ਕਨੇਡਾ ਵਾਲਾ ਜਹਾਜ ਚੜਨ ਤੋਂ ਪਹਿਲਾ ਕੁੜੀ ਨਾਲ ਵੱਡਾ ਕਾਂਡ, ਫੇਰ ਪੁਲਿਸ ਨੇ ਜੋ ਕੀਤਾ ਅੱਧਾ ਪੰਜਾਬ ਹੋਇਆ ਹੈਰਾਨ

ਕੁਝ ਮਾੜੇ ਅਨਸਰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ ਪਰ ਇਨ੍ਹਾਂ ਨੂੰ ਇਹ ਨਹੀਂ ਪਤਾ ਕਿ ਇੱਕ ਨਾ ਇੱਕ ਦਿਨ ਪੁਲਿਸ ਦੇ ਅੜਿੱਕੇ ਆ ਹੀ ਜਾਣਾ ਹੈ। ਕਿਉਂਕਿ ਅਸੀਂ ਸਾਰਿਆਂ ਨੇ ਇਹ ਤਾਂ ਸੁਣਿਆ ਹੀ ਹੈ ਕਿ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਹਨ। ਕਪੂਰਥਲਾ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹੱਥ ਲੱਗੀ ਜਦੋਂ ਉਨ੍ਹਾਂ ਵੱਲੋਂ ਲੁੱਟ-ਖੋਹ ਕਰਨ ਵਾਲੇ ਦੋ ਨੌਜਵਾਨਾਂ ਨੂੰ 24 ਘੰਟੇ ਦੇ ਵਿੱਚ ਵਿੱਚ ਫੜਿਆ ਗਿਆ। ਪ੍ਰਭਜੋਤ ਕੌਰ ਨਾਮਕ ਲੜਕੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ।

ਕਿ ਉਹ ਰਸਤੇ ਵਿਚ ਜਾ ਰਹੀ ਸੀ ਓਦੋਂ ਹੀ ਪਿੱਛੋਂ ਦੋ ਲੜਕੇ ਆਏ ਜੋ ਉਸ ਦਾ ਪਾਸਪੋਰਟ ਖੋਹ ਕੇ ਲੈ ਗਏ। ਉਸ ਨੇ ਜਿੰਨੀ ਜਲਦੀ ਹੋ ਸਕੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪ੍ਰਭਜੋਤ ਕੌਰ ਦਾ ਕਹਿਣਾ ਹੈ ਕਿ ਐਸ.ਐਚ.ਓ ਇਸ਼ਵਰ ਪ੍ਰਸ਼ਾਦ ਵਲੋਂ ਇੱਕ ਟੀਮ ਤਿਆਰ ਕੀਤੀ ਗਈ। ਜਿਸ ਵਿਚ ਅੰਮ੍ਰਿਤਪਾਲ ਸਿੰਘ ਅਤੇ ਪਰਮਿੰਦਰ ਸਿੰਘ ਸ਼ਾਮਿਲ ਸਨ। ਜਿਨ੍ਹਾਂ ਨੇ ਪੂਰੀ ਮਿਹਨਤ ਸਦਕਾ ਉਨ੍ਹਾਂ ਦਾ ਪਾਸਪੋਰਟ ਲੱਭ  ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਤਾਂ ਆਸ ਹੀ ਛੱਡ ਦਿੱਤੀ ਸੀ।

ਜਿਸ ਕਾਰਨ ਉਹ ਹਵਾਈ ਉਡਾਣ ਦੀ ਟਿਕਟ ਰੱਦ ਕਰਵਾਉਣ ਚਲੇ ਸਨ ਪਰ ਉਨ੍ਹਾਂ ਨੂੰ ਪੁਲੀਸ ਮੁਲਾਜ਼ਮ ਅੰਮ੍ਰਿਤਪਾਲ ਵੱਲੋਂ ਮਨਾ ਕੀਤਾ ਗਿਆ ਅਤੇ ਭਰੋਸਾ ਦਿਵਾਇਆ ਕਿ ਉਹ 24 ਘੰਟੇ ਦੇ ਵਿਚ-ਵਿਚ ਉਨ੍ਹਾਂ ਦਾ ਪਾਸਪੋਰਟ ਲੱਭ ਕੇ  ਦੇਣਗੇ ਅਤੇ ਪੁਲਿਸ ਟੀਮ ਵੱਲੋਂ ਦਿਨ-ਰਾਤ ਇੱਕ ਕਰ ਕੇ ਪਾਸਪੋਰਟ ਲੱਭ ਕੇ ਉਨ੍ਹਾਂ ਦੇ ਹੱਥ ਵਿਚ ਫੜਾ ਦਿੱਤਾ ਗਿਆ। ਜਿਸ ਕਾਰਨ ਉਨ੍ਹਾਂ ਦੇ ਪੈਸੇ ਵੀ ਖ਼ਰਾਬ ਨਹੀਂ ਹੋਏ ਅਤੇ ਉਨ੍ਹਾਂ ਦੀ ਫਲਾਈਟ ਵੀ ਰੱਦ ਨਹੀਂ ਹੋਈ। ਇਸ ਲਈ ਉਹ ਪੂਰੀ ਟੀਮ ਦਾ ਦਿਲ ਤੋਂ ਧੰਨਵਾਦ ਕਰ ਰਹੇ ਹਨ।

ਮਨਜੀਤ ਸਿੰਘ ਨਾਮਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਵੱਲੋਂ ਬਹੁਤ ਵਧੀਆ ਕੰਮ ਕੀਤਾ ਗਿਆ। 30 ਤਰੀਕ ਨੂੰ  ਜੋ ਲੁੱਟ ਖੋਹ ਹੋਈ ਸੀ ਜਦੋਂ ਇਸ ਦੀ ਜਾਣਕਾਰੀ ਐਸ.ਐਚ.ਓ ਨੂੰ ਮਿਲੀ ਤਾਂ ਉਨ੍ਹਾਂ ਵੱਲੋਂ ਟੀਮ ਤਿਆਰ ਕੀਤੀ ਗਈ। ਜਿਨ੍ਹਾਂ ਨੇ 24 ਘੰਟੇ ਦੇ ਵਿੱਚ ਵਿੱਚ ਪਾਸਪੋਰਟ ਉਨ੍ਹਾਂ ਦੇ ਹੱਥ ਵਿਚ ਫੜਾ ਦਿੱਤਾ। ਉਨ੍ਹਾਂ ਵਲੋਂ ਪੂਰੀ ਪੁਲੀਸ ਟੀਮ ਦਾ ਦਿਲ ਤੋਂ ਧੰਨਵਾਦ ਕੀਤਾ ਗਿਆ। ਜਿਨ੍ਹਾਂ ਨੇ ਫਲਾਈਟ ਰੱਦ ਹੋਣ ਤੋਂ ਬਚਾ ਦਿੱਤੀ।

ਪੁਲਿਸ ਉੱਚ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ  ਕਿ 30 ਤਰੀਕ ਨੂੰ ਪ੍ਰਭਜੋਤ ਕੌਰ ਸੁਲਤਾਨਪੁਰ ਲੋਧੀ ਰੋਡ ਤੇ ਆ ਰਹੀ ਸੀ। ਇਸ ਦੌਰਾਨ ਦੋ ਮੋਟਰਸਾਈਕਲ ਸਵਾਰ ਲੜਕਿਆ ਵੱਲੋਂ ਉਸ ਦਾ ਪਰਸ ਖੋਹ ਲਿਆ ਗਿਆ। ਜਿਸ ਵਿੱਚ ਉਸ ਦਾ ਪਾਸਪੋਰਟ, ਕਨੇਡਾ ਦੀ ਟਿਕਟ ਅਤੇ ਮੋਬਾਈਲ ਸੀ। ਉਸ ਦੀ ਅੱਜ ਰਾਤ ਦੀ ਹੀ ਫਲਾਈਟ ਸੀ। ਪੁਲਿਸ ਟੀਮ ਵੱਲੋਂ 24 ਘੰਟੇ ਦੇ ਵਿੱਚ ਵਿੱਚ ਮੁ ਜ ਰਿ ਮਾਂ ਨੂੰ ਫੜ ਕੇ ਪਾਸਪੋਰਟ ਲੜਕੀ ਦੇ ਹਵਾਲੇ ਕਰ ਦਿੱਤਾ ਗਿਆ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮੁਜਰਿਮ ਲਵਪ੍ਰੀਤ ਸਿੰਘ ਅਤੇ ਅਕਾਸ਼ਦੀਪ ਸਿੰਘ ਪਿੰਡ ਬ੍ਰਿਧਤਾ ਦੇ ਰਹਿਣ ਵਾਲੇ ਹਨ। ਪੁਲਿਸ ਵੱਲੋਂ ਉਨ੍ਹਾਂ ਦਾ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਅਤੇ ਅਗਲੀ ਤਫਤੀਸ਼ ਵਿੱਚ ਪਤਾ ਕੀਤਾ ਜਾਵੇਗਾ ਕਿ ਇਨ੍ਹਾਂ ਵੱਲੋਂ ਹੋਰ ਕਿਹੜੀ ਕਿਹੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਉਸ ਦੇ ਤਹਿਤ ਉਨ੍ਹਾਂ ਤੇ ਅਗਲੀ ਕਾਰਵਾਈ ਕੀਤੀ ਜਾਵੇ ਗਈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *