ਸੜਕ ਤੇ ਪਿਆ 2000 ਦੇ ਨੋਟਾਂ ਦਾ ਮੀਂਹ, ਪਹਿਲੀ ਵਾਰ ਸਾਹਮਣੇ ਆਇਆ ਅਜਿਹਾ ਮਾਮਲਾ

ਕੋਈ ਵੀ ਕੰਪਨੀ ਜਾਂ ਕਾਰੋਬਾਰੀ ਆਪਣੇ ਕਾਰੋਬਾਰ ਨੂੰ ਪ੍ਰਫੁੱਲਤ ਕਰਨ ਲਈ ਮਸ਼ਹੂਰੀ ਦਾ ਸਹਾਰਾ ਲੈਂਦਾ ਹੈ। ਪ੍ਰਚਾਰ ਦੇ ਅਲੱਗ ਅਲੱਗ ਢੰਗ ਵਰਤੇ ਜਾਂਦੇ ਹਨ। ਕਈ ਕੰਪਨੀਆਂ ਸੈਲੀਬ੍ਰਿਟੀਜ਼ ਨੂੰ ਕਰੋੜਾਂ ਰੁਪਏ ਦੇ ਕੇ ਪ੍ਰਚਾਰ ਕਰਵਾਉਂਦੀਆਂ ਹਨ। ਕਈ ਕੰਪਨੀਆਂ ਇਸ਼ਤਿਹਾਰ ਵੰਡਦੀਆਂ ਹਨ। ਇਸ ਲਈ ਪ੍ਰਿੰਟ ਮੀਡੀਆ ਅਤੇ ਇਲੈਕਟ੍ਰਾਨਿਕ ਮੀਡੀਆ ਦਾ ਸਹਾਰਾ ਲਿਆ ਜਾਂਦਾ ਹੈ ਪਰ ਹੁਣ ਬਟਾਲਾ ਤੋਂ ਇੱਕ ਨਵੀਂ ਹੀ ਖਬਰ ਸਾਹਮਣੇ ਆਈ ਹੈ। ਜਿੱਥੇ ਇਕ ਇਮੀਗ੍ਰੇਸ਼ਨ ਫਰਮ ਵੱਲੋਂ ਸੜਕ ਤੇ ਅਜਿਹੇ ਇਸ਼ਤਿਹਾਰ ਸੁੱਟੇ ਗਏ ਹਨ

ਜਿਨ੍ਹਾਂ ਦੇ ਇੱਕ ਪਾਸੇ 2000 ਦਾ ਨੋਟ ਹੈ। ਭਾਵ ਮਹਾਤਮਾ ਗਾਂਧੀ ਅਤੇ ਅਸ਼ੋਕ ਸਤੰਭ ਦੀ ਫੋਟੋ ਲੱਗੀ ਹੋਈ ਹੈ ਅਤੇ ਦੂਜੇ ਪਾਸੇ ਇਮੀਗ੍ਰੇਸ਼ਨ ਵਾਲਿਆਂ ਨੇ ਆਪਣਾ ਇਸ਼ਤਿਹਾਰ ਛਪਵਾਇਆ ਹੋਇਆ ਹੈ। ਇਕ ਵਿਅਕਤੀ ਦੇ ਦੱਸਣ ਮੁਤਾਬਕ ਉਹ ਬਟਾਲਾ ਦੇ ਸੁੱਖਾ ਸਿੰਘ ਮਹਿਤਾਬ ਸਿੰਘ ਚੌਕ ਵਿਚੋਂ ਲੰਘ ਰਿਹਾ ਸੀ। ਉਸ ਨੇ ਚੌਕ ਵਿੱਚ 2000 ਦੇ ਨੋਟ ਖਿੱਲਰੇ ਪਏ ਦੇਖੇ । ਲੋਕ ਇਨ੍ਹਾਂ ਦੇ ਉੱਪਰੋਂ ਲੰਘ ਰਹੇ ਸਨ। ਧਿਆਨ ਨਾਲ ਦੇਖਣ ਤੇ ਪਤਾ ਲੱਗਾ ਕਿ ਇਨ੍ਹਾਂ ਨੋਟਾਂ ਦੇ ਇੱਕ ਪਾਸੇ ਵੀਰ ਇਮੀਗ੍ਰੇਸ਼ਨ ਦਾ ਪ੍ਰਚਾਰ ਕੀਤਾ ਗਿਆ ਹੈ।

ਜਦਕਿ ਦੂਜੇ ਪਾਸੇ ਮਹਾਤਮਾ ਗਾਂਧੀ ਅਤੇ ਅਸ਼ੋਕ ਸਤੰਭ ਦੀ ਫੋਟੋ ਹੈ। ਜੋ ਕਿ ਸਾਡਾ ਰਾਸ਼ਟਰੀ ਚਿੰਨ੍ਹ ਹੈ। ਇਸ ਵਿਅਕਤੀ ਦਾ ਕਹਿਣਾ ਹੈ ਕਿ ਭਾਰਤੀ ਕਰੰਸੀ ਨੂੰ ਪ੍ਰਚਾਰ ਲਈ ਨਹੀਂ ਵਰਤਿਆ ਜਾਣਾ ਚਾਹੀਦਾ। ਇਸ ਵਿਅਕਤੀ ਨੇ ਸ਼ਿਕਵਾ ਕੀਤਾ ਹੈ ਕਿ ਇਸ ਇਮੀਗ੍ਰੇਸ਼ਨ ਵਾਲਿਆਂ ਨੇ ਸ਼ਹਿਰ ਵਿੱਚ ਹਰ ਚੌਕ, ਕੰਧ ਅਤੇ ਖੰਭੇ ਉੱਤੇ ਆਪਣੇ ਇਸ਼ਤਿਹਾਰ ਲਗਵਾ ਦਿੱਤੇ ਹਨ। ਉਸ ਦਾ ਕਹਿਣਾ ਹੈ ਕਿ 11 ਸਤੰਬਰ ਨੂੰ ਆ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਸਬੰਧ ਵਿੱਚ ਪ੍ਰਸ਼ਾਸਨ ਵੱਲੋਂ ਫੁੱਟਪਾਥ ਤੇ ਪੇਂਟ ਕੀਤਾ ਗਿਆ ਸੀ

ਪਰ ਇਸ ਇਮੀਗ੍ਰੇਸ਼ਨ ਵਾਲਿਆਂ ਨੇ ਉੱਥੇ ਵੀ ਆਪਣੇ ਇਸ਼ਤਿਹਾਰ ਲਗਾ ਦਿੱਤੇ ਹਨ। ਇਸ ਵਿਅਕਤੀ ਨੇ ਇਮੀਗ੍ਰੇਸ਼ਨ ਤੇ ਕਾਰਵਾਈ ਦੀ ਮੰਗ ਕੀਤੀ ਹੈ। ਇਨ੍ਹਾ ਨੂੰ ਭਾਰਤੀ ਕਰੰਸੀ ਨੂੰ ਪ੍ਰਚਾਰ ਦਾ ਸਾਧਨ ਨਹੀਂ ਬਣਾਉਣਾ ਚਾਹੀਦਾ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਾਮਲੇ ਸਬੰਧੀ ਜਾਣਕਾਰੀ ਮਿਲੀ ਹੈ। ਇਕ ਪਾਸੇ ਤਾਂ 2000 ਦਾ ਨੋਟ ਹੈ। ਜਿਸ ਤੇ ਮਹਾਤਮਾ ਗਾਂਧੀ ਅਤੇ ਅਸ਼ੋਕ ਸਤੰਭ ਦੀ ਫੋਟੋ ਹੈ ਅਤੇ ਦੂਜੇ ਪਾਸੇ ਪ੍ਰਚਾਰ ਕੀਤਾ ਗਿਆ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *