ਸਕੂਲ ਵਿਦਿਆਰਥੀ ਦੀ ਗੱਲ ਸੁਣਕੇ ਅਧਿਆਪਕ ਨੂੰ ਪਈਆਂ ਭਾਜੜਾਂ, ਜਾਣੋ ਬੱਚੇ ਨਾਲ ਕੀ ਹੋਇਆ

ਪਿਛਲੇ ਮਹੀਨੇ ਤੋਂ ਸੂਬੇ ਵਿੱਚ ਸਕੂਲ ਖੁੱਲ੍ਹ ਜਾਣ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ। ਲੋਕਾਂ ਨੂੰ ਇਹ ਆਸ ਬੱਝ ਗਈ ਕਿ ਹੁਣ ਕੋਰੋਨਾ ਤੋਂ ਛੁਟਕਾਰਾ ਮਿਲ ਚੁੱਕਾ ਹੈ। ਜਿਸ ਕਰਕੇ ਕਈ ਲੋਕ ਅਵੇਸਲੇ ਵੀ ਹੋਏ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕੋਰੋਨਾ ਦੀ ਲਹਿਰ ਕੁਝ ਸਮੇਂ ਦੇ ਵਕਫੇ ਪਿੱਛੋਂ ਵਾਰ ਵਾਰ ਆ ਰਹੀ ਹੈ। ਇਸ ਲਈ ਸਾਨੂੰ ਇਸ ਤੋਂ ਸੁਚੇਤ ਰਹਿਣ ਦੀ ਲੋੜ ਹੈ ਅਤੇ ਇਸ ਸੰਬੰਧੀ ਸਾਰੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਜ਼ਿਲ੍ਹਾ ਤਰਨਤਾਰਨ ਦੇ ਬਲਾਕ ਨੌਸ਼ਹਿਰਾ ਪੰਨੂਆਂ ਅਧੀਨ ਪੈਂਦੇ ਪਿੰਡ ਸ਼ਹਾਬਪੁਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਦੂਸਰੀ ਕਲਾਸ ਦੇ 2 ਬੱਚਿਆਂ ਦੇ ਪਾਜ਼ੇਟਿਵ ਆਉਣ ਦੀ ਜਾਣਕਾਰੀ ਮਿਲੀ ਹੈ।

ਜਿਸ ਤੋਂ ਬਾਅਦ ਸਿਹਤ ਵਿਭਾਗ ਹਰਕਤ ਵਿੱਚ ਆਇਆ ਹੈ। ਅਧਿਆਪਕ ਦੇ ਦੱਸਣ ਮੁਤਾਬਕ ਇਸ ਕਲਾਸ ਦੇ 2 ਬੱਚੇ ਕੁਝ ਦਿਨਾਂ ਤੋਂ ਛੁੱਟੀ ਉੱਤੇ ਸਨ। ਜਦੋਂ ਉਹ ਸਕੂਲ ਆਏ ਤਾਂ ਅਧਿਆਪਕ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਨੂੰ ਖਾਂਸੀ ਜ਼ੁਕਾਮ ਹੈ। ਅਧਿਆਪਕ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਾਪਿਆ ਕਿ ਬੱਚਿਆਂ ਨੂੰ ਬੁਖਾਰ ਹੈ। ਜਿਸ ਕਰਕੇ ਉਹ 3 ਬੱਚਿਆਂ ਨੂੰ ਟੈਸਟ ਕਰਵਾਉਣ ਲਈ ਲੈ ਗਏ। ਜਿਨ੍ਹਾਂ ਵਿਚੋਂ 2 ਬੱਚਿਆਂ ਦੇ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਅਧਿਆਪਕ ਦਾ ਕਹਿਣਾ ਹੈ ਕਿ ਇਸ ਕਲਾਸ ਨੂੰ ਛੁੱਟੀ ਕਰ ਦਿੱਤੀ ਗਈ ਹੈ।

ਸਾਰੇ ਬੱਚਿਆਂ ਦੇ ਟੈਸਟ ਕਰਵਾਏ ਜਾ ਰਹੇ ਹਨ ਅਤੇ ਪੂਰੇ ਸਕੂਲ ਨੂੰ ਸੇਂਨੇਟਾਈਜ਼ ਕੀਤਾ ਗਿਆ ਹੈ। ਉਨ੍ਹਾਂ ਦੇ ਦੱਸਣ ਮੁਤਾਬਕ ਸਾਰੇ ਬੱਚੇ ਮਾਸਕ ਲਗਾ ਕੇ ਸਕੂਲ ਆਉਂਦੇ ਹਨ। ਇੱਕ ਬੈਂਚ ਤੇ ਇਕ ਹੀ ਬੱਚਾ ਬੈਠਦਾ ਹੈ। ਅਧਿਆਪਕ ਬੱਚਿਆਂ ਨੂੰ ਵਾਰੀ ਵਾਰੀ ਬੁਲਾਉਂਦੇ ਹਨ। ਬੱਚਿਆਂ ਦੀ ਰਿਪੋਰਟ ਪਾਜ਼ੇਟਿਵ ਆਉਣ ਤੇ ਉਨ੍ਹਾਂ ਨੇ ਤੁਰੰਤ ਸਿਹਤ ਵਿਭਾਗ ਨੂੰ ਜਾਣਕਾਰੀ ਦਿੱਤੀ। ਸਰਕਾਰੀ ਅਧਿਕਾਰੀ ਦੇ ਦੱਸਣ ਮੁਤਾਬਕ ਜਦੋਂ ਤੋਂ 11 ਅਗਸਤ ਤੋਂ ਸਕੂਲ ਖੁੱਲ੍ਹੇ ਹਨ, ਉਨ੍ਹਾਂ ਵੱਲੋਂ ਹਰ ਰੋਜ਼ ਬੱਚਿਆਂ ਦੇ ਸੈਂਪਲ ਲਏ ਜਾ ਰਹੇ ਹਨ।

ਉਨ੍ਹਾਂ ਵੱਲੋਂ ਹੁਣ ਤੱਕ 133 ਸਕੂਲਾਂ ਦੇ 8599 ਬੱਚਿਆਂ ਅਤੇ ਸਟਾਫ ਦੇ ਸੈਂਪਲ ਲਏ ਗਏ ਹਨ। ਇਨ੍ਹਾਂ ਸਾਰਿਆਂ ਦੀ ਰਿਪੋਰਟ ਨੈਗੇਟਿਵ ਪਾਈ ਹੈ। ਅਧਿਕਾਰੀ ਦੇ ਦੱਸਣ ਮੁਤਾਬਕ ਸ਼ਹਾਬਪੁਰ ਐਲੀਮੈਂਟਰੀ ਸਕੂਲ ਦੇ ਸਿਰਫ 2 ਬੱਚੇ ਹਨ, ਜਿਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ ਦੋਵੇਂ ਬੱਚਿਆਂ ਦੇ ਸੰਪਰਕ ਵਿੱਚ ਆਉਣ ਵਾਲੇ ਹਰ ਸ਼ਖ਼ਸ ਦਾ ਸੈਂਪਲ ਲੈ ਕੇ ਟੈਸਟ ਕੀਤਾ ਜਾਵੇਗਾ। ਅਧਿਕਾਰੀ ਨੇ ਸਕੂਲ ਅਧਿਆਪਕ ਦੀ ਵੀ ਪ੍ਰਸੰਸਾ ਕੀਤੀ ਹੈ। ਜਿਨ੍ਹਾਂ ਨੇ ਤੁਰੰਤ ਹਿੰਮਤ ਕਰਕੇ ਬੱਚਿਆਂ ਦਾ ਟੈਸਟ ਕਰਵਾਇਆ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *