ਟਾਇਮ ਚੱਕਕੇ ਬਣਾਇਆ ਸਰਦਾਰ ਜੀ ਦੇ ਕ-ਤ-ਲ ਦਾ ਪਲਾਨ, ਸਰਦਾਰ ਜੀ ਦੀ ਬਹਾਦਰੀ ਨੇ ਮੋਤ ਨਾ ਲੱਗਣ ਦਿਤੀ ਨੇੜੇ

ਹਰ ਇੱਕ ਰਾਜਨੀਤਿਕ ਪਾਰਟੀ ਵਿੱਚ ਕਾਟੋ ਕਲੇਸ਼ ਚੱਲ ਰਿਹਾ ਹੈ। ਜਿੱਥੇ ਇੱਕ ਹੀ ਪਾਰਟੀ ਦੇ ਲੋਕ ਇੱਕ ਦੂਜੇ ਨਾਲ ਟਕਰਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਕਪੂਰਥਲਾ ਤੋਂ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਵਾਲੀਆ ਦੀ ਗੱਡੀ ਤੇ ਇੱਟਾਂ ਅਤੇ ਦਾਤਰ ਚਲਾਉਣ ਦੀ ਖਬਰ ਸੁਣੀ ਗਈ ਹੈ। ਪੁਲੀਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਹਰਜੀਤ ਸਿੰਘ ਵਾਲੀਆ ਦੇ ਦੱਸਣ ਮੁਤਾਬਕ ਜਦੋਂ ਉਹ ਆਪਣੇ ਹੋਟਲ ਤੋਂ ਗੱਡੀ ਵਿੱਚ ਆਪਣੇ ਡਰਾਈਵਰ ਸਮੇਤ 10 ਵਜੇ ਤੁਰੇ ਤਾਂ ਧਾਰੀਵਾਲ ਚੌਕ ਤੇ ਬੈਰੀਕੇਡ ਲੱਗੇ ਸਨ।

ਉਹ ਜਦੋਂ ਇੱਕ ਸਾਈਡ ਤੋਂ ਗੱਡੀ ਕੱਢਣ ਲੱਗੇ ਉਨ੍ਹਾਂ ਨੂੰ ਗੰਨ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਉਨ੍ਹਾਂ ਨੇ ਗੱਡੀ ਭਜਾ ਲਈ ਪਰ ਗੱਡੀ ਦੇ ਦੋਵੇਂ ਪਾਸੇ ਸ਼ੀਸ਼ਿਆਂ ਤੇ ਇੱਟਾਂ ਵੱਜੀਆਂ ਅਤੇ ਮਗਰਲੇ ਸ਼ੀਸ਼ੇ ਤੇ ਦਾਤਰ ਵੱਜੇ। ਜ਼ਿਲ੍ਹਾ ਪ੍ਰਧਾਨ ਦੇ ਦੱਸਣ ਮੁਤਾਬਕ ਉਨ੍ਹਾਂ ਦੀ ਪਾਰਟੀ ਦੇ ਹੀ ਇਕ ਵਿਅਕਤੀ ਨੇ ਉਨ੍ਹਾਂ ਨੂੰ ਲਾਈਵ ਹੋ ਕੇ ਹੱਥ ਅਲੱਗ ਕਰ ਦੇਣ ਤੱਕ ਦੀਆਂ ਧਮਕੀਆਂ ਦਿੱਤੀਆਂ ਸਨ। ਇਸ ਪਿੱਛੇ ਵੀ ਉਸੇ ਵਿਅਕਤੀ ਦਾ ਹੱਥ ਹੈ। ਉਨ੍ਹਾਂ ਨੇ ਕਾਰਵਾਈ ਦੀ ਮੰਗ ਕੀਤੀ ਹੈ।

ਹਲਕਾ ਇੰਚਾਰਜ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਦੇ ਇਕ ਵਿਅਕਤੀ ਨੇ ਹੋਰਡਿੰਗਜ਼ ਲਗਾਏ ਸਨ। ਜੋ ਕਿਸੇ ਨੇ ਫਾੜ ਦਿੱਤੇ ਸਨ। ਇਸ ਵਿਅਕਤੀ ਨੂੰ ਇਸ ਦਾ ਸ਼ੱਕ ਹਰਜੀਤ ਸਿੰਘ ਵਾਲੀਆ ਤੇ ਸੀ। ਹਰਜੀਤ ਸਿੰਘ ਵਾਲੀਆ ਨੇ ਆਪਣੇ ਬਿਆਨ ਕਲਮਬੱਧ ਕਰਵਾ ਦਿੱਤੇ ਹਨ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਵਾਲੀਆ ਨੇ ਉਨ੍ਹਾਂ ਨੂੰ ਇਤਲਾਹ ਦਿੱਤੀ ਹੈ

ਕਿ ਜਦੋਂ ਉਹ ਆਪਣੇ ਲੰਡਨ ਹੋਟਲ ਤੋਂ 10 ਵਜੇ ਘਰ ਨੂੰ ਜਾ ਰਹੇ ਸਨ ਤਾਂ ਧਾਰੀਵਾਲ ਚੌਕ ਨੇੜੇ ਉਨ੍ਹਾਂ ਦੀ ਗੱਡੀ ਤੇ ਗੰਨ ਚਲਾਈ ਗਈ ਹੈ। ਇਸ ਤੋਂ ਬਿਨਾਂ ਗੱਡੀ ਤੇ ਇੱਟਾਂ ਅਤੇ ਦਾਤਰ ਵੀ ਵੱਜੇ ਹਨ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੜਤਾਲ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ ਉਸੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *