ਪੰਜਾਬ ਚ ਚੋਰਾਂ ਨੇ ਕੀਤੀ ਅਨੋਖੀ ਚੋਰੀ, ਛੋਟੀ ਚੋਰੀ ਤੋਂ ਨਾ ਭਰਿਆ ਮਨ ਤਾਂ ਬੱਸ ਹੀ ਕਰਲੀ ਚੋਰੀ

ਸਾਡੇ ਆਲੇ ਦੁਆਲੇ ਅਨੇਕਾਂ ਹੀ ਚੋਰੀ ਦੇ ਮਾਮਲੇ ਦੇਖਣ ਨੂੰ ਮਿਲਦੇ ਹਨ। ਘਰਾਂ ਵਿਚ ਚੋਰੀਆਂ ਕਰ ਕੇ ਚੋਰ ਗਹਿਣੇ ਆਦਿ ਲੈ ਜਾਂਦੇ ਹਨ। ਪਾਰਕਿੰਗ ਵਿੱਚੋਂ ਕਾਰਾਂ ਜਾਂ ਮੋਟਰਸਾਈਕਲ ਚੋਰੀ ਹੋਣੇ ਆਮ ਗੱਲ ਬਣ ਚੁੱਕੀ ਹੈ। ਨਵੀਂ ਵਾਪਰੀ ਘਟਨਾ ਨੇ ਹਰ ਕਿਸੇ ਨੂੰ ਚੱਕਰ ਵਿੱਚ ਪਾ ਦਿੱਤਾ ਹੈ। ਹੁਣ ਤੱਕ ਕਿਸੇ ਨੇ ਬਸ ਚੋਰੀ ਹੋਣ ਦੀ ਖਬਰ ਨਹੀਂ ਸੀ ਸੁਣੀ। ਮਾਮਲਾ ਅੰਮ੍ਰਿਤਸਰ ਬੱਸ ਸਟੈਂਡ ਦਾ ਹੈ। ਜਿੱਥੇ ਚੋਰਾਂ ਨੇ ਇੰਨੀ ਦਲੇਰੀ ਦਿਖਾਈ ਕਿ ਹਰਿਆਣਾ ਰੋਡਵੇਜ਼ ਦੀ ਬੱਸ ਹੀ ਚੋਰੀ ਕਰਕੇ ਲੈ ਗਏ।

ਬਸ ਭਾਵੇਂ ਬਾਅਦ ਵਿੱਚ ਮਿਲ ਗਈ ਹੈ ਪਰ ਬੱਸ ਦੀਆਂ 2 ਬੈਟਰੀਆਂ ਅਤੇ ਕੁਝ ਹੋਰ ਸਾਮਾਨ ਲਾਪਤਾ ਹੈ। ਬੱਸ ਦੇ ਕੰਡਕਟਰ ਦੀਪਕ ਕੁਮਾਰ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਅੰਮ੍ਰਿਤਸਰ ਬੱਸ ਸਟੈਂਡ ਦੀ ਪਾਰਕਿੰਗ ਵਿਚ ਬੱਸ ਖੜ੍ਹੀ ਕਰਕੇ ਨਹਾਉਣ ਅਤੇ ਰੋਟੀ ਖਾਣ ਲਈ ਗਏ ਸਨ। ਇਸ ਦੌਰਾਨ ਹੀ ਬਸ ਲਾਪਤਾ ਹੋ ਗਈ। ਦੀਪਕ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬੱਸ ਨੂੰ ਚੰਗੀ ਤਰ੍ਹਾਂ ਲਾਕ ਕੀਤਾ ਸੀ।

ਜਦੋਂ ਉਹ ਵਾਪਸ ਆਏ ਤਾਂ ਉਨ੍ਹਾਂ ਨੂੰ ਬੱਸ ਨਹੀਂ ਮਿਲੀ। ਰੌਲਾ ਪੈ ਜਾਣ ਤੇ ਪੁਲੀਸ ਅਤੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਨੇ ਬੱਸ ਨੂੰ ਲੱਭਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਹੈ। ਕੰਡਕਟਰ ਦੇ ਦੱਸਣ ਮੁਤਾਬਕ ਬੱਸ ਸੜਕ ਵਿਚ ਦੂਰ ਖੜ੍ਹੀ ਮਿਲੀ ਹੈ। ਚੋਰਾਂ ਨੇ ਸ਼ੀਸ਼ਾ ਖੋਲ੍ਹ ਕੇ ਬੱਸ ਅੰਦਰ ਦਾਖ਼ਲ ਹੋ ਕੇ ਬੱਸ ਨੂੰ ਚੋਰੀ ਕੀਤਾ ਹੈ। ਇਸ ਸਮੇਂ ਬੱਸ ਵਿੱਚ ਬੈਟਰੀਆਂ ਅਤੇ ਕੁਝ ਹੋਰ ਸਾਮਾਨ ਨਹੀਂ ਹੈ। ਬੱਸ ਨੂੰ ਸਟਾਰਟ ਕਰੇ ਤੋਂ ਬਿਨਾਂ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਬੱਸ ਵਿੱਚ ਡੀਜ਼ਲ ਹੈ ਜਾਂ ਨਹੀਂ?

ਕੰਡਕਟਰ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਪਹਿਲਾਂ ਕਦੇ ਅਜਿਹੀ ਘਟਨਾ ਨਹੀਂ ਵਾਪਰੀ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਬਸ ਚੋਰੀ ਹੋਣ ਬਾਰੇ ਕੋਈ ਜਾਣਕਾਰੀ ਨਹੀ ਹੈ। ਇਹ ਘਟਨਾ ਬਹੁਤ ਵੱਡੇ ਸਵਾਲ ਪੈਦਾ ਕਰਦੀ ਹੈ। ਕੀ ਚੋਰਾਂ ਦੇ ਇੰਨੇ ਹੌਸਲੇ ਵਧ ਚੁੱਕੇ ਹਨ ਕਿ ਹੁਣ ਉਹ ਸਰਕਾਰੀ ਬੱਸਾਂ ਨੂੰ ਆਪਣਾ ਨਿਸ਼ਾਨਾ ਬਣਾਉਣ ਲੱਗੇ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *