ਇਸ ਬੰਦੇ ਦੀ ਕਰਤੂਤ ਦੇਖ ਸਾਰਾ ਮੁਹੱਲਾ ਹੈਰਾਨ, ਜੇ ਕੈਮਰਾ ਨਾ ਹੁੰਦਾ ਤਾ ਯਕੀਨ ਨਹੀਂ ਸੀ ਹੋਣਾ

ਜੇ ਪਹਿਲਾਂ ਵਾਲੇ ਸਮਿਆਂ ਦੀ ਗੱਲ ਕਰੀਏ ਤਾਂ ਉਸ ਸਮੇਂ ਲੋਕਾਂ ਵਿਚ ਰਿਸ਼ਤੇ ਬਹੁਤ ਹੀ ਮਜ਼ਬੂਤ ਹੁੰਦੇ ਸਨ। ਲੋਕਾਂ ਵਿਚ ਪ੍ਰੇਮ ਪਿਆਰ ਦੀ ਭਾਵਨਾ ਵੀ ਹੁੰਦੀ ਸੀ ਅਤੇ ਗੁਆਂਢੀ ਵੀ ਪਰਿਵਾਰਿਕ ਮੈਂਬਰਾਂ ਦੀ ਤਰ੍ਹਾਂ ਹੀ ਰਹਿੰਦੇ ਸਨ। ਇਸ ਦੇ ਹੀ ਉਲਟ ਅੱਜ ਦੇ ਸਮੇਂ ਵਿਚ ਗੁਆਂਢੀਆਂ ਨਾਲ ਪ੍ਰੇਮ-ਪਿਆਰ ਨਾਲ ਰਹਿਣ ਦੀ ਗੱਲ ਤਾਂ ਬਹੁਤ ਦੂਰ ਦੀ ਹੈ, ਲੋਕੀ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਵੀ ਪ੍ਰੇਮ ਨਾਲ ਨਹੀਂ ਰਹਿੰਦੇ। ਹਰ ਛੋਟੀ ਮੋਟੀ ਨੋਕ ਝੋਕ ਉਤੇ ਇੱਕ ਦੂਜੇ ਦੀ ਜਾਨ ਲੈਣ ਨੂੰ ਤੁਰ ਪੈਂਦੇ ਹਨ।

ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਦੋ ਧਿਰਾਂ ਵਿਚਕਾਰ ਹੋਈ ਖਿੱਚ-ਧੂਹ, ਹੱਥੋ ਪਾਈ ਤਕ ਆ ਪਹੁੰਚੀ ਅਤੇ ਇਹ ਮਾਮਲਾ ਦੋਹਾਂ ਧਿਰਾਂ ਦੁਆਰਾ ਪੁਲਿਸ ਦੀ ਨਿਗਰਾਨੀ ਵਿਚ ਲਿਆਂਦਾ ਗਿਆ। ਇੰਸਪੈਕਟਰ ਜਗਵੀਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਕੀ ਨੂੰ ਉਂਗਲ ਉੱਤੇ ਸੱਟ ਲੱਗ ਗਈ ਸੀ ਜਿਸ ਕਾਰਨ ਉਹ ਪੱਟੀ ਕਰਵਾਉਣ ਲਈ ਜਾ ਰਹੇ ਸਨ। ਇਸ ਦੌਰਾਨ ਹੀ ਮਨਪ੍ਰੀਤ ਸਿੰਘ ਅਤੇ ਉਸ ਦਾ ਭਰਾ ਕੁਲਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਵਿੱਚ ਰਸਤੇ ਗੱਡੀ ਖੜ੍ਹੀ ਕਰਕੇ ਦਾਰੂ ਪੀ ਰਹੇ ਸਨ।

ਜਦੋਂ ਉਨ੍ਹਾਂ ਨੇ ਗੱਡੀ ਨੂੰ ਪਾਸੇ ਕਰਨ ਲਈ ਕਿਹਾ ਤਾਂ ਦੋਹਾਂ ਧਿਰਾਂ ਵਿਚਕਾਰ ਖਿੱਚ ਧੂਹ ਸ਼ੁਰੂ ਹੋ ਗਈ। ਜਗਵੀਰ ਸਿੰਘ ਦਾ ਕਹਿਣਾ ਹੈ ਕਿ ਜਦੋਂ ਉਹ ਆਪਣੇ ਘਰ ਵਾਪਸ ਆ ਰਹੇ ਸੀ ਤਾਂ ਦੂਜੀ ਧਿਰ ਨੇ ਉਨ੍ਹਾਂ ਦਾ ਘਰ ਤੱਕ ਪਿੱਛਾ ਕੀਤਾ ਅਤੇ ਪਥਰਾਅ ਕਰਨ ਦੇ ਨਾਲ ਨਾਲ ਅਪਸ਼ਬਦ ਵੀ ਵਰਤੇ। ਜਗਵੀਰ ਸਿੰਘ ਦੀ ਲੜਕੀ ਦਾ ਕਹਿਣਾ ਹੈ ਕਿ ਉਹਨਾਂ ਦੇ ਗੁਆਂਢੀਆਂ ਦੁਆਰਾ ਉਨ੍ਹਾਂ ਨਾਲ ਖਿੱਚ ਧੂਹ ਕੀਤੀ ਗਈ। ਉਹ ਇਕ ਇੰਸਪੈਕਟਰ ਦੀ ਲੜਕੀ ਹੋਣ ਦੇ ਬਾਵਯੂਦ ਵੀ ਸੁਰੱਖਿਅਤ ਨਹੀਂ ਹੈ

ਤਾਂ ਆਮ ਜਨਤਾ ਦਾ ਕੀ ਹੋਵੇਗਾ। ਉਨ੍ਹਾਂ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਦੂਜੀ ਧਿਰ ਮਨਪ੍ਰੀਤ ਸਿੰਘ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਨਕਾਰਦੇ ਹੋਏ ਦੱਸਿਆ ਹੈ ਕਿ ਉਹ ਆਪਣੇ ਪਰਿਵਾਰ ਸਮੇਤ ਗੱਡੀ ਵਿਚ ਜਾ ਰਹੇ ਸਨ। ਜਿਸ ਵਿਚ ਉਨ੍ਹਾਂ ਦੀ ਪਤਨੀ , ਦੋ ਬੱਚੇ ਅਤੇ ਸੱਸ ਵੀ ਸਨ। ਇਸ ਦੌਰਾਨ ਹੀ ਜਗਬੀਰ ਸਿੰਘ ਨੇ ਗੱਡੀ ਉਨ੍ਹਾਂ ਦੀ ਗੱਡੀ ਨਾਲ ਲਗਾ ਦਿੱਤੀ ਪਰ ਉਨ੍ਹਾਂ ਵੱਲੋਂ ਗੱਡੀ ਅੱਗੇ ਤੋਰ ਲਈ ਗਈ। ਦੂਜੀ ਧਿਰ ਨੇ ਅੱਗੇ ਜਾ ਕੇ ਉਨ੍ਹਾਂ ਦੀ ਗੱਡੀ ਰੋਕ ਲਈ।

ਜਦੋਂ ਉਹ ਗੱਡੀ ਤੋਂ ਬਾਹਰ ਨਿਕਲੇ ਤਾਂ ਦੂਜੀ ਧਿਰ ਵੱਲੋਂ ਉਨ੍ਹਾਂ ਨਾਲ ਖਿੱਚ ਧੂਹ ਕੀਤੀ ਗਈ ਅਤੇ ਉਨ੍ਹਾਂ ਦੀ ਪੱਗ ਵੀ ਉਤਾਰ ਦਿੱਤੀ ਗਈ। ਇਸ ਦੌਰਾਨ ਹੀ ਜਗਬੀਰ ਸਿੰਘ ਨੇ ਉਨ੍ਹਾਂ ਦੀ ਗੱਡੀ ਦੀ ਚਾਬੀ ਕੱਢ ਲਈ ਸੀ ਜਦੋਂ ਉਹ ਜਗਵੀਰ ਸਿੰਘ ਤੋਂ ਚਾਬੀ ਵਾਪਿਸ ਮੰਗ ਰਹੇ ਸਨ ਤਾਂ ਜਗਵੀਰ ਸਿੰਘ ਦੇ ਸਾਲੇ ਹਰਦੀਪ ਸਿੰਘ ਨੇ ਉਸ ਦੇ ਸਿਰ ਉਤੇ ਵਾਰ ਕਰ ਦਿੱਤਾ। ਮਨਪ੍ਰੀਤ ਸਿੰਘ ਅਨੁਸਾਰ ਜਗਬੀਰ ਸਿੰਘ ਨੇ ਦਾਰੂ ਪੀਤੀ ਹੋਈ ਸੀ ਅਤੇ ਉਸ ਨਾਲ 4-5 ਵਿਅਕਤੀ ਹੋਰ ਵੀ ਸਨ।

ਇਨਸਾਫ ਦੀ ਮੰਗ ਕਰਦੇ ਹੋਏ ਉਨ੍ਹਾਂ ਵੱਲੋਂ ਇੰਸਪੈਕਟਰ ਜਗਬੀਰ ਸਿੰਘ ਤੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 27 ਤਰੀਕ ਨੂੰ ਰਾਤ ਦੇ ਸਮੇਂ ਜਗਵੀਰ ਸਿੰਘ ਅਤੇ ਮਨਪ੍ਰੀਤ ਸਿੰਘ ਦੀ ਆਪਸ ਵਿੱਚ ਗੱਡੀਆਂ ਲੱਗ ਜਾਣ ਕਰਕੇ ਖਿੱਚ-ਧੂਹ ਹੋ ਗਈ। ਉਨਾਂ ਵਲੋਂ ਬਿਆਨ ਦਰਜ ਕੀਤੇ ਜਾ ਰਹੇ ਹਨ। ਜਾਂਚ ਪੂਰੀ ਕਰਨ ਤੋਂ ਬਾਅਦ ਜੋ ਵੀ ਸਾਹਮਣੇ ਆਵੇਗਾ ਉਸ ਦੇ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *