ਮਾਪੇ ਸੋਚਦੇ ਸੀ ਕੁੜੀ ਨੂੰ ਲੈ ਗਿਆ ਮੁੰਡਾ, ਕੁੜੀ ਨੇ ਸਾਹਮਣੇ ਆ ਕੇ ਕਰ ਦਿੱਤਾ ਵੱਡਾ ਖੁਲਾਸਾ

ਕਈ ਵਾਰ ਸ਼ੱਕ ਦੇ ਆਧਾਰ ਤੇ ਕਾਰਵਾਈ ਕਿਸੇ ਹੋਰ ਤੇ ਹੋ ਜਾਂਦੀ ਹੈ ਜਦਕਿ ਮਾਮਲਾ ਕੁਝ ਹੋਰ ਹੁੰਦਾ ਹੈ। ਅਜਿਹੀ ਹੀ ਘਟਨਾ ਹੈ ਫ਼ਿਰੋਜ਼ਪੁਰ ਦੀ, ਜਿੱਥੇ ਮਾਤਾ ਪਿਤਾ ਨੇ ਆਪਣੀ ਧੀ ਸੁਨੀਤਾ ਦੇ ਲਾਪਤਾ ਹੋ ਜਾਣ ਤੇ ਅਮਨ ਨਾਮ ਦੇ ਲੜਕੇ ਤੇ ਪਰਚਾ ਦਰਜ ਕਰਵਾ ਦਿੱਤਾ ਪਰ ਬਾਅਦ ਵਿੱਚ ਪਤਾ ਲੱਗਾ ਕਿ ਸੁਨੀਤਾ ਨੇ ਆਪਣੀ ਮਰਜ਼ੀ ਨਾਲ ਅਬੋਹਰ ਦੇ ਰਹਿਣ ਵਾਲੇ ਸੁਮਿਤ ਨਾਮ ਦੇ ਲੜਕੇ ਨਾਲ ਵਿਆਹ ਕਰਵਾ ਲਿਆ ਹੈ। ਹੁਣ ਲੜਕੀ ਦਾ ਪਰਿਵਾਰ ਅਮਨ ਤੇ ਕਾਰਵਾਈ ਰੁਕਵਾ ਰਿਹਾ ਹੈ।

ਲੜਕੀ ਦੀ ਮਾਂ ਦੇ ਦੱਸਣ ਮੁਤਾਬਕ ਉਨ੍ਹਾਂ ਦੀ ਧੀ ਦਾ ਡੇਢ ਸਾਲ ਤੋਂ ਅਮਨ ਨਾਮ ਦੇ ਲੜਕੇ ਨਾਲ ਫੋਨ ਤੇ ਸੰਪਰਕ ਸੀ। ਜਿਸ ਕਰਕੇ ਉਨ੍ਹਾਂ ਨੇ ਆਪਣੀ ਧੀ ਦੇ ਲਾਪਤਾ ਹੋ ਜਾਣ ਤੇ ਅਮਨ ਤੇ ਸ਼ੱਕ ਪ੍ਰਗਟ ਕੀਤਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਮੀਡੀਆ ਦੁਆਰਾ ਖ਼ਬਰ ਲਗਾਏ ਜਾਣ ਤੇ ਉਨ੍ਹਾਂ ਦੀ ਧੀ ਸੁਨੀਤਾ ਖ਼ੁਦ ਹੀ ਪੇਸ਼ ਹੋ ਗਈ ਹੈ। ਉਨ੍ਹਾਂ ਨੂੰ ਹੁਣ ਪਤਾ ਲੱਗਾ ਹੈ ਕਿ ਉਨ੍ਹਾਂ ਦੀ ਧੀ ਨੇ ਸੁਮਿਤ ਨਾਲ ਵਿਆਹ ਕਰਵਾ ਲਿਆ ਸੀ। ਹੁਣ ਉਹ ਅਮਨ ਤੇ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ।

ਉਨ੍ਹਾਂ ਨੇ ਮੀਡੀਆ ਦਾ ਵੀ ਧੰਨਵਾਦ ਕੀਤਾ ਹੈ ਕਿਉਂਕਿ ਮੀਡੀਆ ਦੁਆਰਾ ਖ਼ਬਰ ਲਗਾਏ ਜਾਣ ਤੇ ਉਨ੍ਹਾ ਦੀ ਧੀ ਮਿਲ ਗਈ ਹੈ। ਲੜਕੀ ਨੇ ਦੱਸਿਆ ਹੈ ਕਿ ਕਾਲਜ ਪੜ੍ਹਨ ਵਾਲੀ ਉਸ ਦੀ ਸਹੇਲੀ ਰਜਨੀ ਨੇ ਉਸ ਦੀ ਜਾਣ ਪਛਾਣ ਅਮਨ ਨਾਲ ਕਰਵਾਈ ਸੀ। ਅਮਨ ਨਾਲ ਉਹ ਲੱਗਭਗ ਡੇਢ ਸਾਲ ਫੋਨ ਤੇ ਚੈਟ ਕਰਦੀ ਰਹੀ। ਉਨ੍ਹਾਂ ਵਿਚਕਾਰ ਵਿਆਹ ਦੀ ਗੱਲ ਵੀ ਚੱਲੀ ਸੀ। ਸੁਨੀਤਾ ਨੇ ਦੱਸਿਆ ਕਿ ਇਸ ਦੌਰਾਨ ਉਸ ਦੀ ਜਾਣ ਪਛਾਣ ਅਬੋਹਰ ਦੇ ਸੁਮਿਤ ਨਾਲ ਹੋ ਗਈ

ਅਤੇ ਉਨ੍ਹਾਂ ਦੋਵਾਂ ਨੇ ਵਿਆਹ ਕਰਵਾ ਲਿਆ। ਜਿਸ ਬਾਰੇ ਨਾ ਤਾਂ ਉਸ ਦੇ ਪਰਿਵਾਰ ਨੂੰ ਪਤਾ ਸੀ ਅਤੇ ਨਾ ਹੀ ਅਮਨ ਨੂੰ। ਸੁਨੀਤਾ ਦਾ ਕਹਿਣਾ ਹੈ ਕਿ ਅਮਨ ਦਾ ਇਸ ਮਾਮਲੇ ਵਿਚ ਕੋਈ ਰੋਲ ਨਹੀਂ ਹੈ। ਹੁਣ ਉਹ ਸੁਮਿਤ ਨਾਲ ਰਹਿ ਰਹੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਇਹ ਮਾਮਲਾ ਮੀਡੀਆ ਵਿੱਚ ਆਉਣ ਕਾਰਨ ਹੀ ਸੁਨੀਤਾ ਬਾਰੇ ਪਤਾ ਲੱਗ ਸਕਿਆ ਹੈ ਕਿ ਉਸ ਨੇ ਸੁਮਿਤ ਨਾਲ ਵਿਆਹ ਕਰਵਾ ਲਿਆ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *