ਗ੍ਰੰਥੀ ਸਿੰਘ ਨੇ ਦੁਖੀ ਹੋਕੇ ਚੁੱਕ ਲਿਆ ਵੱਡਾ ਗਲਤ ਕਦਮ, ਪੱਤਰ ਪੜ੍ਹਕੇ ਪਰਿਵਾਰ ਦੇ ਪੈਰਾਂ ਹੇਠੋਂ ਨਿਕਲੀ ਜਮੀਨ

ਅੱਜ ਕੱਲ੍ਹ ਹਰ ਆਦਮੀ ਕਿਸੇ ਨਾ ਕਿਸੇ ਉਲਝਣ ਵਿੱਚੋਂ ਗੁਜ਼ਰ ਰਿਹਾ ਹੈ। ਇਕ ਪਾਸੇ ਪਰਿਵਾਰਕ ਜ਼ਿੰਮੇਵਾਰੀਆਂ ਹਨ ਅਤੇ ਦੂਜੇ ਪਾਸੇ ਮਹਿੰਗਾਈ ਨੇ ਕਚੂਮਰ ਕੱਢਿਆ ਹੋਇਆ ਹੈ। ਕਈ ਵਾਰ ਕੋਈ ਸੋਚ ਮਨ ਉਤੇ ਅਜਿਹੀ ਭਾਰੂ ਹੁੰਦੀ ਹੈ ਕਿ ਆਦਮੀ ਨਾਂਹ ਪੱਖੀ ਸੋਚ ਰੱਖਦਾ ਹੋਇਆ ਜ਼ਿੰਦਗੀ ਤੋਂ ਹੀ ਕਿਨਾਰਾ ਕਰ ਬੈਠਦਾ ਹੈ। ਇਹ ਉਹ ਅਵਸਥਾ ਹੁੰਦੀ ਹੈ, ਜਿੱਥੇ ਮਨੁੱਖ ਖ਼ੁਦ ਨੂੰ ਮੰਝਧਾਰ ਵਿੱਚ ਫਸਿਆ ਹੋਇਆ ਮਹਿਸੂਸ ਕਰਦਾ ਹੈ ਅਤੇ ਕਿਧਰੇ ਕਿਨਾਰਾ ਨਜ਼ਰ ਨਹੀਂ ਆਉਂਦਾ।

ਹਾਲਾਂਕਿ ਜ਼ਿੰਦਗੀ ਤੋਂ ਕਿਨਾਰਾ ਕਰਨਾ ਕਿਸੇ ਮਸਲੇ ਦਾ ਹੱਲ ਨਹੀਂ ਹੈ। ਬਾਬਾ ਬਕਾਲਾ ਸਾਹਿਬ ਦੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿੱਚ ਅਖੰਡ ਪਾਠੀ ਸਿੰਘ ਵਜੋਂ ਸੇਵਾ ਨਿਭਾ ਰਹੇ ਬਜ਼ੁਰਗ ਚੈਂਚਲ ਸਿੰਘ ਪੁੱਤਰ ਸੁਰਜਨ ਸਿੰਘ ਵੱਲੋਂ ਲਟਕ ਕੇ ਆਪਣੀ ਜਾਨ ਦੇਣ ਦੀ ਘਟਨਾ ਨੇ ਹਰ ਕਿਸੇ ਦਾ ਧਿਆਨ ਖਿੱਚਿਆ ਹੈ। ਪਾਠੀ ਸਿੰਘ ਨੇ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਇਕ ਪੱਤਰ ਵੀ ਲਿਖਿਆ ਹੈ। ਪੱਤਰ ਵਿੱਚ ਉਸ ਨੇ ਗੁਰੂ ਘਰ ਦੇ ਮੈਨੇਜਰ ਸਤਿੰਦਰ ਸਿੰਘ ਅਤੇ ਇਕ ਵਕੀਲ ਦਲਵੀਰ ਸਿੰਘ ਬੇਦੀ ਉੱਤੇ ਦੋਸ਼ ਲਗਾਏ ਹਨ।

ਇਸ ਤੋਂ ਬਿਨਾ ਮ੍ਰਿਤਕ ਨੇ ਲਿਖਿਆ ਹੈ ਕਿ ਉਸ ਨੇ ਪੰਜਾਬ ਨੈਸ਼ਨਲ ਬੈਂਕ ਬਾਬਾ ਬਕਾਲਾ ਦਾ 4 ਲੱਖ 30 ਹਜ਼ਾਰ ਰੁਪਏ ਕਰਜ਼ਾ ਦੇਣਾ ਹੈ। ਉਸ ਨੇ ਕਰਜ਼ਾ ਮੁਆਫੀ ਅਤੇ ਆਪਣੀ ਧੀ ਲਈ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ। ਪੁਲੀਸ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਉਨ੍ਹਾਂ ਦੇ ਦੱਸਣ ਮੁਤਾਬਕ ਗ੍ਰੰਥੀ ਸਿੰਘ ਨੇ ਖ਼ੁਦ ਹੀ ਜਾਨ ਦੇ ਦਿੱਤੀ ਹੈ। ਉਨ੍ਹਾਂ ਨੂੰ ਇਕ ਪੱਤਰ ਮਿਲਿਆ ਹੈ, ਜਿਸ ਵਿੱਚ ਚੈਂਚਲ ਸਿੰਘ ਨੇ ਗੁਰੂ ਘਰ ਦੇ ਮੈਨੇਜਰ ਸਤਿੰਦਰ ਸਿੰਘ ਅਤੇ ਵਕੀਲ ਦਲਵੀਰ ਸਿੰਘ ਬੇਦੀ ਤੇ ਦੋਸ਼ ਲਗਾਏ ਹਨ

ਕਿ ਇਹ ਦੋਵੇਂ ਉਸ ਨੂੰ ਟਿਕਣ ਨਹੀਂ ਸੀ ਦਿੰਦੇ। ਚੈਂਚਲ ਸਿੰਘ ਨੇ ਅੱਗੇ ਲਿਖਿਆ ਹੈ ਕਿ ਉਨ੍ਹਾਂ ਦੇ ਸਿਰ ਪੰਜਾਬ ਨੈਸ਼ਨਲ ਬੈਂਕ ਬਾਬਾ ਬਕਾਲਾ ਦਾ 4 ਲੱਖ 30 ਹਜ਼ਾਰ ਰੁਪਏ ਕਰਜ਼ਾ ਖੜ੍ਹਾ ਹੈ। ਉਨ੍ਹਾਂ ਨੇ ਇਸ ਕਰਜ਼ੇ ਨੂੰ ਮੁਆਫ਼ ਕਰਨ ਅਤੇ ਉਨ੍ਹਾਂ ਦੀ ਧੀ ਕਰਮਜੀਤ ਕੌਰ ਨੂੰ ਸਰਕਾਰੀ ਨੌਕਰੀ ਦੇਣ ਦੀ ਅਪੀਲ ਕੀਤੀ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।

Leave a Reply

Your email address will not be published. Required fields are marked *