ਕੋਰਟ ਚ ਹੰਗਾਮੇ ਦੀ ਵੀਡੀਓ ਵਾਲਾ ਮਾਮਲਾ, ਮੁੰਡੇ ਵਾਲਿਆਂ ਤੋਂ ਬਾਅਦ ਹੁਣ ਕੁੜੀ ਵਾਲੇ ਵੀ ਆ ਗਏ ਸਾਹਮਣੇ

ਪਿਛਲੇ ਦਿਨੀਂ ਜ਼ਿਲ੍ਹਾ ਰੂਪਨਗਰ ਦੀ ਅਦਾਲਤ ਦੇ ਬਾਹਰ ਵਾਰ ਇੱਕ ਮੁੰਡੇ ਅਤੇ ਕੁੜੀ ਦੇ ਪਿਆਰ ਵਿਆਹ ਦੀ ਛਿੜੀ ਕਹਾਣੀ ਨੂੰ ਬਰੇਕ ਹੀ ਨਹੀਂ ਲੱਗ ਰਹੀ, ਸਗੋਂ ਮਾਮਲੇ ਦੀਆਂ ਹੋਰ ਪਰਤਾਂ ਖੁੱਲੀ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਹੁਣੇ ਹੀ ਵਿਆਹ ਕਰਵਾਉਣ ਵਾਲੇ ਮੁੰਡੇ ਦੀ ਮਾਂ ਨੇ ਮੀਡੀਆ ਨੂੰ ਦੱਸਿਆ ਸੀ ਕਿ ਉਨ੍ਹਾਂ ਦੀ ਹੁਣੇ ਬਣੀ ਨੂੰਹ ਦੇ ਭਰਾ ਨੇ 8 ਮਹੀਨੇ ਪਹਿਲਾਂ ਉਸ ਦੀ ਭਤੀਜੀ ਨਾਲ ਵਿਆਹ ਕਰਵਾ ਲਿਆ ਸੀ।

ਇਹ ਵਿਆਹ ਵੀ ਕੁੜੀ ਦੇ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਹੋਇਆ ਸੀ। ਹੁਣ ਇਸ ਮਾਮਲੇ ਵਿੱਚ ਤਾਜ਼ਾ ਵਿਆਹ ਕਰਵਾਉਣ ਵਾਲੀ ਕੁੜੀ ਦੇ ਪੇਕੇ ਪਰਿਵਾਰ ਨੇ ਆਪਣਾ ਪੱਖ ਰੱਖਿਆ ਹੈ। ਮਿਲੀ ਜਾਣਕਾਰੀ ਮੁਤਾਬਕ ਲੜਕੀ ਦੇ ਪਰਿਵਾਰ ਨੂੰ ਪਤਾ ਸੀ ਕਿ ਉਨ੍ਹਾਂ ਦੀ ਧੀ ਦਾ ਗੁਆਂਢੀਆਂ ਦੇ ਮੁੰਡੇ ਨਾਲ ਪ੍ਰੇਮ ਚੱਕਰ ਹੈ। ਉਨ੍ਹਾਂ ਨੇ ਆਪਣੀ ਧੀ ਨੂੰ ਪੁੱਛਿਆ ਸੀ ਕਿ ਜੇਕਰ ਉਹ ਉਥੇ ਹੀ ਵਿਆਹ ਕਰਵਾਉਣਾ ਚਾਹੁੰਦੀ ਹੈ ਤਾਂ ਉਨ੍ਹਾਂ ਨੂੰ ਦੱਸ ਦੇਵੇ

ਪਰ ਲੜਕੀ ਨੇ ਆਪਣੇ ਪਰਿਵਾਰ ਨੂੰ ਸੱਚਾਈ ਨਹੀਂ ਦੱਸੀ ਅਤੇ ਕੋਰਟ ਮੈਰਿਜ ਕਰਵਾ ਲਈ। ਲੜਕੀ ਦੇ ਪਰਿਵਾਰ ਨੇ ਉਸ ਦੇ ਵਿਆਹ ਲਈ ਦਾਜ ਜੋੜ ਕੇ ਰੱਖਿਆ ਹੋਇਆ ਸੀ। ਇਸ ਪਰਿਵਾਰ ਦੀ ਨੂੰਹ ਦੀ ਭੂਆ ਨੇ ਦੋਸ਼ ਲਗਾਏ ਸਨ ਕਿ ਇਸ ਪਰਿਵਾਰ ਨੇ ਧੱਕੇ ਨਾਲ ਉਸ ਦੀ ਭਤੀਜੀ ਨਾਲ ਵਿਆਹ ਕਰਵਾ ਲਿਆ ਹੈ ਪਰ ਇਸ ਪਰਿਵਾਰ ਦੀ ਨੂੰਹ ਨੇ ਇਸ ਤੋਂ ਇਨਕਾਰ ਕੀਤਾ ਹੈ। ਉਸ ਨੇ ਆਪਣੇ ਹੀ ਪਰਿਵਾਰ ਤੇ ਉਸ ਦੀ ਖਿੱਚਧੂਹ ਕਰਨ ਦੇ ਦੋਸ਼ ਲਗਾਏ ਹਨ।

ਜਿਸ ਕਰਕੇ ਉਸ ਨੇ ਕੋਈ ਗਲਤ ਦਵਾਈ ਵੀ ਖਾ ਲਈ ਸੀ ਅਤੇ ਉਸ ਨੂੰ ਮੋਰਿੰਡਾ ਦੇ ਕਿਸੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਪਰਿਵਾਰ ਨੇ ਉਸ ਨੂੰ ਬੇਦਖ਼ਲ ਕਰ ਦਿੱਤਾ ਸੀ। ਇਸ ਪਰਿਵਾਰ ਦੀ ਨੂੰਹ ਜਦੋਂ ਵਿਆਹ ਤੋਂ ਪਹਿਲਾਂ ਇਸ ਪਿੰਡ ਵਿਚ ਆਪਣੀ ਭੂਆ ਕੋਲ ਆਈ ਹੋਈ ਸੀ ਤਾਂ ਉਸ ਨੂੰ ਪਤਾ ਲੱਗਾ ਸੀ ਕਿ ਉਸ ਦੀ ਭੂਆ ਦੇ ਪੁੱਤਰ ਅਤੇ ਉਸ ਦੀ ਹੁਣ ਬਣੀ ਨਣਦ ਦੇ ਆਪਸ ਵਿੱਚ ਪ੍ਰੇਮ ਸੰਬੰਧ ਸਨ।

ਜਿਸ ਦੇ ਚੱਲਦੇ ਉਨ੍ਹਾਂ ਨੇ ਹੁਣ 2 ਸਾਲ ਬਾਅਦ ਵਿਆਹ ਕਰਵਾ ਲਿਆ ਹੈ। ਇਸ ਪਰਿਵਾਰ ਦੀ ਨੂੰਹ ਨੇ ਆਪਣੇ ਸਹੁਰੇ ਪਰਿਵਾਰ ਨੂੰ ਸਹੀ ਠਹਿਰਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਉਹ ਨਿਰਸੰਕੋਚ ਕਹਿੰਦੀ ਹੈ ਕਿ ਉਸ ਨੇ ਹੀ ਆਪਣੇ ਪਤੀ ਨੂੰ ਵਿਆਹ ਕਰਵਾਉਣ ਲਈ ਜ਼ੋਰ ਪਾਇਆ ਸੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *