ਚਾਚੇ ਭਤੀਜੇ ਦਾ ਪੈ ਗਿਆ ਆਪਸ ਚ ਪੇਚਾ, 30 ਮੁੰਡੇ ਆ ਕੇ ਕਰ ਗਏ ਵੱਡਾ ਕਾਂਡ

ਅੱਜ ਕੱਲ ਰਿਸ਼ਤਿਆਂ ਦੀ ਥਾਂ ਜਮੀਨ ਜਾਇਦਾਦ ਨੇ ਲੈ ਲਈ ਹੈ। ਪੈਸਾ ਅਤੇ ਜ਼ਮੀਨ ਜਾਇਦਾਦ ਦੇ ਲਾਲਚ ਵਿਚ ਅੰਨ੍ਹੇ ਲੋਕ ਇਸ ਹੱਦ ਤੱਕ ਗਿਰ ਜਾਂਦੇ ਹਨ ਕਿ ਉਹ ਇਹ ਵੀ ਨਹੀਂ ਸੋਚਦੇ ਕਿ ਉਹ ਆਪਣਿਆਂ ਦੀ ਹੀ ਜਾਨ ਲੈ ਰਹੇ ਹਨ। ਜ਼ਮੀਨਾਂ ਨੂੰ ਲੈ ਕੇ ਹੋ ਰਹੇ ਵਿਵਾਦ ਵੱਧਦੇ ਹੀ ਜਾ ਰਹੇ ਹਨ। ਹਰ ਦੂਜੇ ਦਿਨ ਇਸ ਨਾਲ ਜੁੜੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ। ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ਸ਼ਹਿਰ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ ਚਾਚਾ-ਭਤੀਜੇ ਵਿਚ ਜ਼ਮੀਨ ਨੂੰ ਲੈ ਕੇ ਪਹਿਲਾਂ ਵੀ ਰੋਲਾ ਚੱਲ ਰਿਹਾ ਸੀ।

ਬੀਤੇ ਦਿਨੀਂ ਚਾਚੇ ਵੱਲੋਂ ਭਤੀਜੇ ਦੇ ਘਰ ਘਰ 30 ਦੇ ਕਰੀਬ ਗੁੰਡੇ ਭੇਜ ਦਿੱਤੇ ਗਏ ਅਤੇ ਇਹ ਮਾਮਲਾ ਪੁਲਿਸ ਥਾਣੇ ਤੱਕ ਪਹੁੰਚ ਗਿਆ। ਗੁਰਕਰਨਦੀਪ ਸਿੰਘ ਨਾਮਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਉਨ੍ਹਾਂ ਦਾ ਆਪਣੇ ਹੀ ਚਾਚੇ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਹੈ। ਬੀਤੇ ਦਿਨੀਂ ਕੌਂਸਲਰ ਮੀਨੂੰ ਸਹਿਗਲ ਉਹਨਾਂ ਦੇ ਘਰ 30-35 ਦੇ ਕਰੀਬ ਗੁੰਡੇ ਲੈ ਕੇ ਪਹੁੰਚ ਗਈ। ਇਨ੍ਹਾਂ ਵਿਅਕਤੀਆਂ ਘਰ ਵੜਕੇ ਉਨ੍ਹਾਂ ਦੀ ਖਿੱਚ ਧੂਹ ਕੀਤੀ ਅਤੇ ਕੱਪੜੇ ਵੀ ਫਾੜ ਦਿੱਤੇ।

ਉਨ੍ਹਾਂ ਦਾ ਕਹਿਣਾ ਹੈ ਕਿ ਮੀਨੂੰ ਸਹਿਗਲ ਵੱਲੋਂ ਉਨ੍ਹਾਂ ਦੇ ਘਰ ਦੇ ਜਾਅਲੀ ਪੇਪਰ ਵੀ ਬਣਾ ਲਏ ਗਏ ਹਨ ਅਤੇ ਉਹ ਪੈਸਿਆਂ ਲਈ ਉਨ੍ਹਾਂ ਤੇ ਚਾਚੇ ਦੀ ਮੱ ਦ ਦ ਕਰ ਰਹੀ ਹੈ। ਗੁਰਕਰਨਦੀਪ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ ਵਿਚ ਇਕ ਬਜ਼ੁਰਗ ਔਰਤ ਵੀ ਹੈ, ਜੇਕਰ ਉਨ੍ਹਾਂ ਨੂੰ ਕੁਝ ਹੋ ਜਾਂਦਾ ਤਾਂ ਕੌਣ ਜ਼ਿੰਮੇਵਾਰ ਸੀ? ਉਨ੍ਹਾਂ ਦਾ ਕਹਿਣਾ ਹੈ ਕਿ ਦੀਪਕ ਸਹਿਗਲ ਵਲੋਂ ਵੀ ਉਨ੍ਹਾਂ ਨੂੰ ਹਾਕੀ ਅਤੇ ਪਿ-ਸ-ਤੌ-ਲ ਨਾਲ ਡ ਰਾ ਇ ਆ ਧ ਮ ਕਾ ਇ ਆ ਗਿਆ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਮ੍ਰਿਤਸਰ ਮਹਿੰਦਰਾ ਕਲੋਨੀ 14 ਨੰਬਰ ਕੋਠੀ ਵਿੱਚ ਗੁਰਕਰਨਦੀਪ ਸਿੰਘ ਤੇ ਉਨ੍ਹਾਂ ਦੇ ਚਾਚੀ ਰਹਿੰਦੇ ਹਨ। ਜਿਨ੍ਹਾਂ ਦਾ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਇਨ੍ਹਾਂ ਦਾ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ। ਦੋਨਾਂ ਧਿਰਾਂ ਵੱਲੋਂ ਇੱਕ-ਦੂਸਰੇ ਦੇ ਖਿ ਲਾ ਫ ਮੁ ਕੱ ਦ ਮਾ ਵੀ ਦਰਜ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਜਾਣਕਾਰੀ ਮਿਲਣ ਤੋਂ ਬਾਅਦ ਉਹ ਮੌਕੇ ਤੇ ਪਹੁੰਚੇ ਅਤੇ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਦੋਸ਼ੀ ਹੋਵੇਗਾ, ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *