ਰੂਹ ਕਮਬਾਊ ਤਰੀਕੇ ਨਾਲ ਕ-ਤ-ਲ ਕੀਤਾ ਮਾਪਿਆਂ ਦਾ ਇਕਲੌਤਾ ਪੁੱਤ, ਬੇਵਸ ਪਿਓ ਨੇ ਮੰਗਿਆ ਇਨਸਾਫ

ਕਈ ਵਾਰ ਲੋਕ ਮਾਮੂਲੀ ਖੁੰਦਕ ਕਾਰਨ ਇੱਕ ਦੂਜੇ ਨਾਲ ਅਜਿਹਾ ਉਲਝਦੇ ਹਨ ਕਿ ਮਾਮਲਾ ਸੁਲਝਦਾ ਹੀ ਨਹੀਂ ਅਤੇ ਨੌਬਤ ਕਿਸੇ ਦੀ ਜਾਨ ਜਾਣ ਤੱਕ ਪਹੁੰਚ ਜਾਂਦੀ ਹੈ। ਹੁਸ਼ਿਆਰਪੁਰ ਦੇ ਕਸਬਾ ਗੜ੍ਹਦੀਵਾਲਾ ਅਧੀਨ ਪੈਂਦੇ ਪਿੰਡ ਅਲਗੋਵਾਲ ਵਿੱਚ ਦੋ ਧਿਰਾਂ ਵਿਚਕਾਰ ਚੱਲ ਰਹੀ ਕਸ਼ਮਕਸ਼ ਤੋਂ ਵਿਗੜੇ ਹਾਲਾਤਾਂ ਕਾਰਨ ਗੁਰਦੀਪ ਸਿੰਘ ਨਾਮ ਦੇ ਨੌਜਵਾਨ ਦੀ ਜਾਨ ਲੈ ਲੈਣ ਦਾ ਮਾਮਲਾ ਮੀਡੀਆ ਦੀਆਂ ਸੁਰਖੀਆਂ ਵਿੱਚ ਹੈ। ਪੁਲੀਸ ਨੇ 302 ਦਾ ਮਾਮਲਾ ਦਰਜ ਕੀਤਾ ਹੈ।

ਮ੍ਰਿਤਕ ਨੌਜਵਾਨ ਦੇ ਪਰਿਵਾਰ ਦੇ ਬਜ਼ੁਰਗ ਵਿਅਕਤੀ ਨੇ ਦੱਸਿਆ ਹੈ ਕਿ ਇਕ ਸਾਲ ਪਹਿਲਾਂ ਵੀ ਦੋਸ਼ੀ ਧਿਰ ਨੇ ਗੁਰਦੀਪ ਸਿੰਘ ਤੇ ਵਾਰ ਕੀਤਾ ਸੀ। ਜਿਸ ਕਰਕੇ ਗੁਰਦੀਪ ਸਿੰਘ ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ ਸੀ ਅਤੇ ਦੂਜੀ ਧਿਰ ਤੇ ਪੁਲਿਸ ਨੇ 26 ਦਾ ਮਾਮਲਾ ਦਰਜ ਕੀਤਾ ਸੀ। ਦੋਸ਼ੀ ਧਿਰ ਰਾਜ਼ੀਨਾਮਾ ਕਰਨ ਲਈ ਉਨ੍ਹਾਂ ਤੇ ਦਬਾਅ ਪਾ ਰਹੀ ਸੀ। ਬਜ਼ੁਰਗ ਦਾ ਕਹਿਣਾ ਹੈ ਕਿ ਉਨ੍ਹਾਂ ਦੁਆਰਾ ਰਾਜ਼ੀਨਾਵਾਂ ਨਾ ਕੀਤੇ ਜਾਣ ਕਾਰਨ ਖੁੰਦਕ ਵਿੱਚ ਦੂਜੀ ਧਿਰ ਦੇ ਬਿੰਦੀ, ਜਸਕਰਨ, ਘੋੜਾ, ਸੇਠੀ ਅਤੇ ਪ੍ਰਤਾਪਾ ਆਦਿ 6 ਬੰਦਿਆਂ ਨੇ ਬੁਰੀ ਤਰ੍ਹਾਂ ਸੱਟਾਂ ਲਗਾ ਦਿੱਤੀਆਂ ।

ਉਨ੍ਹਾਂ ਨੇ ਗੁਰਦੀਪ ਸਿੰਘ ਨੂੰ ਹਸਪਤਾਲ ਭਰਤੀ ਕਰਵਾਇਆ ਸੀ। ਜਿੱਥੇ ਉਹ ਦਮ ਤੋੜ ਗਿਆ ਹੈ। ਉਨ੍ਹਾਂ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਪੰਚਾਇਤ ਮੈਂਬਰ ਨਿਰਮਲ ਸਿੰਘ ਨੇ ਦੱਸਿਆ ਹੈ ਕਿ ਇਸ ਪਰਿਵਾਰ ਨਾਲ ਵਧੀਕੀ ਹੋਈ ਹੈ। ਪਰਿਵਾਰ ਵਿੱਚ ਇਕੱਲਾ ਹੀ ਨੌਜਵਾਨ ਸੀ। ਇਨ੍ਹਾਂ ਦਾ ਘਰ ਖਾਲੀ ਹੋ ਗਿਆ ਹੈ। ਨੌਜਵਾਨ ਤੇ ਜਿਸ ਤਰ੍ਹਾਂ ਵਾਰ ਕੀਤੇ ਗਏ, ਉਸ ਦੀ ਹਾਲਤ ਦੇਖਣ ਯੋਗ ਨਹੀਂ ਸੀ। ਪੰਚਾਇਤ ਮੈਂਬਰ ਨਿਰਮਲ ਸਿੰਘ ਦਾ ਕਹਿਣਾ ਹੈ ਕਿ ਗੁਰਦੀਪ ਸਿੰਘ ਦੇ ਗਲ ਨਾਲ ਵੀ ਵਾਰ ਕੀਤੇ ਗਏ ਹਨ।

ਪੁਲੀਸ ਕਾਰਵਾਈ ਕਰ ਰਹੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ 31 ਅਗਸਤ ਨੂੰ ਪਿੰਡ ਅਲਗੋਵਾਲ ਦੇ ਰਹਿਣ ਵਾਲੇ ਗੁਰਦੀਪ ਸਿੰਘ ਨਾਮ ਦੇ ਨੌਜਵਾਨ ਦੇ 5 ਵਿਅਕਤੀਆਂ ਨੇ ਸੱਟਾਂ ਲਗਾਈਆਂ ਸਨ। ਜਿਸ ਕਰਕੇ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਗੁਰਦੀਪ ਸਿੰਘ ਹਸਪਤਾਲ ਵਿਚ ਦਮ ਤੋੜ ਗਿਆ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ 2 ਵਿਅਕਤੀਆਂ ਦੇ ਨਾਮ ਉੱਤੇ ਅਤੇ 3 ਨਾਮਲੂਮ ਵਿਅਕਤੀਆਂ ਤੇ 302 ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਕਾਰਵਾਈ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਡਾਕਟਰੀ ਰਿਪੋਰਟ ਮੁਤਾਬਕ ਗੰਨ ਦੀ ਵਰਤੋਂ ਨਹੀਂ ਹੋਈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *