ਪੁਲਿਸ ਵਾਲਿਆਂ ਨੇ 2 ਪੱਤਰਕਾਰਾਂ ਨੂੰ ਰੋਕ ਕੇ ਮਾਰੇ ਧੱਕੇ, ਅੱਗੋਂ ਭਖ ਗਿਆ ਨੌਜਵਾਨ, ਸਿੱਧਾ ਲਾ ਲਿਆ ACP ਨੂੰ ਫੋਨ

ਅੱਜਕੱਲ੍ਹ ਕੋਈ ਵੀ ਆਪਣੇ ਆਪ ਨੂੰ ਘੱਟ ਨਹੀਂ ਸਮਝਦਾ। ਜ਼ਰਾ ਜਿੰਨੀ ਗੱਲ ਵਿਚ ਇਕ ਦੂਜੇ ਨਾਲ ਬਹਿਸ ਹੋ ਜਾਂਦੀ ਹੈ। ਹਾਲਾਂਕਿ ਹਰ ਕਿਸੇ ਨੇ ਆਪਣੇ ਆਪਣੇ ਖੇਤਰ ਵਿੱਚ ਕੰਮ ਕਰਨਾ ਹੁੰਦਾ ਹੈ। ਹਰ ਕਿਸੇ ਦਾ ਆਪਣਾ ਅਧਿਕਾਰ ਖੇਤਰ ਹੈ। ਉਸ ਦੇ ਅੰਦਰ ਰਹਿ ਕੇ ਹੀ ਵਿਚਰਨਾ ਹੁੰਦਾ ਹੈ। ਕਈ ਆਦਮੀ ਇੱਕ ਦੂਜੇ ਤੇ ਭਾਰੂ ਹੋਣ ਦੀ ਕੋਸ਼ਿਸ਼ ਕਰਦੇ ਹਨ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇਕ ਪੱਤਰਕਾਰ ਅਤੇ ਪੁਲੀਸ ਮੁਲਾਜ਼ਮ ਵਿਚਕਾਰ ਬਹਿਸ ਹੋ ਰਹੀ ਹੈ।

ਇਸ ਬਾਰੇ ਪਤਾ ਨਹੀਂ ਲੱਗ ਸਕਿਆ ਕਿ ਇਹ ਵੀਡੀਓ ਪੰਜਾਬ ਦੇ ਕਿਸ ਇਲਾਕੇ ਦੀ ਹੈ। ਪੁਲੀਸ ਅਧਿਕਾਰੀ ਇਕ ਲੜਕੇ ਨੂੰ ਬਾਂਹ ਤੋਂ ਫੜਦਾ ਹੈ ਅਤੇ ਪੁੱਛਦਾ ਹੈ ਕਿ ਤੁਸੀਂ ਕਿਹੜੇ ਪੱਤਰਕਾਰ ਹੋ ? ਇਸ ਤੇ ਦੂਸਰਾ ਪੱਤਰਕਾਰ ਲੜਕਾ ਕਿਸੇ ਨੂੰ ਫੋਨ ਮਿਲਾਉਂਦਾ ਹੈ ਅਤੇ ਮੋਬਾਈਲ ਪੁਲੀਸ ਵਾਲੇ ਨੂੰ ਫੜਾ ਦਿੰਦਾ ਹੈ। ਇਸ ਤਰ੍ਹਾਂ ਦੋਵਾਂ ਵਿਚਕਾਰ ਤੂੰ ਤੂੰ ਮੈਂ ਮੈਂ ਹੋ ਜਾਂਦੀ ਹੈ। ਪੁਲੀਸ ਮੁਲਾਜ਼ਮ ਨੂੰ ਪੱਤਰਕਾਰ ਕਹਿੰਦਾ ਹੈ ਕਿ ਵਰਦੀ ਲਾਹ ਕੇ ਜਦੋਂ ਮਰਜ਼ੀ ਆ ਜਾਵੀਂ।

ਮੇਰਾ ਨੰਬਰ ਨੋਟ ਕਰ ਲੈ। ਮੈਂ ਇੱਥੋਂ ਦਾ ਲੋਕਲ ਹੀ ਰਹਿਣ ਵਾਲਾ ਹਾਂ। ਪੁਲੀਸ ਅਧਿਕਾਰੀ ਕਹਿੰਦਾ ਹੈ ਕਿ ਉਸ ਦਾ ਨੰਬਰ ਨੋਟ ਕਰ ਲਿਆ ਜਾਵੇ ਪਰ ਪੱਤਰਕਾਰ ਕਹਿੰਦਾ ਹੈ ਕਿ ਉਸ ਨੂੰ ਕਿਸੇ ਦਾ ਨੰਬਰ ਨੋਟ ਕਰਨ ਦੀ ਲੋੜ ਨਹੀਂ। ਉਸ ਨੂੰ ਵਰਦੀ ਦੀ ਧੌਂਸ ਨਾ ਦਿਖਾਵੇ। ਜਦੋਂ ਮਰਜ਼ੀ ਆ ਜਾਵੇ। ਪੱਤਰਕਾਰ ਦੁਆਰਾ ਪੁਲੀਸ ਮੁਲਾਜ਼ਮ ਦਾ ਐਡਰੈੱਸ ਪੁੱਛਿਆ ਜਾ ਰਿਹਾ ਹੈ। ਪੱਤਰਕਾਰ ਆਪਣੇ ਆਪ ਨੂੰ ਸਟੇਸ਼ਨ ਨੇੜੇ ਪੈਂਦੇ ਮੁਹੱਲੇ ਵਿਚ ਰਹਿਣ ਵਾਲਾ ਦੱਸਦਾ ਹੈ। ਪੱਤਰਕਾਰ ਪੁੱਛਦਾ ਹੈ ਕੀ ਪੁਲਿਸ ਵਾਲਾ ਗੁੰਡਾ ਹੈ?

ਇਕ ਹੋਰ ਪੁਲੀਸ ਅਧਿਕਾਰੀ ਨੂੰ ਪੱਤਰਕਾਰ ਦੁਆਰਾ ਤਰਕ ਦਿੱਤਾ ਜਾਂਦਾ ਹੈ ਕਿ ਜਿਸ ਤਰ੍ਹਾਂ ਕੋਈ ਉਨ੍ਹਾ ਨਾਲ ਗੱਲ ਕਰੇਗਾ। ਉਸ ਨਾਲ ਉਸ ਤਰੀਕੇ ਨਾਲ ਹੀ ਗੱਲ ਕੀਤੀ ਜਾਵੇਗੀ। ਜਦੋਂ ਇੱਕ ਹੋਰ ਪੁਲੀਸ ਮੁਲਾਜ਼ਮ ਪੱਤਰਕਾਰ ਨਾਲ ਗੱਲ ਕਰਨੀ ਚਾਹੁੰਦਾ ਹੈ ਤਾਂ ਪੱਤਰਕਾਰ ਉਨ੍ਹਾ ਵਿੱਚੋਂ ਉਨ੍ਹਾ ਦੇ ਸੀਨੀਅਰ ਮੁਲਾਜ਼ਮ ਨਾਲ ਗੱਲਬੱਤ ਕਰਦਾ ਹੈ। ਇਸ ਤਰ੍ਹਾਂ ਦੇ ਹੋਰ ਵੀ ਕਈ ਵਿਅਕਤੀ ਹਨ, ਜੋ ਬਿਨਾਂ ਕਾਰਨ ਮਾਮਲੇ ਨੂੰ ਤੂਲ ਦੇ ਦਿੰਦੇ ਹਨ। ਕਈ ਵਾਰ ਤਾਂ ਸੇਰ ਨੂੰ ਸਵਾ ਸੇਰ ਟੱਕਰ ਜਾਂਦਾ ਹੈ ਅਤੇ ਮਾਮਲਾ ਵਿਗੜ ਜਾਂਦਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *