ਜੇ ਇਹ ਟਰੱਕ ਪੁਲਿਸ ਦੇ ਕਾਬੂ ਨਾ ਆਉਂਦਾ, ਤਾ ਪਤਾ ਨੀ ਪੰਜਾਬ ਚ ਕਿੰਨੇ ਮੁੰਡੇ ਕੁੜੀਆਂ ਮਰਨੇ ਸੀ

ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਨਸ਼ੇ ਨੂੰ ਰੋਕਣ ਲਈ ਹਰ ਤਰ੍ਹਾਂ ਦੇ ਜਤਨ ਕੀਤੇ ਜਾ ਰਹੇ ਹਨ। ਪੁਲਿਸ ਦੀ ਇੰਨੀ ਸਖਤਾਈ ਹੋਣ ਦੇ ਬਾਵਯੂਦ ਵੀ ਕੁਝ ਮਾੜੇ ਅਨਸਰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ ਅਤੇ ਕਦੇ ਨਾ ਕਦੇ ਉਹ ਪੁਲੀਸ ਦੇ ਅੜਿੱਕੇ ਆ ਹੀ ਜਾਂਦੇ ਹਨ। ਫਿਰ ਉਨ੍ਹਾਂ ਦਾ ਕੀ ਹਾਲ ਹੁੰਦਾ ਹੈ। ਇਹ ਤਾਂ ਉਹ ਹੀ ਜਾਣਦੇ ਹਨ। ਕਪੂਰਥਲਾ ਪੁਲਿਸ ਨੂੰ ਉਸ ਸਮੇਂ ਬਹੁਤ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਉਨ੍ਹਾਂ ਵੱਲੋਂ ਨਾਕੇ ਦੌਰਾਨ 20 ਕਿਲੋ ਨਸ਼ੀਲੇ ਪਦਾਰਥ ਨੂੰ ਬਰਾਮਦ ਕੀਤਾ ਗਿਆ।

ਪੁਲਿਸ ਉੱਚ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੀ.ਜੀ.ਪੀ ਪੰਜਾਬ ਦਿਨਕਰ ਗੁਪਤਾ ਅਤੇ ਪੰਜਾਬ ਸਰਕਾਰ ਵੱਲੋਂ ਨਸ਼ੇ ਨੂੰ ਬੰਦ ਕਰਨ ਲਈ ਮੁਹਿੰਮ ਚਲਾਈ ਗਈ। ਇਸ ਦੌਰਾਨ ਹੀ ਅੱਜ ਸਵੇਰੇ ਕਪੂਰਥਲਾ ਪੁਲਿਸ ਨੂੰ ਬਹੁਤ ਵੱਡੀ ਸਫਲਤਾ ਮਿਲੀ। ਜਦੋਂ ਡਿਟੈਕਟਿਵ ਸਟਾਫ ਵੱਲੋਂ ਹਾਈ ਟੈੱਕ ਨਾਕੇ ਦੌਰਾਨ ਢਿੱਲਵਾਂ ਰੋਡ ਉੱਤੇ ਇਕ ਟਰੱਕ ਅਤੇ ਵਰਨਾ ਕਾਰ ਨੂੰ ਰੋਕਿਆ ਗਿਆ। ਉਨ੍ਹਾਂ ਵੱਲੋਂ ਵਿਅਕਤੀਆਂ ਅਤੇ ਗੱਡੀਆਂ ਦੀ ਜਾਂਚ ਕੀਤੀ ਜਾ ਰਹੀ ਸੀ ।

ਜਿਸ ਦੌਰਾਨ ਉਨ੍ਹਾਂ ਨੇ 20 ਕਿੱਲੋ ਨਸ਼ੀਲਾ ਪਦਾਰਥ ਫੜਿਆ। ਪੁਲਿਸ ਅਧਿਕਾਰੀ ਦੁਆਰਾ ਮਿਲੀ ਜਾਣਕਾਰੀ ਅਨੁਸਾਰ ਦੋ ਵਿਅਕਤੀ ਕਾਬੂ ਕੀਤੇ ਗਏ। ਜਿਨ੍ਹਾਂ ਵਿਚੋਂ ਇਕ ਦਾ ਨਾਮ ਬਲਵਿੰਦਰ ਸਿੰਘ ਵਾਸੀ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਦੂਜਾ ਪੀਟਰ ਮਸੀਹ ਵਾਸੀ ਜਲੰਧਰ ਦੱਸਿਆ ਜਾ ਰਿਹਾ ਹੈ। ਇਹ ਦੋਨੋਂ ਮੁਜਰਿਮ ਜਲੰਧਰ ਤੋਂ ਅੰਮ੍ਰਿਤਸਰ ਜਾ ਰਹੇ ਸਨ ਅਤੇ ਬਲਵਿੰਦਰ ਸਿੰਘ ਉਤੇ ਪਹਿਲਾਂ ਕੋਈ ਵੀ ਪਰਚਾ ਦਰਜ ਨਹੀਂ ਹੈ ਪਰ ਪੀਟਰ ਮਸੀਹ ਉਤੇ ਪਹਿਲਾਂ ਵੀ ਨਸ਼ੇ ਦੇ ਪਰਚੇ ਹੋ ਚੁੱਕੇ ਹਨ।

ਪੁਲੀਸ ਨੂੰ ਦੌਰਾਨੇ ਤਫਤੀਸ ਪਤਾ ਲਗਾ ਕੇ ਪੀਟਰ ਮਸੀਹ ਜਿਸ ਦਾ ਸਬੰਧ ਜੇਲ ਵਿਚ ਪ੍ਰੀਤ ਨਾਮਕ ਗੈਂਗਸਟਰ ਨਾਲ ਸੀ। ਜਿਸ ਨੂੰ ਪ੍ਰੀਤ ਫਗਵਾੜਾ ਗੈਂਗਸਟਰ ਨਾਮ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੀਟਰ ਮਸੀਹ ਅਤੇ ਪ੍ਰੀਤ ਗੈਂਗਸਟਰ ਜੇਲ ਵਿਚ ਬੰਦ ਸਨ। ਇਸ ਦੌਰਾਨ ਹੀ ਦੋਨਾਂ ਦੀ ਮੁਲਾਕਾਤ ਜੇਲ੍ਹ ਵਿੱਚ ਹੀ ਹੋਈ। ਪੀਟਰ ਬੇਲ ਰਾਹੀਂ ਜੇਲ੍ਹ ਵਿੱਚੋ ਬਾਹਰ ਆ ਗਿਆ ਸੀ। ਪੁਲਿਸ ਅਧਿਕਾਰੀ ਦੇ ਕਹਿਣ ਅਨੁਸਾਰ ਉਨ੍ਹਾਂ ਨੂੰ ਪੀਟਰ ਤੋਂ ਜਾਣਕਾਰੀ ਮਿਲੀ ਹੈ

ਕਿ ਜਿਸ ਵਿਚ ਉਸ ਨੇ ਦੱਸਿਆ ਕਿ ਉਹ ਇਹ ਸਾਰਾ ਕੰਮ ਪ੍ਰੀਤ ਗੈਂਗਸਟਰ ਦੇ ਕਹਿਣ ਉੱਤੇ ਕਰ ਰਿਹਾ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਮੁਜਰਿਮ ਪ੍ਰੀਤ ਗੈਂਸਟਰ ਉੱਤੇ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ ਜੋ ਕਿ ਜੇਲ੍ਹ ਵਿੱਚ ਹੋਣ ਦੇ ਬਾਵਯੂਦ ਵੀ ਅਜਿਹਾ ਕੰਮ ਕਰ ਰਿਹਾ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਨਸ਼ਾ ਕਿੱਥੋਂ ਆਇਆ ਹੈ ਅਤੇ ਪੁਲਿਸ ਵੱਲੋਂ ਇਸ ਦੀ ਜਾਂਚ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *