ਕੱਲ੍ਹ ਮੋਗਾ ਚ ਕਿਸਾਨਾਂ ਦੇ ਮਾਰੇ ਸੀ ਪੁਲੀਸ ਨੇ ਡੰਡੇ, ਅੱਜ ਕਿਸਾਨਾਂ ਨੇ ਫੜ ਲਿਆ ਵੱਡਾ ਪੁਲੀਸ ਅਫ਼ਸਰ

ਜੇਕਰ ਨੌਕਰਸ਼ਾਹੀ ਰਿਸ਼ਵਤਖੋਰ ਹੋ ਜਾਵੇ ਤਾਂ ਜਨਤਾ ਦਾ ਤਾਂ ਰੱਬ ਹੀ ਰਾਖਾ ਹੈ। ਫਿਰ ਤਾਂ ਕਿਸੇ ਗ਼ਰੀਬ ਇਨਸਾਨ ਦਾ ਕੰਮ ਹੀ ਨਹੀਂ ਹੋਵੇਗਾ। ਸਰਕਾਰੀ ਦਫ਼ਤਰਾਂ ਵਿੱਚ ਇਨਸਾਫ ਮੁੱਲ ਵਿਕਣ ਲੱਗੇਗਾ ਅਤੇ ਪੈਸੇ ਵਾਲੇ ਇਨਸਾਫ਼ ਖ਼ਰੀਦ ਲੈਣਗੇ। ਅੰਗਰੇਜ਼ਾਂ ਤੋਂ ਆਜ਼ਾਦੀ ਲੈਣ ਲਈ ਸਾਡੇ ਆਜ਼ਾਦੀ ਘੁਲਾਟੀਆਂ ਨੇ ਕਿੰਨੀਆਂ ਹੀ ਕੁਰਬਾਨੀਆਂ ਕੀਤੀਆਂ। ਉਨ੍ਹਾਂ ਨੇ ਇਸ ਤਰ੍ਹਾਂ ਦੀ ਅਜਾਦੀ ਦਾ ਦਾ ਸੁਪਨਾ ਨਹੀਂ ਸੀ ਸੋਚਿਆ, ਜਿੱਥੇ ਰਿਸ਼ਵਤ ਦਾ ਬੋਲਬਾਲਾ ਹੋਵੇ।

ਕੀ ਇਹ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜਾਂ ਗ਼ਦਰੀ ਬਾਬਿਆਂ ਦੇ ਸੁਪਨਿਆਂ ਦਾ ਭਾਰਤ ਹੈ? ਸਮਾਜ ਸੇਵੀ ਬਲਵਿੰਦਰ ਸਿੰਘ ਭੋਲੀਆ ਦੁਆਰਾ ਇੱਕ ਸਟਿੰਗ ਅਪ੍ਰੇਸ਼ਨ ਕਰਕੇ ਬਾਘਾ ਪੁਰਾਣਾ ਥਾਣੇ ਦੇ ਸਬ ਇੰਸਪੈਕਟਰ ਗਗਨਦੀਪ ਸਿੰਘ ਨੂੰ 20 ਹਜ਼ਾਰ ਰੁਪਏ ਦੀ ਰਕਮ ਸਮੇਤ ਕਾਬੂ ਕੀਤਾ ਹੈ। ਬਲਵਿੰਦਰ ਸਿੰਘ ਦੇ ਦੱਸਣ ਮੁਤਾਬਕ ਸਬ ਇੰਸਪੈਕਟਰ ਨੇ ਇਹ ਰਕਮ ਅਮਲ ਦੇ ਇੱਕ ਮਾਮਲੇ ਦੇ ਸੰਬੰਧ ਵਿਚ ਰਿਸ਼ਵਤ ਵਜੋਂ ਲਈ ਹੈ। ਹਾਲਾਂਕਿ ਉਸ ਵਿਅਕਤੀ ਦੀ ਗੱਡੀ ਵੀ ਥਾਣੇ ਖਡ਼੍ਹੀ ਹੈ।

ਬਲਵਿੰਦਰ ਸਿੰਘ ਦੇ ਦੱਸਣ ਮੁਤਾਬਕ ਜਿਸ ਵਿਅਕਤੀ ਤੋਂ ਇਹ ਰਿਸ਼ਵਤ ਲਈ ਗਈ, ਉਸ ਦਾ ਕਹਿਣਾ ਹੈ ਕਿ ਪੁਲੀਸ ਅਧਿਕਾਰੀ ਉਸ ਤੋਂ ਹੋਰ ਵੀ ਪੈਸੇ ਲੈ ਚੁੱਕਾ ਹੈ। ਉਨ੍ਹਾਂ ਨੇ ਵਿਧਾਇਕਾਂ ਜਾਂ ਸੰਸਦ ਮੈਂਬਰਾਂ ਦੁਆਰਾ ਕਈ ਕਈ ਪੈਨਸ਼ਨਾਂ ਲੈਣ ਦਾ ਜਾਂ ਸਰਕਾਰੀ ਖ਼ਰਚੇ ਤੇ ਡਾਕਟਰੀ ਸਹਾਇਤਾ ਲੈਣ ਦਾ ਮਾਮਲਾ ਵੀ ਉਠਾਇਆ। ਉਨ੍ਹਾਂ ਦਾ ਤਰਕ ਹੈ ਕਿ ਜਦੋਂ ਸਰਕਾਰੀ ਮੁਲਾਜ਼ਮਾਂ ਨੂੰ ਪੈਨਸ਼ਨ ਬੰਦ ਕਰ ਦਿੱਤੀ ਗਈ ਹੈ ਤਾਂ ਨੇਤਾਵਾਂ ਨੂੰ ਪੈਨਸ਼ਨ ਕਿਉਂ? ਉਨ੍ਹਾਂ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ ਕਈ ਵਿਭਾਗਾਂ ਦੇ ਅਧਿਕਾਰੀਆਂ ਦੁਆਰਾ ਰਿਸ਼ਵਤ ਲਏ ਜਾਣ ਦੇ ਸਬੂਤ ਮੌਜੂਦ ਹਨ।

ਉਨ੍ਹਾਂ ਨੇ ਜਨਤਾ ਨੂੰ ਇਸ ਮਾੜੇ ਪ੍ਰਬੰਧ ਪ੍ਰਤੀ ਆਵਾਜ਼ ਉਠਾਉਣ ਲਈ ਲਾਮਬੰਦ ਹੋਣ ਦਾ ਸੱਦਾ ਦਿੱਤਾ ਹੈ। ਉਹ ਚਾਹੁੰਦੇ ਹਨ ਕਿ ਮੁਲਕ ਵਿੱਚ ਇਸ ਤਰ੍ਹਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ, ਜਿਸ ਤਰ੍ਹਾਂ ਦਾ ਸਾਡੇ ਆਜ਼ਾਦੀ ਘੁਲਾਟੀਆਂ ਨੇ ਸੋਚਿਆ ਸੀ। ਉਨ੍ਹਾਂ ਨੇ ਨੈਲਸਨ ਮੰਡੇਲਾ ਦੀ ਵੀ ਉਦਾਹਰਣ ਦਿੱਤੀ, ਜਿਸ ਨੇ ਆਪਣੀ ਜ਼ਿੰਦਗੀ ਦਾ ਲੰਬਾ ਸਮਾਂ ਜਨਤਾ ਦੀ ਸੇਵਾ ਵਿੱਚ ਲਗਾ ਦਿੱਤਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *