7 ਸਮੁੰਦਰ ਪਾਰ ਤੋਂ 2 ਪੰਜਾਬੀਆ ਬਾਰੇ ਆਈ ਮਾੜੀ ਖਬਰ, ਪੰਜਾਬ ਚ ਛਾਈ ਸੋਗ ਦੀ ਲਹਿਰ

ਵਿਦੇਸ਼ਾਂ ਵਿੱਚ ਪੰਜਾਬੀਆਂ ਨਾਲ ਵਾਪਰ ਰਹੀਆਂ ਮੰਦਭਾਗੀਆਂ ਘਟਨਾਵਾਂ ਬਾਰੇ ਸੁਣ ਸੁਣ ਕੇ ਹਰ ਕਿਸੇ ਦਾ ਮਨ ਬੇਚੈਨ ਹੋ ਰਿਹਾ ਹੈ। ਇਨ੍ਹਾਂ ਪੰਜਾਬੀਆਂ ਨੂੰ ਦੁਵੱਲੇ ਪਾਸੇ ਤੋਂ ਮਾਰ ਪੈ ਰਹੀ ਹੈ। ਇਕ ਪਾਸੇ ਤਾਂ ਮਾਤਾ ਪਿਤਾ ਵੱਡੀਆਂ ਰਕਮਾਂ ਖਰਚ ਕੇ ਆਪਣੇ ਪੁੱਤਰਾਂ ਨੂੰ ਵਿਦੇਸ਼ ਭੇਜਦੇ ਹਨ। ਦੂਜੇ ਪਾਸੇ ਤੋਂ ਉਦੋਂ ਧੱਕਾ ਲੱਗਦਾ ਹੈ। ਜਦੋਂ ਖ਼ਬਰ ਮਿਲਦੀ ਹੈ ਕਿ ਪੁੱਤਰ ਵੀ ਇਸ ਦੁਨੀਆਂ ਤੇ ਨਹੀਂ ਰਿਹਾ। ਹਾਲ ਹੀ ਵਿੱਚ ਅਜਿਹੀਆਂ ਦੋ ਘਟਨਾਵਾਂ ਵਾਪਰੀਆਂ ਹਨ। ਜਿਨ੍ਹਾਂ ਨੇ ਹਰ ਪੰਜਾਬੀ ਦੀ ਅੱਖ ਨਮ ਕੀਤੀ ਹੈ।

ਇਕ ਘਟਨਾ ਵਿਚ ਜ਼ਿਲ੍ਹਾ ਰੂਪਨਗਰ ਦੇ ਕਸਬਾ ਮੋਰਿੰਡਾ ਨੇੜੇ ਪੈਂਦੇ ਪਿੰਡ ਕਲਹੇੜੀ ਦਾ ਨੌਜਵਾਨ ਧਰਮਪ੍ਰੀਤ ਸਿੰਘ ਉਰਫ ਦੀਪ ਦਿਲ ਦਾ ਦੌਰਾ ਪੈਣ ਕਾਰਨ ਕੈਨੇਡਾ ਵਿੱਚ ਅੱਖਾਂ ਮੀਟ ਗਿਆ। ਉਹ 2017 ਵਿੱਚ ਪੜ੍ਹਾਈ ਲਈ ਕੈਨੇਡਾ ਗਿਆ ਸੀ ਅਤੇ ਹੁਣ ਜਲਦੀ ਹੀ ਉਸ ਨੇ ਕੈਨੇਡਾ ਵਿੱਚ ਪੱਕਾ ਹੋ ਜਾਣਾ ਸੀ। ਉਸ ਦੇ ਮਾਤਾ ਪਿਤਾ ਅਤੇ ਛੋਟੇ ਭਰਾ ਨੂੰ ਉਸ ਤੋਂ ਬਹੁਤ ਉਮੀਦਾਂ ਸਨ ਪਰ ਕੈਨੇਡਾ ਤੋਂ ਆਈ ਇਸ ਖਬਰ ਨੇ ਪਰਿਵਾਰ ਦੀਆਂ ਸਾਰੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ।

ਧਰਮਪ੍ਰੀਤ ਸਿੰਘ ਦੇ ਦੋਸਤਾਂ ਗਗਨਦੀਪ ਸਿੰਘ ਅਤੇ ਬਿਕਰਮਜੀਤ ਸਿੰਘ ਵੱਲੋਂ ਮ੍ਰਿਤਕ ਦੇ ਪਰਿਵਾਰ ਦੀ ਸਹਾਇਤਾ ਕਰਨ ਲਈ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਨੇ ਗੋ ਫੰਡ ਮੀ ਪੇਜ ਸਥਾਪਤ ਕਰਕੇ ਕੁਝ ਰਕਮ ਇਕੱਠੀ ਕਰਨ ਦੀ ਕੋਸ਼ਿਸ਼ ਆਰੰਭੀ ਹੈ। ਜਿਸ ਦਾ ਉਦੇਸ਼ ਮ੍ਰਿਤਕ ਦੇਹ ਦਾ ਸਸਕਾਰ ਕਰਨਾ ਅਤੇ ਮ੍ਰਿਤਕ ਦੇ ਪਰਿਵਾਰ ਦੀ ਮਦਦ ਕਰਨਾ ਹੈ। ਦੂਸਰੀ ਮੰਦਭਾਗੀ ਘਟਨਾ ਇਟਲੀ ਵਿੱਚ ਵਾਪਰੀ ਹੈ, ਜਿਸ ਨੇ ਜ਼ਿਲ੍ਹਾ ਪਟਿਆਲਾ ਦੇ ਪਿੰਡ ਗਣੇਸ਼ਪੁਰ ਪਲੋਟ ਵਿੱਚ ਮਾਹੌਲ ਨੂੰ ਗ਼ਮਗੀਨ ਬਣਾ ਦਿੱਤਾ।

ਇੱਥੋਂ ਦਾ ਸਰਬਜੀਤ ਸਿੰਘ ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਲਈ ਆਪਣੇ ਬਜ਼ੁਰਗ ਮਾਤਾ, ਪਿਤਾ, ਪਤਨੀ ਅਤੇ ਬੱਚੇ ਨੂੰ ਭਾਰਤ ਛੱਡ ਕੇ ਚੰਗੇ ਭਵਿੱਖ ਦੀ ਆਸ ਨਾਲ ਇਟਲੀ ਗਿਆ ਸੀ। ਉਸ ਨੂੰ ਕੀ ਪਤਾ ਸੀ ਕੇ ਪਰਿਵਾਰ ਨਾਲ ਦੁਬਾਰਾ ਮਿਲਾਪ ਨਹੀਂ ਹੋਣਾ। ਦਿਲ ਦੇ ਦੌਰੇ ਕਾਰਨ ਸਰਬਜੀਤ ਸਿੰਘ ਵੀ ਇਟਲੀ ਵਿਚ ਹੀ ਦਮ ਤੋੜ ਗਿਆ। ਜਾਣਕਾਰੀ ਮਿਲੀ ਹੈ ਕਿ ਸਰਬਜੀਤ ਸਿੰਘ ਦੇ ਇਟਲੀ ਰਹਿੰਦੇ ਪੰਜਾਬੀ ਮੂਲ ਦੇ ਜਾਣਕਾਰ ਉਸ ਦੀ ਮ੍ਰਿਤਕ ਦੇਹ ਨੂੰ ਪੰਜਾਬ ਭੇਜਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਕਿ ਪਰਿਵਾਰ ਉਸ ਦਾ ਆਪਣੇ ਹੱਥੀਂ ਅੰਤਿਮ ਸੰਸਕਾਰ ਕਰ ਸਕੇ।

Leave a Reply

Your email address will not be published. Required fields are marked *