ਲਵਪ੍ਰੀਤ ਬੇਅੰਤ ਮਾਮਲੇ ਚ ਦੇਰ ਬਾਅਦ ਨਵਾਂ ਮੋੜ, ਬੇਅੰਤ ਤੇ ਹੋਈ ਵੱਡੀ ਕਾਰਵਾਈ

ਕੁਝ ਸਮਾਂ ਪਹਿਲਾਂ ਬਰਨਾਲਾ ਦੇ ਥਾਣਾ ਧਨੌਲਾ ਦੇ ਲਵਪ੍ਰੀਤ ਸਿੰਘ ਉਰਫ ਲਾਡੀ ਦੀ ਜਾਨ ਜਾਣ ਦਾ ਮਾਮਲਾ ਮੀਡੀਆ ਵਿੱਚ ਛਾਇਆ ਹੋਇਆ ਹੈ। ਅਸੀਂ ਜਾਣਦੇ ਹਾਂ ਕਿ ਮ੍ਰਿਤਕ ਲਵਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਉਸ ਦੀ ਪਤਨੀ ਬੇਅੰਤ ਕੌਰ ਤੇ ਮਾਮਲਾ ਦਰਜ ਕਰਵਾਉਣ ਲਈ ਧਰਨੇ ਲਗਾਉਂਦੇ ਰਹੇ ਹਨ। ਪੁਲੀਸ ਨੇ ਉਸ ਸਮੇਂ ਬੇਅੰਤ ਕੌਰ ਤੇ 420 ਦਾ ਮਾਮਲਾ ਦਰਜ ਕੀਤਾ ਸੀ ਅਤੇ ਲਵਪ੍ਰੀਤ ਸਿੰਘ ਦੀ ਵਿਸਰਾ ਰਿਪੋਰਟ ਮੰਗਵਾਈ ਗਈ ਸੀ।

ਹੁਣ ਲਵਪ੍ਰੀਤ ਸਿੰਘ ਦੀ ਵਿਸਰਾ ਰਿਪੋਰਟ ਆ ਜਾਣ ਤੇ ਪੁਲੀਸ ਨੇ ਲਵਪ੍ਰੀਤ ਕੌਰ ਤੇ 306 ਆਈ ਪੀ ਸੀ ਦਾ ਵਾਧਾ ਕੀਤਾ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਪਹਿਲਾ ਬੇਅੰਤ ਕੌਰ ਤੇ 420 ਦਾ ਮਾਮਲਾ ਦਰਜ ਕੀਤਾ ਗਿਆ ਸੀ। ਵਿਸਰਾ ਰਿਪੋਰਟ ਆ ਜਾਣ ਤੇ ਐਸ.ਆਈ.ਟੀ ਵੱਲੋਂ 306 ਆਈ.ਪੀ.ਸੀ ਦਾ ਵਾਧਾ ਕੀਤਾ ਹੈ। ਮਾਮਲੇ ਦੀ ਜਾਂਚ ਜਾਰੀ ਹੈ। ਲਵਪ੍ਰੀਤ ਸਿੰਘ ਦੇ ਚਾਚੇ ਨੇ ਦੱਸਿਆ ਹੈ ਕਿ ਜਦੋਂ ਉਨ੍ਹਾਂ ਨੇ ਧਰਨਾ ਲਗਾਇਆ ਸੀ ਤਾਂ ਪੁਲੀਸ ਨੇ ਉਨ੍ਹਾਂ ਨੂੰ ਬੇਅੰਤ ਕੌਰ ਦੇ ਮਾਤਾ ਪਿਤਾ ਤੇ 120 ਬੀ ਲਗਾਉਣ ਦਾ ਭਰੋਸਾ ਦਿੱਤਾ ਸੀ

ਪਰ ਹੁਣ ਪੁਲੀਸ ਆਪਣੇ ਵਾਅਦੇ ਤੋਂ ਤਿਲਕ ਰਹੀ ਹੈ। ਹੁਣ ਬੇਅੰਤ ਕੌਰ ਤੇ 306 ਲੱਗ ਚੁੱਕੀ ਹੈ। ਲਵਪ੍ਰੀਤ ਦੇ ਚਾਚੇ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲਵਪ੍ਰੀਤ ਦੇ ਜਾਣ ਨਾਲ ਜੋ ਘਾਟਾ ਪਿਆ ਹੈ, ਉਹ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ। ਬੇਅੰਤ ਕੌਰ ਤੇ 306 ਲੱਗਣ ਨਾਲ ਲਵਪ੍ਰੀਤ ਸਿੰਘ ਦੀ ਮਾਂ ਨੂੰ ਕੁਝ ਸਕੂਨ ਜ਼ਰੂਰ ਮਿਲਿਆ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਬੇਅੰਤ ਕੌਰ ਦੇ ਮਾਤਾ ਪਿਤਾ ਤੇ ਵੀ ਮਾਮਲਾ ਦਰਜ ਹੋਣਾ ਚਾਹੀਦਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਇਸ ਮਾਮਲੇ ਨੇ ਬਹੁਤ ਸਾਰੇ ਲੋਕਾਂ ਦਾ ਧਿਆਨ ਖਿੱਚਿਆ ਹੈ।

ਜਿਸ ਤੋਂ ਆਈਲੈੱਟਸ ਪਾਸ ਕੁੜੀਆਂ ਦੁਆਰਾ ਆਪਣੇ ਸਹੁਰੇ ਪਰਿਵਾਰ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਤੋਂ ਬਾਅਦ ਹੋਰ ਵੀ ਕਈ ਮੁੰਡਿਆਂ ਦੁਆਰਾ ਆਪਣੀਆਂ ਉਨ੍ਹਾਂ ਆਈਲੈੱਟਸ ਪਾਸ ਪਤਨੀਆਂ ਤੇ ਦੋਸ਼ ਲਗਾਏ ਗਏ ਹਨ, ਜਿਹੜੀਆਂ ਉਨ੍ਹਾਂ ਦਾ ਖਰਚਾ ਕਰਵਾ ਕੇ ਵਿਦੇਸ਼ ਚਲੀਆਂ ਗਈਆਂ ਹਨ। ਲਵਪ੍ਰੀਤ ਅਤੇ ਬੇਅੰਤ ਕੌਰ ਵਿਚਕਾਰ ਹੋਈ ਚੈਟਿੰਗ ਵੀ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀ ਰਹੀ ਹੈ। ਕਿਹਾ ਜਾ ਰਿਹਾ ਸੀ ਕਿ ਬੇਅੰਤ ਕੌਰ ਲਵਪ੍ਰੀਤ ਸਿੰਘ ਨਾਲ ਗੱਲ ਨਹੀਂ ਸੀ ਕਰਦੀ।

Leave a Reply

Your email address will not be published. Required fields are marked *