ਜਮਾਨਤ ਤੇ ਆਏ ਮੁੰਡਿਆਂ ਨੇ ਕੀਤਾ ਵੱਡਾ ਕਾਂਡ, ਪਿੰਡ ਦੀਆ ਕੁੜੀਆ ਨਾਲ ਕਰ ਗਏ ਵੱਡਾ ਕਾਂਡ

ਜ਼ਿਲ੍ਹਾ ਸੰਗਰੂਰ ਦੇ ਇੱਕ ਪਿੰਡ ਭਾਈ ਕੀ ਪਿਸ਼ੋਰ ਤੋਂ ਇੱਕ ਖ਼ਬਰ ਸਾਹਮਣੇ ਆਈ ਹੈ। ਜਿੱਥੇ ਕਿ ਪਿੰਡ ਦੇ ਦੋ ਮੁੰਡਿਆਂ ਵੱਲੋਂ ਦੋ ਨਾਬਾਲਗ ਲੜਕੀਆਂ ਨੂੰ ਭਜਾ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ। ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਨਾ ਹੁੰਦੀ ਦੇਖ ਪਿੰਡ ਵਾਸੀਆਂ ਵੱਲੋਂ ਇਨਸਾਫ਼ ਦੀ ਮੰਗ ਲਈ ਥਾਣੇ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ। ਧਰਮਿੰਦਰ ਸਿੰਘ ਨਾਮਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਵੱਲੋਂ ਇਨਸਾਫ਼ ਦੀ ਮੰਗ ਲਈ ਥਾਣੇ ਦੇ ਬਾਹਰ ਧਰਨਾ ਲਗਾਇਆ ਜਾ ਰਿਹਾ ਹੈ।

ਪਿੰਡ ਭਾਈ ਕੀ ਪਿਸ਼ੋਰ ਵਿੱਚ ਦੋ ਨਾਬਾਲਗ ਬੱਚੀਆਂ ਪ੍ਰੀਤ ਕੌਰ ਉਮਰ 13 ਸਾਲ ਦੂਜੀ 15 ਸਾਲ ਨੂੰ ਪਿੰਡ ਦੇ ਗੁੰਡੇ ਜੋ ਪਿਛਲੇ ਹਫਤੇ ਹੀ ਜ਼ਮਾਨਤ ਤੇ ਆਏ ਸਨ। ਜਿਨ੍ਹਾਂ ਉੱਤੇ ਦੜਬ ਥਾਣੇ ਵਿੱਚ ਮੋਟਰਸਾਈਕਲ ਚੋਰੀ ਕਰਨ ਦਾ ਮੁਕੱਦਮਾ ਵੀ ਦਰਜ ਹੈ। ਬੱਚੀਆਂ ਨੂੰ ਵਰਗਲਾ ਕੇ 30 ਤਰੀਕ ਨੂੰ ਭਜਾ ਕੇ ਲੈ ਗਏ ਹਨ। 26 ਤਰੀਕ ਨੂੰ ਵੀ ਇਹ ਘਟਨਾ ਵਾਪਰੀ ਸੀ। ਉਦੋ ਵੀ ਪੁਲੀਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਹੁਣ ਵੀ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ।

ਧਰਮਿੰਦਰ ਸਿੰਘ ਵੱਲੋਂ ਇਸ ਸਾਰੇ ਮਾਮਲੇ ਵਿੱਚ ਪੁਲਿਸ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪੁਲਿਸ ਨੂੰ ਮੁੰਡਿਆਂ ਦਾ ਫੋਨ ਨੰਬਰ ਅਤੇ ਟਿਕਾਣਾ ਦੱਸ ਚੁੱਕੇ ਹਨ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਉਹ ਨਾਬਾਲਗ ਬੱਚੀਆਂ ਹਨ। ਜਿਨ੍ਹਾਂ ਦੇ ਪਿਤਾ ਵੀ ਨਹੀਂ ਹਨ। ਬੱਚੀਆਂ ਨੂੰ ਉਨ੍ਹਾਂ ਦੀ ਮਾਂ ਦੇ ਹਵਾਲੇ ਕੀਤਾ। ਗੋਪੀ ਨਾਮਕ ਵਿਅਕਤੀ ਦਾ ਕਹਿਣਾ ਹੈ ਕਿ ਇਕ ਪਿੰਡ ਭਾਈ ਕੀ ਪਿਸ਼ੋਰ ਦਾ ਤੇ ਇਕ ਬਾਹਰ ਦਾ ਲੜਕਾ ਹੈ।

ਜੋ ਕਿ ਪਿੰਡ ਵਿਚ ਹੀ ਰਹਿ ਰਿਹਾ ਸੀ। ਉਨ੍ਹਾਂ ਵੱਲੋਂ ਪਿੰਡ ਦੀਆਂ ਹੀ ਦੋ ਨਾਬਾਲਗ ਲੜਕੀਆਂ ਨੂੰ 26 ਤਰੀਕ ਨੂੰ ਭਜਾ ਕੇ ਲਿਜਾਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਲੜਕੀਆਂ ਦੀ ਮਾਂ ਪਰਮਜੀਤ ਨੂੰ ਇਸ ਦੀ ਜਾਣਕਾਰੀ ਤਾਂ ਉਸ ਨੇ ਉਨ੍ਹਾਂ ਨੂੰ ਰੋਕਣ ਲਈ ਇੱਕ ਬੱਸ ਵੀ ਘੇਰੀ। ਜਿਸ ਵਿੱਚ ਲੜਕੀਆਂ ਨਹੀਂ ਮਿਲੀਆਂ। ਫਿਰ ਪਰਮਜੀਤ ਇਸ ਮਾਮਲੇ ਦੀ ਦਰਖਾਸਤ ਦਰਜ ਕਰਵਾਉਣ ਲਈ ਥਾਣੇ ਵਿੱਚ ਗਈ। ਉਥੇ ਉਸ ਨੇ ਮੁੰਡਿਆਂ ਦਾ ਨਾਮ ਦੱਸ ਕੇ ਪੁਲੀਸ ਨੂੰ ਸਾਰੀ ਗੱਲ ਦੱਸ ਦਿੱਤੀ।

ਪਰਮਜੀਤ ਨੂੰ ਫੋਨ ਰਾਹੀਂ ਪਤਾ ਲੱਗਾ ਕਿ ਉਸ ਦੀਆਂ ਲੜਕੀਆਂ ਬੱਸ ਸਟੈਂਡ ਉੱਤੇ ਮਿਲ ਗਈਆਂ ਹਨ। ਪੁਲੀਸ ਵੱਲੋਂ ਪਰਮਜੀਤ ਨੂੰ ਕਹਿ ਦਿਤਾ ਗਿਆ ਕਿ ਉਹ ਘਰ ਚਲੀ ਜਾਵੇ, ਕਿਉਂਕਿ ਉਸ ਦੀਆਂ ਲੜਕੀਆਂ ਮਿਲ ਗਈਆਂ ਹਨ ਪਰ ਪੁਲਿਸ ਵੱਲੋਂ ਕੋਈ ਵੀ ਮੁਕੱਦਮਾ ਦਰਜ ਨਹੀਂ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਪਹਿਲਾਂ ਵੀ ਇਨ੍ਹਾਂ ਮੁੰਡਿਆਂ ਵੱਲੋਂ ਦਿੜ੍ਹਬਾ ਵਿੱਚ ਚੋਰੀ ਕੀਤੀ ਗਈ ਸੀ। ਉਦੋਂ ਵੀ ਉਨ੍ਹਾਂ ਮੁੰਡਿਆਂ ਵੱਲੋਂ ਕੁੜੀਆਂ ਨੂੰ ਲਿਜਾਇਆ ਜਾ ਰਿਹਾ ਸੀ।

ਜੇਕਰ ਉਸ ਸਮੇਂ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਇਹ ਸਭ ਨਾ ਹੁੰਦਾ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਵੀ ਉਨ੍ਹਾਂ ਦੇ ਨਾਲ ਮਿਲੀ ਹੋਈ ਹੈ। ਜੋ ਜਾਣ-ਬੁੱਝ ਕੇ ਕੋਈ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਦਾ ਕਹਿਣਾ ਹੈ ਕਿ ਲੜਕੀਆਂ ਜਲਦ ਹੀ ਉਨ੍ਹਾਂ ਦੀ ਮਾਂ ਨੂੰ ਸੌਂਪੀਆਂ ਜਾਣ। ਪਰਮਜੀਤ ਕੌਰ ਦਾ ਕਹਿਣਾ ਹੈ ਕਿ ਜੇਕਰ ਪੁਲਸ ਪ੍ਰਸ਼ਾਸਨ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਕਰੇਗਾ ਤਾਂ ਉਹ ਅਣਮਿੱਥੇ ਸਮੇਂ ਲਈ ਧਰਨਾ ਲਗਾ ਸਕਦੇ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *