੇ ਹੀ ਹਰਪ੍ਰੀਤ ਸਿੰਘ ਨੇ 19 ਫਰਵਰੀ 2021 ਨੂੰ ਗੁਰਦੁਆਰਾ ਡੇਰਾ ਬਾਬਾ ਨਾਨਕ ਵਿਖੇ ਹੋਰ ਵਿਆਹ ਕਰਵਾ ਲਿਆ। ਹਰਵਿੰਦਰ ਕੌਰ ਦੇ ਦੱਸਣ ਮੁਤਾਬਕ ਇਸ ਦੀ ਪੁਸ਼ਟੀ ਗੁਰੂਘਰ ਦੇ ਗ੍ਰੰਥੀ ਨੇ ਵੀ ਕੀਤੀ ਹੈ ਪਰ ਅਦਾਲਤ ਤੋਂ ਬਚਣ ਲਈ ਹਰਪ੍ਰੀਤ ਸਿੰਘ ਨੇ ਮੈਰਿਜ ਸਰਟੀਫਿਕੇਟ ਤੋਂ ਆਪਣੇ ਦਸਤਖ਼ਤ ਕੱਟ ਕੇ ਆਪਣੇ ਛੋਟੇ ਭਰਾ ਜਤਿੰਦਰ ਸਿੰਘ ਦਾ ਨਾਮ ਲਿਖ ਦਿੱਤਾ

ਅਤੇ ਹਾਈ ਕੋਰਟ ਵਿੱਚ ਜਤਿੰਦਰ ਸਿੰਘ ਦੀ ਆਪਣੀ ਪਤਨੀ ਕਿਰਨਦੀਪ ਕੌਰ ਨਾਲ ਮੈਰਿਜ ਕਰਵਾ ਦਿੱਤੀ। ਇਸ ਮਾਮਲੇ ਵਿੱਚ ਪੁਲੀਸ ਨੇ ਪਰਚਾ ਦਰਜ ਕੀਤਾ ਹੈ। ਹਰਵਿੰਦਰ ਕੌਰ ਦੇ ਪਿਤਾ ਦਾ ਕਹਿਣਾ ਹੈ ਕਿ ਕਿਰਨਦੀਪ ਕੌਰ ਦੇ ਭਰਾ ਨੇ ਡੀ.ਐੱਸ.ਪੀ ਕੋਲ ਮੰਨਿਆ ਹੈ ਕਿ ਉਨ੍ਹਾਂ ਨੇ ਪਹਿਲਾਂ ਆਪਣੀ ਭੈਣ ਦਾ ਵਿਆਹ ਹਰਪ੍ਰੀਤ ਸਿੰਘ ਨਾਲ ਕੀਤਾ ਸੀ ਪਰ ਬਾਅਦ ਵਿਚ ਜਤਿੰਦਰ ਸਿੰਘ ਨਾਲ ਕਰ ਦਿੱਤਾ। ਹਰਵਿੰਦਰ ਕੌਰ ਦੇ ਪਿਤਾ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਆਪਣੀ ਹੈਸੀਅਤ ਮੁਤਾਬਕ ਹਰਪ੍ਰੀਤ ਨੂੰ ਗੱਡੀ ਦਿੱਤੀ ਸੀ ਪਰ ਉਹ ਸਵਿਫਟ ਗੱਡੀ ਮੰਗਦਾ ਸੀ।

ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਹਰਵਿੰਦਰ ਕੌਰ ਪੁੱਤਰੀ ਨਿਰਮਲ ਸਿੰਘ ਨੇ ਆਪਣੇ ਪਤੀ ਹਰਪ੍ਰੀਤ ਸਿੰਘ ਤੇ ਉਸ ਨੂੰ ਬਿਨਾਂ ਤਲਾਕ ਜਾਂ ਜਾਣਕਾਰੀ ਦਿੱਤੇ ਦੂਜਾ ਵਿਆਹ ਕਰਵਾਉਣ ਦੇ ਦੋਸ਼ ਲਗਾਏ ਸਨ। ਪੜਤਾਲ ਕਰਨ ਤੋਂ ਬਾਅਦ ਮਿਲੇ ਸਬੂਤਾਂ ਦੇ ਆਧਾਰ ਤੇ ਥਾਣਾ ਦੋਰਾਂਗਲਾ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਜੇਕਰ ਕਿਸੇ ਹੋਰ ਦੀ ਸ਼ਮੂਲੀਅਤ ਪਾਈ ਗਈ ਤਾਂ ਉਸ ਤੇ ਵੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *