ਗੁਆਂਢੀਆਂ ਦੀ ਕੁੜੀ ਨੇ ਕਰਵਾਤਾ ਵੱਡਾ ਕਾਰਾ, ਜਵਾਨ ਪੁੱਤ ਨੂੰ ਯਾਦ ਕਰਕੇ ਧਾਹਾਂ ਮਾਰ ਰੋਵੇ ਮਾਂ

ਜੇ ਪਹਿਲਾਂ ਵਾਲੇ ਸਮਿਆਂ ਦੀ ਗੱਲ ਕਰੀਏ ਤਾਂ ਉਸ ਸਮੇਂ ਲੋਕਾਂ ਵਿਚ ਰਿਸ਼ਤੇ ਬਹੁਤ ਹੀ ਮਜ਼ਬੂਤ ਹੁੰਦੇ ਸਨ। ਲੋਕਾਂ ਵਿਚ ਪ੍ਰੇਮ ਪਿਆਰ ਦੀ ਭਾਵਨਾ ਵੀ ਹੁੰਦੀ ਸੀ ਪਰ ਅੱਜ-ਕੱਲ੍ਹ ਲੋਕਾਂ ਵਿੱਚ ਇਨਸਾਨੀਅਤ ਦੇ ਨਾਲ-ਨਾਲ ਪ੍ਰੇਮ ਪਿਆਰ ਦੀ ਭਾਵਨਾ ਵੀ ਖਤਮ ਹੋ ਚੁੱਕੀ ਹੈ। ਹਰ ਛੋਟੀ ਮੋਟੀ ਨੋਕ-ਝੋਕ ਉਤੇ ਵੀ ਇੱਕ ਦੂਜੇ ਦੀ ਜਾਨ ਲੈਣ ਨੂੰ ਤੁਰ ਪੈਂਦੇ ਹਨ। ਅਜਿਹਾ ਹੀ ਇਕ ਮਾਮਲਾ ਸੁਨਾਮ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ ਲੜਕੀ ਵਾਲਿਆਂ ਵੱਲੋਂ ਲੜਕੇ ਨੂੰ ਘਰ ਬੁਲਾ ਕੇ ਜ਼ਹਿਰੀਲੀ ਚੀਜ਼ ਪਿਲਾ ਦਿੱਤੀ ਗਈ।

ਜਿਸ ਕਾਰਨ ਲੜਕੇ ਦੀ ਮੌਤ ਹੋ ਗਈ। ਇਸ ਮੰਦਭਾਗੀ ਘਟਨਾ ਕਾਰਨ ਪਰਿਵਾਰ ਅਤੇ ਪਿੰਡ ਵਿਚ ਸੋਗ ਦਾ ਮਾਹੌਲ ਬਣ ਗਿਆ। ਮ੍ਰਿਤਕ ਲੜਕੇ ਦੀ ਮਾਂ ਦੇ ਦੱਸਣ ਅਨੁਸਾਰ ਉਨ੍ਹਾਂ ਦਾ ਕੁੜੀ ਵਾਲਿਆਂ ਨਾਲ ਰੌਲਾ ਚੱਲਦਾ ਸੀ। ਬਿਤੇ ਦਿਨੀਂ ਉਹ ਆਪਣੇ ਘਰ ਨਹੀਂ ਸੀ ਪਰ ਆਪਣੀ ਭੈਣ ਦੇ ਘਰ ਬੈਠੀ ਸੀ। ਉਸ ਸਮੇਂ ਉਨ੍ਹਾਂ ਦੇ ਘਰ 3 ਔਰਤਾਂ ਆਈਆਂ। ਜਿਨ੍ਹਾਂ ਵਿੱਚੋਂ ਇੱਕ ਲੜਕੀ, ਲੜਕੀ ਦੀ ਮਾਂ ਅਤੇ ਇਕ ਹੋਰ ਲੜਕੀ ਸਨ। ਜਿਨ੍ਹਾਂ ਵੱਲੋਂ ਉਨ੍ਹਾਂ ਦੇ ਘਰ ਦੇ ਗੇਟ ਤੇ ਲੱਤਾਂ ਮਾਰੀਆਂ ਗਈਆਂ।

ਉਨ੍ਹਾਂ ਕੋਲੋਂ ਉਨ੍ਹਾਂ ਦੇ ਲੜਕੇ ਬਾਰੇ ਪੁੱਛ ਗਿੱਛ ਕੀਤੀ ਗਈ। ਇਸਦੇ ਨਾਲ ਹੀ ਉਨ੍ਹਾਂ ਦੇ ਲੜਕੇ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਹੋਰ ਕੁਝ ਵੀ ਨਹੀਂ ਪਤਾ। ਇਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੜਕੇ ਲੜਕੀ ਦਾ ਮਸਲਾ ਹੋਣ ਕਾਰਨ ਦੋਨਾਂ ਘਰਾਂ ਵਿੱਚ ਵਿਵਾਦ ਚਲਦਾ ਸੀ। ਜਿਸ ਕਾਰਨ ਇਨ੍ਹਾਂ ਦੀ ਪਹਿਲਾਂ ਵੀ ਪੁਲਿਸ ਵਿੱਚ ਗੱਲਬਾਤ ਹੋ ਚੁੱਕੀ ਸੀ ਪਰ ਪੁਲਿਸ ਵੱਲੋਂ ਨਾਬਾਲਗ ਕਹਿ ਕੇ ਛੱਡ ਦਿੱਤਾ ਗਿਆ ਸੀ।

ਥੋੜੇ ਦਿਨ ਬਾਆਦ ਦੋਨਾਂ ਧਿਰਾਂ ਵਿਚਕਾਰ ਦੁਬਾਰਾ ਤੋਂ ਵਿਵਾਦ ਸ਼ੁਰੂ ਹੋ ਗਿਆ। ਲੜਕੀ ਵਾਲਿਆਂ ਵੱਲੋਂ ਲੜਕੇ ਦੇ ਖਿਲਾਫ ਪਰਚਾ ਦਰਜ ਕਰਵਾ ਦਿੱਤਾ ਗਿਆ ਸੀ। ਜਿਸ ਕਾਰਨ ਮਾਮਲਾ ਇਥੋਂ ਤਕ ਪਹੁੰਚ ਗਿਆ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਜਰਿਮਾਂ ਖਿਲਾਫ ਪਰਚਾ ਦਰਜ ਕਰ ਦਿੱਤਾ ਗਿਆ ਹੈ। ਜਿਸ ਵਿੱਚ ਲੜਕੀ, ਲੜਕੀ ਦੀ ਮਾਂ ਸੁਨੀਤਾ ਅਤੇ ਇਕ ਹੋਰ ਖਿਲਾਫ 302 ਦਾ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਮੁਜਰੀਮਾਂ ਨੂੰ ਫੜ ਲਿਆ ਗਿਆ।

Leave a Reply

Your email address will not be published. Required fields are marked *