ਹੋਟਲ ਚ ਮੰਗਣੀ ਦੌਰਾਨ ਮੁੰਡੇ ਨੇ ਕਰਤੀ ਅਜਿਹੀ ਡਿਮਾਂਡ, ਪੈ ਗਿਆ ਭੜਥੂ ਟੁੱਟੀ ਮੰਗਣੀ

ਅੱਜ ਕੱਲ੍ਹ ਲੋਕਾਂ ਵਿੱਚ ਲਾਲਚ ਇਸ ਕਦਰ ਵਧ ਗਿਆ ਹੈ ਕਿ ਵਿਆਹ ਵਰਗੇ ਪਵਿੱਤਰ ਰਿਸ਼ਤੇ ਦੇ ਸਬੰਧ ਵਿੱਚ ਵੀ ਲੋਕ ਸੌਦੇਬਾਜ਼ੀਆਂ ਕਰਨ ਤੋਂ ਨਹੀਂ ਟਲਦੇ। ਰਿਸ਼ਤਾ ਕਰਨ ਲੱਗੇ ਮੁੰਡੇ ਵਾਲਿਆਂ ਵੱਲੋਂ ਕੁੜੀ ਵਾਲਿਆਂ ਅੱਗੇ ਆਪਣੀ ਮੰਗ ਰੱਖੀ ਜਾਂਦੀ ਹੈ। ਮੰਗਾਂ ਮੰਨੇ ਜਾਣ ਤੋਂ ਬਾਅਦ ਹੀ ਰਿਸ਼ਤੇ ਦੀ ਗੱਲ ਅੱਗੇ ਤੁਰਦੀ ਹੈ। ਜਲੰਧਰ ਵਿੱਚ ਰਿੰਗ ਸੈਰੇਮਨੀ ਦੇ ਪ੍ਰੋਗਰਾਮ ਤੇ ਉਸ ਸਮੇਂ ਖੜਕਾ ਦੜਕਾ ਹੋ ਗਿਆ। ਜਦੋਂ ਲੜਕੇ ਵਾਲਿਆਂ ਨੇ ਲੜਕੇ ਲਈ ਕੜੇ, ਮੁੰਡੇ ਦੀ ਮਾਂ ਲਈ ਬਾਲੀਆਂ ਅਤੇ ਡਾਇਮੰਡ ਦੀਆਂ 2 ਮੁੰਦਰੀਆਂ ਦੀ ਮੰਗ ਕਰ ਦਿੱਤੀ।

ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਲੜਕੀ ਵਾਲੇ ਪਰਿਵਾਰ ਨੇ ਲੜਕੇ ਵਾਲਿਆਂ ਤੇ ਖਿੱਚ ਧੂਹ ਕਰਨ ਅਤੇ ਮੰਦਾ ਬੋਲਣ ਦੇ ਵੀ ਦੋਸ਼ ਲਗਾਏ ਹਨ। ਲੜਕੀ ਵਾਲੇ ਪਰਿਵਾਰ ਦੇ ਦੱਸਣ ਮੁਤਾਬਕ ਉਹ ਚੂਹੜਵਾਲੀ ਪਿੰਡ ਦੇ ਰਹਿਣ ਵਾਲੇ ਹਨ। ਜਦ ਕਿ ਮੁੰਡੇ ਵਾਲੇ ਹੁਸ਼ਿਆਰਪੁਰ ਰਹਿੰਦੇ ਹਨ ਜੋ ਕਿ ਮੂਲ ਰੂਪ ਵਿੱਚ ਪਾਂਡਾ ਪਿੰਡ ਨਾਲ ਸਬੰਧਤ ਦੱਸੇ ਜਾਂਦੇ ਹਨ। ਜਿਸ ਲੜਕੇ ਲਈ ਕੁੜੀ ਪਸੰਦ ਕੀਤੀ ਜਾ ਰਹੀ ਸੀ। ਉਹ ਬੀ.ਐਸ.ਐਨ.ਐਲ ਵਿੱਚ ਐਸ.ਡੀ.ਓ ਦੱਸਿਆ ਜਾ ਰਿਹਾ ਹੈ।

ਉਸ ਦਾ ਵੱਡਾ ਭਰਾ ਬਿਜਲੀ ਵਿਭਾਗ ਵਿਚ ਐਕਸੀਅਨ ਹੈ। ਲੜਕੀ ਪਰਿਵਾਰ ਦਾ ਕਹਿਣਾ ਹੈ ਕਿ ਲੜਕੇ ਵਾਲਿਆਂ ਦੀ ਮੰਗ ਸੀ ਕਿ ਉਨ੍ਹਾਂ ਦੀ ਹੈਸੀਅਤ ਮੁਤਾਬਿਕ ਪ੍ਰੋਗਰਾਮ ਕੀਤਾ ਜਾਵੇ। ਪਹਿਲਾਂ ਉਨ੍ਹਾਂ ਨੇ ਲੜਕੀ ਵਾਲਿਆਂ ਅੱਗੇ ਕੋਈ ਮੰਗ ਨਹੀਂ ਸੀ ਰੱਖੀ, ਪਰ ਜਦੋਂ ਉਹ ਹੋਟਲ ਵਿੱਚ ਰਿੰਗ ਸੈਰੇਮਨੀ ਲਈ ਪਹੁੰਚੇ ਤਾਂ ਵਿਚੋਲੇ ਰਾਹੀਂ ਆਪਣੀਆਂ ਮੰਗਾਂ ਰੱਖ ਦਿੱਤੀਆਂ। ਜਿਸ ਤੇ ਕੁੜੀ ਵਾਲਿਆਂ ਨੇ ਸ਼ਿਕਵਾ ਕੀਤਾ। ਇਸ ਤੋਂ ਬਾਅਦ ਇਨ੍ਹਾਂ ਵਿੱਚ ਘੁਸਰ ਮੁਸਰ ਹੋਣ ਲੱਗੀ।

ਇਹ ਗੱਲ ਸਾਹਮਣੇ ਆਈ ਕਿ ਲੜਕਾ ਦੁਬਾਰਾ ਵਿਆਹ ਕਰਵਾਉਣ ਦੇ ਚੱਕਰ ਵਿੱਚ ਹੈ। ਲੜਕੀ ਵਾਲਿਆਂ ਦਾ ਕਹਿਣਾ ਹੈ ਕਿ ਲੜਕੇ ਵਾਲੇ ਉਨ੍ਹਾਂ ਨਾਲ ਬਹਿਸ ਕਰਨ ਲੱਗੇ। ਉਨ੍ਹਾਂ ਨੇ ਲੜਕੀ ਵਾਲਿਆਂ ਨਾਲ ਖਿੱਚ ਧੂਹ ਵੀ ਕੀਤੀ ਅਤੇ ਮੰਦਾ ਵੀ ਬੋਲਿਆ। ਉਨ੍ਹਾਂ ਨੇ ਕਾਰਵਾਈ ਦੀ ਮੰਗ ਕੀਤੀ ਹੈ। ਪੁਲੀਸ ਅਧਿਕਾਰੀ ਨੇ ਉਪਰੋਕਤ ਮਾਮਲੇ ਦੇ ਸਬੰਧ ਵਿਚ ਦੱਸਿਆ ਹੈ ਕਿ ਲੜਕੀ ਧਿਰ ਵੱਲੋਂ ਉਨ੍ਹਾਂ ਕੋਲ ਦਰਖਾਸਤ ਦਿੱਤੀ ਗਈ ਹੈ ਕਿ ਲੜਕੇ ਵਾਲਿਆਂ ਨੇ ਪਹਿਲਾਂ ਕੋਈ ਮੰਗ ਨਹੀਂ ਸੀ ਰੱਖੀ

ਪਰ ਰਿੰਗ ਸੈਰੇਮਨੀ ਸਮੇਂ ਹੋਟਲ ਵਿਚ ਡਾਇਮੰਡ ਦੀਆਂ 2 ਮੁੰਦਰੀਆਂ, ਕੜਾ ਅਤੇ ਵਾਲੀਆਂ ਮੰਗੇ ਜਾਣ ਕਾਰਨ ਗੜਬੜ ਹੋ ਗਈ ਅਤੇ ਮੁੰਡੇ ਵਾਲੇ ਉਨ੍ਹਾਂ ਨਾਲ ਹੱਥੋਪਾਈ ਹੋ ਗਏ। ਲੜਕੀ ਵਾਲਿਆਂ ਨੇ ਮੁੰਡੇ ਤੇ ਪਹਿਲਾਂ ਵਿਆਹੇ ਹੋਏ ਹੋਣ ਦੇ ਵੀ ਦੋਸ਼ ਲਗਾਏ ਹਨ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਕੁੜੀ ਚੂਹੜਵਾਲੀ ਪਿੰਡ ਦੀ ਰਹਿਣ ਵਾਲੀ ਹੈ ਅਤੇ ਇਸ ਸਮੇਂ ਆਪਣੀ ਭੈਣ ਕੋਲ ਸੈਨਿਕ ਵਿਹਾਰ ਵਿੱਚ ਰਹਿ ਰਹੀ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *