ਬੱਕਰਾ ਖਾਣ ਦੇ ਚੱਕਰ ਚ ਕਢਵਾ ਲਿਆ ਜਲੂਸ, ਪੰਜਾਬੀ ਮੁੰਡਿਆਂ ਦੀ ਕਰਤੂਤ ਦੇਖ ਹੋਵੋਗੇ ਹੈਰਾਨ

ਕੁਝ ਲੋਕ ਤਾਂ ਚੋਰੀ ਨੂੰ ਪਾਪ ਸਮਝਦੇ ਹਨ ਪਰ ਕੁਝ ਲੋਕਾਂ ਲਈ ਚੋਰੀ ਇਕ ਪੇਸ਼ਾ ਹੈ। ਉਹ ਹਰ ਰੋਜ਼ ਚੋਰੀ ਲਈ ਨਵੇਂ ਨਵੇਂ ਢੰਗ ਅਪਣਾਉਂਦੇ ਹਨ। ਜ਼ਿਲ੍ਹਾ ਤਰਨਤਾਰਨ ਦੇ ਥਾਣਾ ਖਾਲੜਾ ਅਧੀਨ ਪੈਂਦੇ ਪਿੰਡ ਡੱਲ ਵਿੱਚ 2 ਮੋਟਰਸਾਈਕਲਾਂ ਤੇ ਸਵਾਰ 4 ਨੌਜਵਾਨਾਂ ਦੁਆਰਾ ਕੁਲਦੀਪ ਸਿੰਘ ਨਾਮ ਦੇ ਵਿਅਕਤੀ ਦਾ ਇਕ ਬੱਕਰਾ ਅਤੇ ਇਕ ਬੱਕਰੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਵਿੱਚੋਂ 2 ਚੋਰ ਫੜੇ ਗਏ ਹਨ। ਕੁਲਦੀਪ ਸਿੰਘ ਨੇ ਦੱਸਿਆ ਹੈ ਕਿ ਉਹ ਬਾਬਾ ਪੀਰ ਨੇਡ਼ੇ ਸੂਏ ਤੇ ਬੱਕਰੀਆਂ ਚਰਾ ਰਿਹਾ ਸੀ।

ਉਸ ਦੇ ਕੋਲੋਂ 4 ਵਿਅਕਤੀ ਲੰਘੇ ਅਤੇ ਅੱਗੇ ਜਾ ਕੇ ਬੂਝਿਆਂ ਵਿੱਚ ਲੁਕ ਗਏ। ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਜਦੋਂ ਉਹ ਬੱਕਰੀਆਂ ਮੋੜਨ ਲਈ ਗਿਆ ਅਤੇ ਉਸ ਦੀ ਉਨ੍ਹਾਂ ਲੋਕਾਂ ਵੱਲ ਪਿੱਠ ਹੋ ਗਈ ਤਾਂ ਇਹ ਲੋਕ ਬੂਝਿਆਂ ਵਿੱਚੋਂ ਨਿਕਲ ਕੇ ਉਸ ਦੀ ਇੱਕ ਬੱਕਰੀ ਅਤੇ ਇੱਕ ਬੱਕਰਾ ਚੁੱਕ ਕੇ ਮੋਟਰਸਾਇਕਲ ਤੇ ਉਨ੍ਹਾਂ ਦੇ ਪਿੰਡ ਵੱਲ ਦੌੜ ਗਏ। ਕੁਲਦੀਪ ਸਿੰਘ ਦੇ ਦੱਸਣ ਮੁਤਾਬਕ ਉਸਨੇ ਆਪਣੇ ਭਤੀਜੇ ਨੂੰ ਫੋਨ ਕਰ ਦਿੱਤਾ। ਉਸ ਨੇ ਪਿੰਡ ਵਿੱਚ ਰੌਲਾ ਪਾ ਦਿੱਤਾ ਅਤੇ ਲੋਕਾਂ ਨੇ ਇਕੱਠੇ ਹੋ ਕੇ ਅਗਲੇ ਪਾਸੇ ਤੋਂ ਇਕ ਮੋਟਰਸਾਈਕਲ ਨੂੰ ਘੇਰ ਲਿਆ।

ਉਸ ਦਾ ਇਕ ਬੱਕਰਾ ਮਿਲ ਗਿਆ ਹੈ। ਉਸ ਨੇ ਦੂਜੇ ਬੱਕਰੇ ਦੀ ਵੀ ਮੰਗ ਕੀਤੀ ਹੈ। ਉਸਦਾ ਕਹਿਣਾ ਹੈ ਕਿ ਚੋਰਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਬਾਰਡਰ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਪਿੰਡ ਡੱਲ ਵਿੱਚ ਕਈ ਮਹੀਨੇ ਤੋਂ ਮੋਟਰਾਂ, ਟਰਾਂਸਫਾਰਮਰ, ਇੱਕ ਦੋ ਮੱਝਾਂ ਅਤੇ ਕਈ ਮੋਬਾਇਲ ਚੋਰੀ ਹੋਏ ਹਨ। ਹੁਣ ਤਕ ਚੋਰ ਫੜਿਆ ਨਹੀਂ ਸੀ ਗਿਆ। ਇਸ ਵਾਰ ਇਕ ਵਿਅਕਤੀ ਦੇ 2 ਬੱਕਰੇ ਚੋਰੀ ਕਰ ਲਏ ਗਏ ਪਰ ਰੌਲਾ ਪੈ ਜਾਣ ਤੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਇਕ ਬੱਕਰੇ ਸਮੇਤ ਦੋ ਚੋਰਾਂ ਨੂੰ ਕਾਬੂ ਕਰ ਲਿਆ।

ਜ਼ਿਲ੍ਹਾ ਮੀਤ ਪ੍ਰਧਾਨ ਦਾ ਕਹਿਣਾ ਹੈ ਕਿ ਇਨ੍ਹਾਂ ਚੋਰਾਂ ਨੇ ਪਿੰਡ ਵਾਸੀਆਂ ਕੋਲ ਮੰਨਿਆ ਹੈ ਕਿ ਪਹਿਲੀਆਂ ਚੋਰੀਆਂ ਵੀ ਉਨ੍ਹਾਂ ਨੇ ਹੀ ਕੀਤੀਆਂ ਹਨ। ਇਨ੍ਹਾਂ ਨੂੰ ਥਾਣਾ ਖਾਲੜਾ ਦੀ ਪੁਲੀਸ ਕੋਲ ਫੜਾ ਦਿੱਤਾ ਗਿਆ ਹੈ। ਪੁਲੀਸ ਨੇ ਉਨ੍ਹਾਂ ਨੂੰ ਦੂਸਰੇ 2 ਚੋਰਾਂ ਨੂੰ ਵੀ ਫੜਨ ਦਾ ਭਰੋਸਾ ਦਿੱਤਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਬੱਕਰੇ ਚੋਰੀ ਕਰਦੇ 2 ਵਿਅਕਤੀ ਫੜੇ ਗਏ ਹਨ। ਪੁਲੀਸ ਨੇ ਇਨ੍ਹਾਂ ਤੇ ਮਾਮਲਾ ਦਰਜ ਕੀਤਾ ਹੈ। ਪੁਲੀਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *