ਭਰਾ ਤੇ ਭਤੀਜੇ ਦੀਆਂ ਅੱਖਾਂ ਸਾਹਮਣੇ 40-50 ਬੰਦਿਆਂ ਨੇ ਲਈ ਜਾਨ, ਪੁਲਿਸ ਕਰ ਰਹੀ ਹੈ ਕਾਰਵਾਈ

ਕੋਈ ਸਮਾਂ ਸੀ ਜਦੋਂ ਲੋਕਾਂ ਵਿੱਚ ਆਪਸੀ ਪਿਆਰ ਹੁੰਦਾ ਸੀ ਪਰ ਅੱਜਕੱਲ੍ਹ ਇਹ ਪਿਆਰ ਦੀ ਭਾਵਨਾ ਘੱਟ ਹੋ ਗਈ ਹੈ। ਹੁਣ ਤਾਂ ਲੋਕ ਛੋਟੀ ਜਿਹੀ ਗੱਲ ਪਿੱਛੇ ਇੱਕ ਦੂਜੇ ਦੀ ਜਾਨ ਲੈਣ ਤਕ ਪਹੁੰਚ ਜਾਂਦੇ ਹਨ। ਉਹ ਅਜਿਹਾ ਕਰਨ ਲੱਗੇ ਵਾਧਾ ਘਾਟਾ ਵੀ ਨਹੀਂ ਸੋਚਦੇ। ਵਾਧਾ ਘਾਟਾ ਤਾਂ ਦੂਰ ਦੀ ਗੱਲ ਹੈ। ਅਜਿਹਾ ਕਰਨ ਲੱਗੇ ਲੋਕ ਆਪਣਾ ਜਾਂ ਬੇਗਾਨਾ ਤਕ ਵੀ ਭੁੱਲ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਅਜਨਾਲਾ ਤੋਂ ਸਾਹਮਣੇ ਆਇਆ ਹੈ। ਜਿੱਥੇ ਉਸ ਸਮੇਂ ਹਾਹਾਕਾਰ ਮੱਚ ਗਈ।

ਜਦੋਂ ਇਕ ਵਿਅਕਤੀ ਦੀ ਬੁਰੇ ਤਰੀਕੇ ਨਾਲ ਜਾਨ ਲੈ ਲਈ ਗਈ। ਇਸ ਤੋਂ ਬਾਅਦ ਇਲਾਕੇ ਵਿਚ ਸਨਸਨੀ ਫੈਲ ਗਈ। ਮ੍ਰਿਤਕ ਦੇ ਪਰਿਵਾਰ ਵਿੱਚ ਸੋਗ ਦੀ ਲਹਿਰ ਛਾ ਗਈ ਹੈ। ਪੁਲੀਸ ਦੁਆਰਾ ਕਾਰਵਾਈ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਇਕ ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਤੇ ਕੁਝ ਵਿਅਕਤੀ ਇਕੱਠੇ ਹੋ ਕੇ ਆਏ ਅਤੇ ਉਸ ਦੇ ਚਾਚੇ ਦੀ ਜਾਨ ਲੈ ਲਈ ਇਹ ਵਿਅਕਤੀ ਇੱਥੇ ਹੀ ਨਹੀਂ ਰੁਕੇ ਸਗੋਂ ਉਸ ਦੇ ਪਿਤਾ ਅਤੇ ਬਾਕੀਆਂ ਦੇ ਵੀ ਬੁਰੀ ਤਰ੍ਹਾਂ ਸੱਟਾਂ ਲਾਈਆਂ ਗਈਆਂ।

ਲੜਕੇ ਦਾ ਕਹਿਣਾ ਹੈ ਕਿ ਇਹ ਵਿਅਕਤੀ ਉਨ੍ਹਾਂ ਦੇ ਪਰਿਵਾਰ ਦੀਆਂ ਔਰਤਾਂ ਨੂੰ ਵੀ ਮੰਦਾ ਬੋਲਦੇ ਹਨ ਅਤੇ ਉਨ੍ਹਾਂ ਅੱਗੇ ਲਲਕਾਰੇ ਮਾਰਦੇ ਹਨ। ਅਜਿਹਾ ਕਰਨ ਵਾਲੇ ਕਈ ਦਿਨਾਂ ਤੋਂ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਸਨ ਪਰ ਅੱਜ ਤਾਂ ਉਸ ਵੇਲੇ ਹੱਦ ਹੋ ਗਈ, ਜਦੋਂ ਉਨ੍ਹਾਂ ਨੇ ਇਕ ਵਿਅਕਤੀ ਦੀ ਜਾਨ ਲੈ ਲਈ। ਮ੍ਰਿਤਕ ਦੇ ਭਰਾ ਜਸਪਾਲ ਮਸੀਹ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੇ ਭਰਾ ਪੱਪੂ ਮਸੀਹ ਦੀ 40-50 ਬੰਦਿਆਂ ਨੇ ਕਿ ਰ ਚਾਂ ਮਾਰ ਕੇ ਜਾਨ ਲੈ ਲਈ। ਇਹ ਵਿਅਕਤੀ ਇਕ ਦਿਨ ਪਹਿਲਾਂ ਉਨ੍ਹਾਂ ਦੇ ਪਰਿਵਾਰ ਦੀਆਂ ਮਹਿਲਾਵਾਂ ਨੂੰ ਵੀ ਮੰਦਾ ਬੋਲ ਕੇ ਗਏ ਸਨ।

ਪਰਿਵਾਰ ਵਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਪੁਲੀਸ ਅਧਿਕਾਰੀ ਨੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਅਜਨਾਲਾ ਦੇ ਪਿੰਡ ਮਹਿਲ ਬੁਖਾਰੀ ਵਿਚ ਇਹ ਝਗੜਾ ਹੋਇਆ ਹੈ। ਇਹ ਵਿਅਕਤੀ ਬੋਹਲੀਆਂ ਪਿੰਡ ਦੇ ਰਹਿਣ ਵਾਲੇ ਸਨ। ਪੱਪੂ ਮਸੀਹ ਜੋ ਕਬਾੜ ਦੀ ਦੁਕਾਨ ਕਰਦਾ ਸੀ, ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਜਾਨ ਲੈ ਲਈ। ਪੁਲੀਸ ਦਾ ਕਹਿਣਾ ਹੈ ਕਿ ਉਹ ਪਰਚਾ ਦਰਜ ਕਰਕੇ ਕਾਰਵਾਈ ਕਰ ਰਹੇ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *