3 ਮੁੰਡਿਆਂ ਨੂੰ ਖਾ ਗਿਆ ਕੈਨੇਡਾ ਦਾ ਇਹ ਹਾਦਸਾ, ਕੈਨੇਡਾ ਪੁਲੀਸ ਕੋਲ ਬੁਰਾ ਫਸਿਆ ਆਪ ਪੰਜਾਬੀ ਮੁੰਡਾ

ਬਚਪਨ ਤੋਂ ਹੀ ਸਾਨੂੰ ਪੜ੍ਹਾਇਆ ਅਤੇ ਸਿਖਾਇਆ ਜਾਂਦਾ ਹੈ ਕਿ ਸ਼ਰਾਬ ਅਤੇ ਡਰਾਈਵਿੰਗ ਦਾ ਕੋਈ ਮੇਲ ਨਹੀਂ ਦਾਰੂ ਪੀ ਕੇ ਗੱਡੀ ਚਲਾਉਣ ਵਾਲਾ ਆਪਣੀ ਹੀ ਨਹੀਂ ਸਗੋਂ ਦੂਜੇ ਦੀ ਜਾਨ ਵੀ ਪੰਗੇ ਵਿੱਚ ਪਾ ਦਿੰਦਾ ਹੈ। ਕੁਝ ਅਜਿਹਾ ਹੀ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ। ਜਿੱਥੇ 22 ਸਾਲਾ ਪੰਜਾਬੀ ਨੌਜਵਾਨ ਦਿਲਪ੍ਰੀਤ ਸੰਧੂ ਦੀ ਕਰਤੂਤ ਨੇ ਉਸ ਦੇ 2 ਦੋਸਤਾਂ ਦੀ ਜਾਨ ਲੈ ਲਈ ਜਾਣਕਾਰੀ ਮੁਤਾਬਕ ਦਿਲਪ੍ਰੀਤ ਸੰਧੂ ਦਾਰੂ ਪੀ ਕੇ ਤੇਜ਼ ਰਫਤਾਰ ਨਾਲ ਗੱਡੀ ਚਲਾ ਰਿਹਾ ਸੀ।

ਇਸ ਸਮੇਂ ਗੱਡੀ ਵਿਚ ਚਾਰ ਦੋਸਤ ਮੌਜੂਦ ਸਨ। ਜਨਮ ਦਿਨ ਦੀ ਪਾਰਟੀ ਤੋਂ ਵਾਪਸ ਮੁੜਦੇ ਸਮੇਂ ਸਾਈਪਰਸ ਵਾਲ ਕੋਲ ਕਈ ਕਾਰਾਂ ਆਪਸ ਵਿਚ ਟਕਰਾ ਗਈਆਂ। ਇਸ ਮੌਕੇ 20 ਸ਼ਾਲਾ ਕੁਲਵੀਰ ਸਿੰਘ ਅਤੇ 19 ਸ਼ਾਲਾ ਸਿਧਾਂਤ ਗਰਗ ਦੀ ਮੌਕੇ ਤੇ ਹੀ ਮੋਤ ਹੋ ਗਈ। ਜਦਕਿ ਦਿਲਪ੍ਰੀਤ ਸੰਧੂ ਨੂੰ ਪੁਲਿਸ ਨੇ ਕਾਬੂ ਕਰ ਲਿਆ। ਮ੍ਰਿਤਕ ਕੁਲਵੀਰ ਸਿੰਘ ਪੰਜਾਬ ਦੇ ਫ਼ਰੀਦਕੋਟ ਦੇ ਬਰਗਾੜੀ ਦਾ ਰਹਿਣ ਵਾਲਾ ਸੀ। ਜਦਕਿ ਸਿਧਾਂਤ ਗਰਗ ਫ਼ਰੀਦਕੋਟ ਦਾ ਦੱਸਿਆ ਜਾ ਰਿਹਾ ਹੈ।

ਇਹ ਸਟੱਡੀ ਵੀਜ਼ੇ ਤੇ ਕੈਨੇਡਾ ਪੜ੍ਹਾਈ ਕਰਨ ਆਏ ਸਨ ਪਰ ਇਨ੍ਹਾਂ ਦੀ ਇਕ ਗਲਤੀ ਨੇ ਇਨ੍ਹਾਂ ਦੇ ਪਰਿਵਾਰਾਂ ਨੂੰ ਸਾਰੀ ਜ਼ਿੰਦਗੀ ਦਾ ਦੁੱਖ ਦੇ ਦਿੱਤਾ। 20 ਸਾਲਾ ਨੌਜਵਾਨ ਦਾ ਜਨਮਦਿਨ ਵਾਲੇ ਦਿਨ ਇਸ ਦੁਨੀਆਂ ਤੋਂ ਇਸ ਤਰ੍ਹਾਂ ਚਲੇ ਜਾਣਾ, ਪਰਿਵਾਰ ਦੇ ਸਹਿਣ ਕਰਨ ਯੋਗ ਨਹੀਂ ਹੈ। ਪੁਲਿਸ ਨੇ ਦਿਲਪ੍ਰੀਤ ਸੰਧੂ ਤੇ ਮਾਮਲਾ ਦਰਜ ਕਰ ਲਿਆ ਹੈ। ਉਸ ਦੀ ਇਸ ਗਲਤੀ ਦੇ ਬਦਲੇ ਉਸ ਨੂੰ ਡਿਪੋਰਟ ਵੀ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *