ਸਰਪੰਚ ਦੀ ਦੌਲਤ ਦੇਖ ਵੱਡੇ ਵੱਡੇ ਰਹਿ ਗਏ ਚੁੱਪ, ਬਾਕੀ ਛੱਡੋ-ਆਹ ਕੋਠੀ ਦੀਆਂ ਤਸਵੀਰਾਂ ਦੇਖ ਉੱਡ ਜਾਣਗੇ ਹੋਸ਼

ਮੁਲਕ ਦੇ ਹਾਲਾਤ ਇਹ ਬਣ ਗਏ ਹਨ ਕਿ ਅਮੀਰ ਹੋਰ ਅਮੀਰ ਹੋਈ ਜਾ ਰਿਹਾ ਹੈ ਅਤੇ ਗਰੀਬ ਹੋਰ ਗਰੀਬ ਹੋਈ ਜਾ ਰਿਹਾ ਹੈ। ਕੋਈ ਸੋਚਦਾ ਹੈ ਕਾਰੋਬਾਰੀਆਂ ਕੋਲ ਬਹੁਤ ਪੈਸਾ ਹੈ। ਕਿਸੇ ਦਾ ਵਿਚਾਰ ਹੈ ਕਿ ਰਾਜਨੀਤਿਕ ਲੋਕਾਂ ਕੋਲ ਪੈਸਾ ਹੈ। ਕੋਈ ਸੋਚਦਾ ਹੈ, ਉੱਚੇ ਅਹੁਦਿਆਂ ਤੇ ਸਰਕਾਰੀ ਨੌਕਰੀ ਕਰ ਰਹੇ ਲੋਕ ਹੀ ਅਮੀਰ ਹਨ ਪਰ ਜਿਸ ਘਟਨਾ ਦੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ, ਉਹ ਹਰ ਦੇਖਣ ਸੁਣਨ ਵਾਲੇ ਨੂੰ ਚੱਕਰ ਵਿੱਚ ਪਾਉਂਦੀ ਹੈ।

ਹਰ ਕਿਸੇ ਦੇ ਮਨ ਵਿੱਚ ਸਵਾਲ ਪੈਦਾ ਹੁੰਦਾ ਹੈ ਕੀ ਕਿਸੇ ਪਿੰਡ ਦੇ ਸਰਪੰਚ ਕੋਲ ਇੰਨੀ ਜਾਇਦਾਦ ਵੀ ਹੋ ਸਕਦੀ ਹੈ? ਇਹ ਮਾਮਲਾ ਹੈ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਰੀਵਾ ਦੀ ਤਹਿਸੀਲ ਹੁਜੂਰ ਦੇ ਪਿੰਡ ਬੈਜਨਾਥ ਦਾ। ਇਸ ਪਿੰਡ ਦੀ ਮਹਿਲਾ ਸਰਪੰਚ ਸੁਧਾ ਸਿੰਘ ਹੈ, ਜਦਕਿ ਉਸ ਦਾ ਪਤੀ ਠੇਕੇਦਾਰੀ ਕਰਦਾ ਹੈ। ਪਰਿਵਾਰ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗਣ ਕਾਰਨ ਜਾਂਚ ਅਧਿਕਾਰੀਆਂ ਨੇ ਜਦੋਂ ਅਦਾਲਤ ਤੋਂ ਸਰਚ ਵਾਰੰਟ ਹਾਸਲ ਕਰਕੇ ਜਾਂਚ ਕੀਤੀ ਤਾਂ ਸਭ ਦੀਆਂ ਅੱਖਾਂ ਖੁੱਲ੍ਹੀਆਂ ਹੀ ਰਹਿ ਗਈਆਂ।

ਪਰਿਵਾਰ ਕੋਲ ਕਰੋੜਾਂ ਦੀ ਜਾਇਦਾਦ ਹੈ। ਪਿੰਡ ਵਿੱਚ ਇੱਕ ਅਜਿਹਾ ਆਲੀਸ਼ਾਨ ਬੰਗਲਾ ਹੈ। ਜੋ ਇੱਕ ਏਕੜ ਦੇ ਏਰੀਏ ਵਿਚ ਫੈਲਿਆ ਹੋਇਆ ਹੈ। ਇਸ ਬੰਗਲੇ ਵਿੱਚ ਸਵਿਮਿੰਗ ਪੂਲ ਤੱਕ ਦੀ ਸੁਵਿਧਾ ਹੈ। ਬਗਲੇ ਅੰਦਰ ਦਰਜਨਾਂ ਲਗਜ਼ਰੀ ਕਾਰਾਂ ਖੜ੍ਹੀਆਂ ਹਨ। ਮਹਿਲਾ ਸਰਪੰਚ ਦੇ ਘਰ ਪਏ ਛਾਪੇ ਦੌਰਾਨ ਵੱਡੀ ਮਾਤਰਾ ਵਿਚ ਸੋਨੇ ਚਾਂਦੀ ਦੇ ਗਹਿਣੇ, ਜੀਵਨ ਬੀਮਾ ਪਾਲਿਸੀਆਂ, ਜੇ ਸੀ ਬੀ ਮਸ਼ੀਨਾਂ, ਕਰੱਸ਼ਰ ਅਤੇ ਜ਼ਮੀਨ ਦੀਆਂ ਕਿੰਨੀਆਂ ਹੀ ਰਜਿਸਟਰੀਆਂ ਦਾ ਭੇਤ ਖੁੱਲ੍ਹਿਆ।

ਜਾਂਚ ਅਧਿਕਾਰੀਆਂ ਦੁਆਰਾ ਹੁਣ ਤੱਕ ਕੀਤੀ ਗਈ ਜਾਂਚ ਤੋਂ 19 ਕਰੋੜ ਰੁਪਏ ਦੀ ਜਾਇਦਾਦ ਦੀ ਪੁਸ਼ਟੀ ਹੋ ਚੁੱਕੀ ਹੈ। ਜਿਸ ਨੂੰ ਸੁਣ ਕੇ ਹਰ ਕੋਈ ਦੰਦਾਂ ਹੇਠ ਉਂਗਲਾਂ ਦਿੰਦਾ ਹੈ। ਕੀ ਕਿਸੇ ਸਰਪੰਚ ਕੋਲ ਇੰਨੀ ਜਾਇਦਾਦ ਹੋ ਸਕਦੀ ਹੈ? ਅਜੇ ਮਾਮਲੇ ਦੀ ਜਾਂਚ ਪੂਰੀ ਨਹੀਂ ਹੋਈ। ਹੋ ਸਕਦਾ ਹੈ ਆਉਣ ਵਾਲੇ ਸਮੇਂ ਦੌਰਾਨ ਹੋਰ ਵੀ ਖੁਲਾਸੇ ਹੋ ਸਕਣ। ਪਰਿਵਾਰ ਵੱਲੋਂ ਜਾਇਦਾਦ ਬਣਾਉਣ ਦੇ ਕੀ ਸਬੂਤ ਦਿੱਤੇ ਜਾਂਦੇ ਹਨ ਜਾਂ ਵਿਭਾਗ ਵੱਲੋਂ ਪਰਿਵਾਰ ਤੇ ਕੀ ਕਾਰਵਾਈ ਕੀਤੀ ਜਾਂਦੀ ਹੈ? ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਇਸ ਮਾਮਲੇ ਦੀ ਇਲਾਕੇ ਵਿੱਚ ਚਰਚਾ ਜ਼ਰੂਰ ਹੋ ਰਹੀ ਹੈ।

Leave a Reply

Your email address will not be published. Required fields are marked *