ਰੱਬ ਨੇ ਖੋਹਿਆ ਪੁੱਤ ਤਾਂ ਪਿਓ ਹੋ ਗਿਆ ਪਾਗਲ, ਦਫ਼ਨਾਏ ਪੁੱਤ ਦੀ ਲਾਸ਼ ਨੂੰ ਕੱਢ ਲਿਆਇਆ ਘਰ

ਚੱਲਦੇ ਰਹਿਣ ਦਾ ਨਾਮ ਹੀ ਜ਼ਿੰਦਗੀ ਹੈ ਅਤੇ ਸੁੱਖ ਦੁੱਖ ਜ਼ਿੰਦਗੀ ਦਾ ਹਿੱਸਾ ਹਨ। ਸੁੱਖ ਦੁੱਖ ਆਉਂਦੇ ਜਾਂਦੇ ਹੀ ਰਹਿੰਦੇ ਹਨ ਪਰ ਕਈ ਵਾਰ ਇਨਸਾਨ ਨਾਲ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜੋ ਇਨਸਾਨ ਨੂੰ ਬਿਲਕੁਲ ਹੀ ਤੋੜ ਕੇ ਰੱਖ ਦਿੰਦੇ ਹਨ। ਅਜਿਹਾ ਹੀ ਇਕ ਮਾਮਲਾ  ਤਰਨਤਾਰਨ ਦੇ ਇਕ ਪਿੰਡ ਚੋਹਲਾ ਸਾਹਿਬ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ ਇਕ ਪਿਤਾ ਆਪਣੇ ਪੁੱਤਰ ਦੀ ਮੌਤ ਤੋਂ ਬਾਅਦ ਇਸ ਕਦਰ ਟੁੱਟ ਗਿਆ ਹੈ ਕਿ ਉਸ ਦੀ ਦਿਮਾਗੀ ਹਾਲਤ ਵੀ ਠੀਕ ਨਹੀਂ ਹੈ।

ਜਿਸ ਨੂੰ ਦੁਨੀਆਂ ਦਾਰੀ ਦੀ ਕੋਈ ਸਮਝ ਨਹੀਂ ਰਹੀ। ਪੀੜਤ ਜਸਵਿੰਦਰ ਸਿੰਘ ਦੀ ਪਤਨੀ ਮਨਜੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 15 ਸਾਲ ਪਹਿਲਾਂ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਪਤੀ ਦੀ ਦਿਮਾਗੀ ਹਾਲਤ ਠੀਕ ਨਹੀਂ ਰਹਿੰਦੀ। ਉਨ੍ਹਾਂ ਦੀ ਲੱਤ ਬਾਂਹ ਟੁੱਟੀ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਘਰ ਚਲਾਉਣ ਲਈ ਕੰਮ ਕਰਨਾ ਪੈਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਦੋ ਬੇਟੀਆਂ ਵੀ ਹਨ।

ਜਿਨ੍ਹਾਂ ਵੱਲੋਂ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਜਾਂਦੀ। ਇਸ ਕਰਕੇ ਉਨ੍ਹਾਂ ਵੱਲੋਂ ਮੱਦਦ ਲਈ ਗੁਹਾਰ ਲਗਾਈ ਜਾ ਰਹੀ ਹੈ। ਸੁਰਿੰਦਰ ਸਿੰਘ ਨਾਮਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਸਵਿੰਦਰ ਸਿੰਘ ਬਿੱਲੂ ਇਕ ਮਿਸਤਰੀ ਜੋ ਕੇ ਲੱਕੜ ਦਾ ਕੰਮ ਕਰਦਾ ਸੀ। ਅੱਜ ਤੋਂ ਲਗਭਗ 15-20 ਸਾਲ ਪਹਿਲਾਂ ਉਨ੍ਹਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਸੀ। ਜਿਸ ਦੇ ਜਨਮ ਤੋਂ ਬਾਅਦ ਹੀ ਮੌਤ ਹੋ ਗਈ ਸੀ ਅਤੇ ਉਸ ਨੂੰ ਦਫਨਾ ਦਿੱਤਾ ਗਿਆ ਸੀ।

ਪੁੱਤਰ ਦੀ ਮੌਤ ਕਾਰਨ ਜਸਵਿੰਦਰ ਸਿੰਘ ਨੂੰ ਬਹੁਤ ਹੀ ਗਹਿਰਾ ਸਦਮਾ ਲੱਗਿਆ, ਜਿਸ ਕਾਰਨ ਉਹ ਆਪਣੇ ਦੱਬੇ ਹੋਏ ਮ੍ਰਿਤਕ ਪੁੱਤਰ ਨੂੰ ਉਥੋਂ ਪੁੱਟ ਕੇ ਲੈ ਆਇਆ ਸੀ। ਉਸ ਤੋਂ ਬਾਅਦ ਕੀ ਉਹ ਡਿਪਰੈਸ਼ਨ ਵਿੱਚ ਰਹਿਣ ਲੱਗਾ ਅਤੇ ਉਸ ਦਾ ਦਿਮਾਗੀ ਸੰਤੁਲਨ ਵਿਗੜ ਗਿਆ। ਉਹ ਇੱਕ ਕਮਰੇ ਵਿੱਚ ਹੀ ਬੰਦ ਰਹਿਣ ਲੱਗਾ। ਸੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਗਰੀਬ ਪਰਿਵਾਰ ਦੀ ਕਿਸੇ ਵੀ ਸਮਾਜਿਕ ਸੰਸਥਾ, ਐਨਜੀਓ ਸਰਕਾਰ ਵੱਲੋਂ ਕੋਈ ਵੀ ਮਦਦ ਨਹੀਂ ਕੀਤੀ ਗਈ

ਪਰ ਅੱਜ ਤੋਂ 5-7 ਸਾਲ ਪਹਿਲਾਂ ਇਕ ਵਿਅਕਤੀ ਇਥੇ ਆਇਆ ਸੀ। ਜਿਨ੍ਹਾਂ ਵੱਲੋਂ ਪੀੜਤ ਜਸਵਿੰਦਰ ਸਿੰਘ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਪਾ ਦਿੱਤੀ ਗਈ ਸੀ। ਉਨ੍ਹਾਂ ਵੱਲੋਂ ਹੀ ਇਸ ਪਰਿਵਾਰ ਲਈ ਰਾਸ਼ਨ ਪਾਣੀ ਦੀ ਮਦਦ ਵੀ ਕੀਤੀ ਗਈ ਸੀ। ਇਸ ਪੀੜਤ ਪਰਿਵਾਰ ਦੇ ਘਰ ਵਿਚ ਬਾਥਰੂਮ ਨਾ ਹੋਣ ਕਾਰਨ ਇਕ ਸਮਾਜਿਕ ਸੰਸਥਾ ਵੱਲੋਂ ਬਾਥਰੂਮ ਬਣਵਾਇਆ ਗਿਆ ਪਰ ਹੋਰ ਕਿਸੇ ਵੱਲੋਂ ਇਸ ਪਰਿਵਾਰ ਦੀ ਕੋਈ ਮਦਦ ਨਹੀਂ ਕੀਤੀ ਗਈ।

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਇਹ ਵੀਡੀਓ ਬਨਾਉਣ ਦਾ ਇੱਕ ਹੀ ਮਕਸਦ ਹੈ ਕਿ ਸਮਾਜਿਕ ਸੰਸਥਾ, ਐਨਜੀਓ ਜਾਂ ਸਰਕਾਰ ਤੱਕ ਉਨ੍ਹਾਂ ਦੀ ਆਵਾਜ਼ ਪਹੁੰਚੇ ਤਾਂ ਜੋ ਪੀੜਤ ਜਸਵਿੰਦਰ ਸਿੰਘ ਦੇ ਦਿਮਾਗ ਦਾ ਇਲਾਜ ਹੋ ਸਕੇ। ਉਹ ਕੰਮ ਕਾਰ ਕਰ ਕੇ ਆਪਣਾ ਘਰ ਚਲਾ ਸਕੇ। ਦੇਖਣ ਵਾਲੀ ਗੱਲ ਇਹ ਹੈ ਕਿ ਇਸ ਗਰੀਬ ਪਰਿਵਾਰ ਦੀ ਮਦਦ ਲਈ ਕੌਣ ਅੱਗੇ ਆਵੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *