ਅਮਰੀਕਾ ਚ ਪੰਜਾਬੀ ਮੁੰਡੇ ਨਾਲ ਵੱਡੀ ਜੱਗੋ ਤੇਰਵੀ, ਪਰਿਵਾਰ ਦਾ ਰੋ ਰੋ ਬੁਰਾ ਹਾਲ

ਵਿਦੇਸ਼ਾਂ ਤੋਂ ਪੰਜਾਬੀ ਨੌਜਵਾਨਾਂ ਨਾਲ ਵਾਪਰਨ ਵਾਲੀਆਂ ਆ ਰਹੀਆਂ ਮੰਦਭਾਗੀਆਂ ਘਟਨਾਵਾਂ ਨੂੰ ਸੁਣ ਸੁਣ ਕੇ ਹਰ ਕਿਸੇ ਦਾ ਮਨ ਬੇਚੈਨ ਹੋ ਉੱਠਦਾ ਹੈ। ਜੇਕਰ ਮੁਲਕ ਵਿੱਚ ਰੁਜ਼ਗਾਰ ਦੇ ਸਾਧਨ ਹੋਣ ਤਾਂ ਕੋਈ ਵਿਦੇਸ਼ ਵਿੱਚ ਕਿਉਂ ਧੱਕੇ ਖਾਵੇ? ਆਪਣੀਆਂ ਜਾਇਦਾਦਾਂ ਵੇਚ ਕੇ ਜਾਂ ਗਹਿਣੇ ਧਰ ਕੇ ਇਹ ਨੌਜਵਾਨ ਵਿਦੇਸ਼ ਜਾਂਦੇ ਹਨ। ਮਾਤਾ ਪਿਤਾ ਸੋਚਦੇ ਹਨ ਕਿ ਘਰ ਦੀ ਗ਼ਰੀਬੀ ਦੂਰ ਹੋ ਜਾਵੇਗੀ ਪਰ ਉਸ ਸਮੇਂ ਮਾਪਿਆਂ ਦੇ ਦਿਲ ਤੇ ਵੱਡੀ ਸੱਟ ਲੱਗਦੀ ਹੈ, ਜਦੋਂ ਗ਼ਰੀਬੀ ਦੂਰ ਕਰਨ ਗਏ ਵਿਦੇਸ਼ ਤੋਂ ਜਿਊਂਦੇ ਨਹੀਂ ਪਰਤਦੇ।

ਮਾਮਲਾ ਜ਼ਿਲ੍ਹਾ ਪਟਿਆਲਾ ਦੇ ਮਾਣਕਪੁਰ ਖੇੜਾ ਨਾਲ ਸਬੰਧਤ ਹੈ। ਜਿੱਥੋਂ ਦਾ ਇਕ ਨੌਜਵਾਨ ਰਣਜੀਤ ਸਿੰਘ 26 ਸਾਲ ਦੀ ਉਮਰ ਵਿੱਚ ਹੀ ਆਪਣੇ ਮਾਤਾ ਪਿਤਾ ਨੂੰ ਸਦੀਵੀ ਵਿਛੋੜਾ ਦੇ ਗਿਆ। ਅਜੇ ਇੱਕ ਸਾਲ ਪਹਿਲਾਂ ਹੀ ਉਹ ਅਮਰੀਕਾ ਗਿਆ ਸੀ ਅਤੇ ਇੰਡਿਆਨਾ ਸੂਬੇ ਦੇ ਮਨਸੀ ਸ਼ਹਿਰ ਵਿੱਚ ਇਕ ਗੈਸ ਸਟੇਸ਼ਨ ਤੇ ਕੰਮ ਕਰਦਾ ਸੀ। ਜਦੋਂ ਉਹ ਛੁੱਟੀ ਕਰ ਕੇ ਪੈਦਲ ਹੀ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਕਿਸੇ ਸਿਰਫਿਰੇ ਨੇ ਉਸ ਤੇ ਗ ਨ ਦਾ ਨਿਸ਼ਾਨਾ ਲਗਾ ਦਿੱਤਾ।

ਜਿਸ ਦੀ ਵਜ੍ਹਾ ਨਾਲ ਰਣਜੀਤ ਸਿੰਘ ਸਦਾ ਦੀ ਨੀਂਦ ਸੌਂ ਗਿਆ। ਇਹ ਘਟਨਾ ਸਾਊਥ ਮੈਡੀਸਨ ਸਟਰੀਟ ਤੇ ਵਾਪਰੀ ਦੱਸੀ ਜਾਂਦੀ ਹੈ। ਮਾਤਾ ਪਿਤਾ ਨੇ ਬੜੇ ਚਾਵਾਂ ਨਾਲ ਉਸ ਨੂੰ ਵਿਦੇਸ਼ ਤੋਰਿਆ ਸੀ ਪਰ ਅਮਰੀਕਾ ਤੋਂ ਪੁੱਤਰ ਸਬੰਧੀ ਆਈ ਬੁਰੀ ਖਬਰ ਨੇ ਉਨ੍ਹਾਂ ਦੀ ਜ਼ਿੰਦਗੀ ਹਨੇਰੀ ਕਰ ਦਿੱਤੀ। ਅਜੇ ਪਿਛਲੇ ਦਿਨੀਂ ਜ਼ਿਲ੍ਹਾ ਰੂਪਨਗਰ ਦੇ ਕਸਬਾ ਮੋਰਿੰਡਾ ਨੇੜੇ ਪੈਂਦੇ ਪਿੰਡ ਕਲਹੇੜੀ ਦੇ ਨੌਜਵਾਨ ਧਰਮਪ੍ਰੀਤ ਸਿੰਘ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਨਾਲ ਜਾਨ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ।

ਇਸ ਤਰ੍ਹਾਂ ਹੀ ਜ਼ਿਲ੍ਹਾ ਪਟਿਆਲਾ ਦੇ ਸਰਬਜੀਤ ਸਿੰਘ ਨੂੰ ਵੀ ਇਟਲੀ ਵਿੱਚ ਦਿਲ ਦਾ ਦੌਰਾ ਪਿਆ ਸੀ। ਉਸ ਦੀ ਵੀ ਜਾਨ ਨਹੀਂ ਬਚਾਈ ਜਾ ਸਕੀ। ਸਰਬਜੀਤ ਸਿੰਘ ਆਪਣੇ ਪਿੱਛੇ ਬਜ਼ੁਰਗ ਮਾਤਾ, ਪਿਤਾ, ਪਤਨੀ ਅਤੇ ਇੱਕ ਬੱਚਾ ਛੱਡ ਗਿਆ ਹੈ। ਅਜਿਹੀਆਂ ਖਬਰਾਂ ਮਿਲਣ ਤੋਂ ਬਾਅਦ ਹਰ ਇੱਕ ਪੰਜਾਬੀ ਦੇ ਮਨ ਨੂੰ ਵੱਡਾ ਝਟਕਾ ਲੱਗਦਾ ਹੈ।

Leave a Reply

Your email address will not be published. Required fields are marked *